ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਟਾਂਡਾ ਦਾ ਰਾਜਦੀਪ ਸਿੰਘ ਅਮਰੀਕਾ ਵਿਚ ਬਣਿਆ ਕਮਿਸ਼ਨਰ
ਟਾਂਡਾ ਦਾ ਰਾਜਦੀਪ ਸਿੰਘ ਅਮਰੀਕਾ ਵਿਚ ਬਣਿਆ ਕਮਿਸ਼ਨਰ
Page Visitors: 2317

ਟਾਂਡਾ ਦਾ ਰਾਜਦੀਪ ਸਿੰਘ ਅਮਰੀਕਾ ਵਿਚ ਬਣਿਆ ਕਮਿਸ਼ਨਰਟਾਂਡਾ ਦਾ ਰਾਜਦੀਪ ਸਿੰਘ ਅਮਰੀਕਾ ਵਿਚ ਬਣਿਆ ਕਮਿਸ਼ਨਰJune 29  21:48 2019
Print This Article
Share it With Friends

 
ਟਾਂਡਾ, 29 ਜੂਨ (ਪੰਜਾਬ ਮੇਲ)- ਰਾਜਦੀਪ ਸਿੰਘ ਧਨੌਤਾ ਨੇ ਅਮਰੀਕਾ ਵਿਚ ਕਮਿਸ਼ਨਰ ਬਣ ਕੇ ਦੇਸ਼ ਤੇ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ। ਉੜਮੁੜ ਨਿਵਾਸੀ ਬਾਬਾ ਬੂਟਾ ਭਗਤ ਮੰਦਰ ਕਮੇਟੀ ਦੇ ਪ੍ਰਧਾਨ ਉਲਫ਼ਤ ਰਾਏ ਅਤੇ ਸੇਵਾ ਮੁਕਤ ਟੀਚਰ ਕ੍ਰਿਸ਼ਨਾ ਦੇਵੀ ਦੇ ਬੇਟੇ ਰਾਜਦੀਪ ਸਿੰਘ ਨੇ ਪਹਿਲੇ ਨੌਜਵਾਨ ਸਿੱਖ ਪੰਜਾਬੀ ਵਜੋਂ ਅਮਰੀਕਾ ਦੇ ਟਰੋਸੀ (ਕੈਲੀਫੋਰਨੀਆ) ਵਿਚ ਪਾਰਕਸ ਐਂਡ ਕਮਿਊਨਿਟੀ ਸਰਵੀਸਿਜ਼ ਕਮਿਸ਼ਨ ਦਾ ਕਮਿਸ਼ਨਰ ਬਣਨ ਦਾ ਮਾਣ ਹਾਸਲ ਕੀਤਾ।
   ਰਾਜਦੀਪ ਸਿੰਘ ਨੇ ਐਮਸੀ ਜੌਲੀ ਸਕੂਲ ਉੜਮੁੜ ਅਤੇ ਡੀਏਵੀ ਸਕੂਲ ਟਾਂਡਾ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ ਸੀ। ਉਸ ਦੀ ਇਸ ਪ੍ਰਾਪਤੀ ਨਾਲ ਨਾਲ ਜਿੱਥੇ ਉਸ ਦੇ ਮਾਤਾ ਪਿਤਾ ਦਾ ਸਿਰ ਮਾਣ ਨਾਲ ਉਚਾ ਹੋਇਆ, ਉਥੇ ਅਮਰੀਕਾ ਵਿਚ ਰਹਿੰਦੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਵੀ ਸਨਮਾਨ ਵਧਿਆ ਹੈ। ਰਾਜਦੀਪ 2008 ਵਿਚ ਅਮਰੀਕਾ ਗਿਆ ਸੀ ਅਤੇ ਉਥੇ ਉਹ ਉਚ ਸਿੱਖਿਆ ਹਾਸਲ ਕਰਨ ਉਪਰੰਤ ਹੈਲਥ ਇੰਡਸਟਰੀ ਵਿਚ ਫਾਰਮੇਸੀ ਕੰਸਲਟੈਂਟ ਵਜੋਂ ਨੌਕਰੀ ਕਰ ਰਿਹਾ ਹੈ ਅਤੇ ਉਸ ਦੀ ਪਤਨੀ ਸਿਮਰਨ ਕੌਰ ਵੀ ਟਰੇਸੀ ਸ਼ਹਿਰ ਵਿਚ ਸਕੂਲ ਬੋਰਡ ਦੀ ਚੁਣੀ ਗਈ ਮੈਂਬਰ ਹੈ। ਰਾਜਦੀਪ ਦੀ ਇਸ ਪ੍ਰਾਪਤੀ ਕਾਰਨ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.