ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਖਾਣਯੋਗ ਨਹੀਂ ਹੈ ‘ਆਟਾ-ਦਾਲ’ ਸਕੀਮ ‘ਚ ਵੰਡੀ ਜਾ ਰਹੀ ਕਣਕ-ਕੁਲਤਾਰ ਸਿੰਘ ਸੰਧਵਾਂ
ਖਾਣਯੋਗ ਨਹੀਂ ਹੈ ‘ਆਟਾ-ਦਾਲ’ ਸਕੀਮ ‘ਚ ਵੰਡੀ ਜਾ ਰਹੀ ਕਣਕ-ਕੁਲਤਾਰ ਸਿੰਘ ਸੰਧਵਾਂ
Page Visitors: 2340

ਖਾਣਯੋਗ ਨਹੀਂ ਹੈ 'ਆਟਾ-ਦਾਲ' ਸਕੀਮ 'ਚ ਵੰਡੀ ਜਾ ਰਹੀ ਕਣਕ - ਕੁਲਤਾਰ ਸਿੰਘ ਸੰਧਵਾਂ
By : ਬਾਬੂਸ਼ਾਹੀ ਬਿਊਰੋ
Thursday, Jul 11, 2019 08:49 PM

'ਆਪ' ਵਿਧਾਇਕ ਪੰਡੋਰੀ ਨਾਲ ਮਿਲਕੇ ਮੰਤਰੀ ਆਸ਼ੂ ਨੂੰ ਦਿੱਤਾ ਮੰਗ ਪੱਤਰ
ਚੰਡੀਗੜ੍ਹ, 11 ਜੁਲਾਈ 2019 -
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਗਾਇਆ ਹੈ ਕਿ ਲੋੜਵੰਦਾਂ ਅਤੇ ਦਲਿਤ-ਗ਼ਰੀਬ ਵਰਗ ਨੂੰ 'ਆਟਾ-ਦਾਲ' ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਵੰਡੀ ਜਾ ਰਹੀ ਕਣਕ ਬੇਹੱਦ ਘਟੀਆ ਕਿਸਮ ਦੀ ਹੈ ਅਤੇ ਖਾਣਯੋਗ ਨਹੀਂ ਹੈ।
ਇਸ ਸੰਬੰਧ 'ਚ ਮਹਿਲ ਕਲਾਂ ਤੋਂ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਨਾਲ ਲੈ  ਕੇ ਸੰਧਵਾਂ ਨੇ ਪੰਜਾਬ ਦੇ ਖ਼ੁਰਾਕ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਗੂ ਨੂੰ ਮੰਗ ਪੱਤਰ ਦੇ ਕੇ ਆਟਾ-ਦਾਲ ਯੋਜਨਾ 'ਚ ਚੱਲ ਰਹੀਆਂ ਕਮੀਆਂ ਅਤੇ ਭ੍ਰਿਸ਼ਟਾਚਾਰ ਨੂੰ ਬੰਦ ਕਰਨ ਦੀ ਮੰਗ ਉਠਾਈ।
  ਇਸ ਸੰਬੰਧੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡਾਂ 'ਚ ਆਟਾ-ਦਾਲ ਯੋਜਨਾਂ ਦਾ ਨਰੀਖਣ ਕੀਤਾ। ਸੰਧਵਾਂ ਨੇ ਦੱਸਿਆ ਕਿ ਕੁਹਾਰਵਾਲਾ ਪਿੰਡ 'ਚ ਆਟਾ-ਦਾਲ ਸਕੀਮ ਤਹਿਤ ਵੰਡੀ ਜਾ ਰਹੀ ਕਣਕ ਨੂੰ ਅੱਖੀਂ ਦੇਖ ਕੇ ਖਾਣਾ ਮੁਸ਼ਕਿਲ ਹੈ। ਕਣਕ ਬੇਹੱਦ ਘਟੀਆ ਕਿਸਮ ਦੀ ਸੀ। ਇਨ੍ਹਾਂ ਹੀ ਨਹੀਂ ਬੋਰੀਆਂ ਦੇ ਵਜ਼ਨ 'ਚ ਵੀ ਠੱਗੀ ਹੋ ਰਹੀ ਹੈ। 
ਸੰਧਵਾਂ ਨੇ ਕਿਹਾ ਕਿ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਕਾਰਨ ਇਹ ਸਕੀਮ ਗ਼ਰੀਬਾਂ ਅਤੇ ਦਲਿਤ ਵਰਗ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਲਾ ਸਲੂਕ ਜਾਪ ਰਹੀ ਹੈ।
  ਸੰਧਵਾਂ ਨੇ ਕਿਹਾ ਕਿ ਆਟਾ-ਦਾਲ ਸੰਬੰਧੀ ਬਣਾਏ ਜਾ ਰਹੇ ਨਵੇਂ ਸਮਾਰਟ ਕਾਰਡਾਂ ਲਈ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਮੁੱਦਾ ਵੀ ਉਠਾਇਆ। ਸੰਧਵਾਂ ਨੇ ਦੱਸਿਆ ਕਿ ਆਮ ਲੋਕਾਂ ਨੂੰ ਸੰਬੰਧਿਤ ਦਫ਼ਤਰਾਂ ਜਾਂ ਪੰਚਾਇਤਾਂ ਤੋਂ ਫਾਰਮ ਨਹੀਂ ਮਿਲ ਰਹੇ ਕਿਉਂਕਿ ਸੱਤਾਧਾਰੀ ਕਾਂਗਰਸੀ ਇਨ੍ਹਾਂ ਸਰਕਾਰੀ ਫਾਰਮਾਂ ਨੂੰ ਆਪਣੇ ਕਬਜ਼ੇ 'ਚ ਕਰੀ ਬੈਠੇ ਹਨ ਅਤੇ ਪੱਖਪਾਤੀ ਰਵੱਈਏ ਨਾਲ ਫਾਰਮ ਵੰਡ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.