ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰੂ ਨਾਨਕ ਜੀ ਦੀ ਸੋਚ ਨੂੰ ਪੂਰੀ ਦੁਨੀਆਂ ‘ਚ ਫੈਲਾਉਣ ਲਈ ਵਰਲਡ ਕਾਊਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ ‘ਚ ਅੰਤਰਰਾਸ਼ਟਰੀ ਸੈਮੀਨਾਰ
ਗੁਰੂ ਨਾਨਕ ਜੀ ਦੀ ਸੋਚ ਨੂੰ ਪੂਰੀ ਦੁਨੀਆਂ ‘ਚ ਫੈਲਾਉਣ ਲਈ ਵਰਲਡ ਕਾਊਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ ‘ਚ ਅੰਤਰਰਾਸ਼ਟਰੀ ਸੈਮੀਨਾਰ
Page Visitors: 2332

 ਗੁਰੂ ਨਾਨਕ ਜੀ ਦੀ ਸੋਚ ਨੂੰ ਪੂਰੀ ਦੁਨੀਆਂ ‘ਚ ਫੈਲਾਉਣ ਲਈ ਵਰਲਡ ਕਾਊਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ ‘ਚ ਅੰਤਰਰਾਸ਼ਟਰੀ ਸੈਮੀਨਾਰਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਪੂਰੀ ਦੁਨੀਆਂ ‘ਚ ਫੈਲਾਉਣ ਲਈ ਵਰਲਡ ਕਾਊਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ ‘ਚ ਅੰਤਰਰਾਸ਼ਟਰੀ ਸੈਮੀਨਾਰ

June 17
17:29 2019

ਪਟਿਆਲਾ, 17 ਜੂਨ (ਪੰਜਾਬ ਮੇਲ)- ਵਰਲਡ ਕਾਊਂਸਲ ਆਫ਼ ਚਰਚਿਜ਼ ਵੱਲੋਂ ਜਨੇਵਾ, ਸਵਿਟਜ਼ਰਲੈਂਡ ਵਿਖੇ ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਰ੍ਹੇ ਮੌਕੇ ਸ੍ਰੀ ਗੁਰੂ ਨਾਨਕ ਜੀ ਦੀ ਸੋਚ ਨੂੰ ਪੂਰੀ ਦੁਨੀਆਂ ਵਿਚ ਫੈਲਾਉਣ ਲਈ ਜਨੇਵਾ ਵਿਚ ਅੰਤਰਰਾਸ਼ਟਰੀ ਸੈਮੀਨਾਰ ਰੱਖਿਆ ਗਿਆ ਹੈ, ਜਿੱਥੇ ਵੱਖੋ-ਵੱਖ ਧਰਮਾਂ ਦੇ ਮਾਹਿਰ ਸ਼ਿਰਕਤ ਕਰ ਰਹੇ ਹਨ। ਈਸਾਈ ਮਤ ਵੱਲੋਂ ਵਿਸ਼ਵ ਪੱਧਰ ਉੱਤੇ ਅਜਿਹਾ ਜਤਨ ਪਹਿਲੀ ਵਾਰ ਕੀਤਾ ਗਿਆ ਹੈ, ਜਿਸ ਵਿਚ ਗਲੋਬਲ ਸਿਖ ਕਾਊਂਸਲ ਨੇ ਵੱਡਾ ਰੋਲ ਅਦਾ ਕੀਤਾ ਹੈ।
ਇਸ ਵੱਕਾਰੀ ਕਾਨਫਰੰਸ ਲਈ ਡਾ. ਹਰਸ਼ਿੰਦਰ ਕੌਰ ਪਟਿਆਲਾ ਨੂੰ, ਬਤੌਰ ਸਿੱਖ ਚਿੰਤਕ ਪਰਚਾ ਪੜ੍ਹਨ ਲਈ ਸੱਦਾ ਭੇਜਿਆ ਗਿਆ ਹੈ। ਤਿੰਨ ਜੁਲਾਈ 2019 ਨੂੰ ਹੋਣ ਵਾਲੀ ਇਸ ਕਾਨਫਰੰਸ ਵਿਚ ”ਸ੍ਰੀ ਗੁਰੂ ਨਾਨਕ ਜੀ ਦੀ ਸਮੂਹ ਲੋਕਾਈ ਦੀ ਭਲਾਈ ਲਈ ਜਗਾਈ ਚੇਤਨਾ ਤੇ ਔਰਤ ਜ਼ਾਤ ਦੇ ਹੱਕ ਵਿਚ ਚੁੱਕੀ ਬੁਲੰਦ ਆਵਾਜ਼” ਬਾਰੇ ਪੇਪਰ ਪੜ੍ਹਨ ਅਤੇ ਪੂਰੀ ਦੁਨੀਆ ਵਿਚ ਇਹ ਸੁਣੇਹਾ ਪਹੁੰਚਾਉਣ ਲਈ ਡਾ. ਹਰਸ਼ਿੰਦਰ ਕੌਰ ਨੂੰ ਖੋਜ ਪੱਤਰ ਪੜ੍ਹਨ ਲਈ ਆਖਿਆ ਗਿਆ ਹੈ।
ਡਾ. ਪੇਨੀਅਲ ਨੇ ਸਵਿਟਜ਼ਰਲੈਂਡ ਤੋਂ ਡਾ. ਹਰਸ਼ਿੰਦਰ ਕੌਰ ਨੂੰ ਭੇਜੇ ਸੱਦੇ ਪੱਤਰ ਵਿਚ ਲਿਖਿਆ ਹੈ ਕਿ ਉਹ ਡਾ. ਹਰਸ਼ਿੰਦਰ ਦੇ ਸਮਾਜ ਸੇਵੀ ਕੰਮਾਂ ਤੋਂ ਵਾਕਿਫ਼ ਹਨ ਤੇ ਉਸ ਵੱਲੋਂ ਕੀਤੇ ਜਾਂਦੇ ਧਾਰਮਿਕ ਚੇਤਨਾ ਦੇ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹਨ। ਡਾ. ਪੇਨੀਅਲ ਨੇ ਦੱਸਿਆ ਕਿ ਵਿਸ਼ਵ ਪੱਧਰ ਉੱਤੇ ਗੁਰੂ ਨਾਨਕ ਜੀ ਦਾ ਸ਼ਾਂਤੀ ਤੇ ਆਪਸੀ ਮਿਲਵਰਤਣ ਦਾ ਸੁਣੇਹਾ ਫੈਲਾਉਣ ਲਈ ਇਹ ਸੈਮੀਨਾਰ ਰੱਖਿਆ ਗਿਆ ਹੈ। ਕਾਨਫਰੰਸ ਤੋਂ ਬਾਅਦ ਇਹ ਸੁਣੇਹਾ ਫੈਲਾਉਣ ਲਈ ਵਿਸ਼ਵ ਪੱਧਰੀ ਜਤਨ ਕੀਤੇ ਜਾਣਗੇ ਤੇ ਪੰਜਾਬ ਦੇ ਨਾਲ-ਨਾਲ ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਜੀ ਦੀ ਸੋਚ ਅਗਾਂਹ ਤੋਰਨ ਦਾ ਜਤਨ ਕੀਤਾ ਜਾਵੇਗਾ ਤਾਂ ਜੋ ਧਾਰਮਿਕ ਦੰਗਿਆਂ ਉੱਤੇ ਠੱਲ ਪਾ ਕੇ ਇੱਕੋ ਰਬ ਦਾ ਸੁਣੇਹਾ ਚੁਫ਼ੇਰੇ ਫੈਲਾਇਆ ਜਾ ਸਕੇ।
ਡਾ. ਹਰਸ਼ਿੰਦਰ ਕੌਰ ਤੋਂ ਇਲਾਵਾ ਉਸ ਕਾਨਫਰੰਸ ਵਿਚ ਡਾ. ਓਲੇਵ ਫਿਕਸੀ, ਜਨਰਲ ਸਕੱਤਰ ਵਰਲਡ ਕਾਊਂਸਲ ਆਫ ਚਰਚਿਜ਼, ਸ. ਗੁਰਪ੍ਰੀਤ ਸਿੰਘ , ਪ੍ਰਧਾਨ ਗਲੋਬਲ ਸਿੱਖ ਕਾਊਂਸਲ, ਡਾ. ਸਿਆਫਿਕ ਮੁਗਨੀ (ਸਪੈਸ਼ਲ ਐਨਵਾਏ ਆਫ ਪ੍ਰੈਜ਼ੀਡੈਂਟ ਆਫ ਇੰਡੋਨੇਸ਼ੀਆ) ਤੇ ਬਿਸ਼ਪ ਮਿਗੁਅਲ ਆਊਸੋ (ਬਿਸ਼ਪ ਆਫ ਲੁਪਰ ਸਿਆਨਾ, ਪ੍ਰੈਜ਼ੀਡੈਂਟ ਆਫ ਪੌਂਟੀਫਿਕਲ ਕਾਊਂਸਲ), ਡਾ. ਈਵ ਰਿਬੈਕਾ ਪਾਰਕਰ (ਮਾਨਚੈਸਟਰ), ਡਾ. ਏਥੀਨਾ ਪੇਰੈਲਟਾ ਤੇ ਰੇਵ ਜੈਕੀ ਮਨੂਪੁੱਟੀ ਵੀ ਪਰਚੇ ਪੜ੍ਹ ਰਹੇ ਹਨ।
ਡਾ. ਕੌਰ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵਰਲਡ ਕਾਊਂਸਲ ਆਫ ਚਰਚਿਜ਼ ਤੇ ਗਲੋਬਲ ਸਿੱਖ ਕਾਊਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸ਼ਲਾਘਾਯੋਗ ਕਦਮ ਹੈ ਜਿੱਥੇ ਇਕ ਪਾਸੇ ਸ੍ਰੀ ਗੁਰੂ ਨਾਨਕ ਜੀ ਦੀ ਫ਼ਿਲਾਸਫ਼ੀ ਸਮੂਹ ਲੋਕਾਈ ਤੱਕ ਪਹੁੰਚਣ ਵਿਚ ਮਦਦ ਮਿਲੇਗੀ, ਉੱਥੇ ਹੀ ਧਰਮ ਦੇ ਆਧਾਰ ਉੱਤੇ ਹੁੰਦੇ ਦੰਗਿਆਂ ਵਿਚ ਵੀ ਠੱਲ ਪਵੇਗੀ। ਵਿਸ਼ਵ ਭਰ ਵਿਚ ਸ਼ਾਂਤੀ ਦੇ ਅਜਿਹੇ ਸੁਣੇਹੇ ਲਗਾਤਾਰ ਦੇਣੇ ਜਾਰੀ ਰਹਿਣੇ ਚਾਹੀਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.