ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਿਜਲੀ ਮਾਫ਼ੀਆ ਦਾ ਮੁੱਖ ਸਰਗਨਾ ਹੈ ਸੁਖਬੀਰ ਸਿੰਘ ਬਾਦਲ: ਹਰਪਾਲ ਸਿੰਘ ਚੀਮਾ
ਬਿਜਲੀ ਮਾਫ਼ੀਆ ਦਾ ਮੁੱਖ ਸਰਗਨਾ ਹੈ ਸੁਖਬੀਰ ਸਿੰਘ ਬਾਦਲ: ਹਰਪਾਲ ਸਿੰਘ ਚੀਮਾ
Page Visitors: 2318

ਬਿਜਲੀ ਮਾਫ਼ੀਆ ਦਾ ਮੁੱਖ ਸਰਗਨਾ ਹੈ ਸੁਖਬੀਰ ਸਿੰਘ ਬਾਦਲ: ਹਰਪਾਲ ਸਿੰਘ ਚੀਮਾ
ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਪਹਿਲਾਂ ਬਾਦਲਾਂ ਨੂੰ ਜਾਂਦਾ ਕਮਿਸ਼ਨ ਹੁਣ ਕੈਪਟਨ ਤੇ ਕਾਂਗਰਸੀਆਂ ਨੂੰ ਜਾਣ ਲੱਗਾ-ਮੀਤ ਹੇਅਰ
ਚੀਮਾ ਸਮੇਤ 'ਆਪ' ਲੀਡਰਾਂ ਨੇ ਚੌਂਕ 'ਚ ਖੜਕੇ ਬਾਦਲਾਂ ਵਿਰੁੱਧ ਵੰਡੇ ਪਰਚੇ
By : ਬਾਬੂਸ਼ਾਹੀ ਬਿਊਰੋ
Friday, Jul 12, 2019 08:11 PM
                    ਬਾਦਲਾਂ ਦਾ ਧਰਨਾ ਠੁੱਸ ਕਰਨ ਲਈ ਪ੍ਰੋ. ਸਾਧੂ ਸਿੰਘ, ਗੁਰਦਿੱਤ ਸੇਖੋਂ, ਨਵਦੀਪ ਸੰਘਾ ਤੇ ਨਸੀਬ ਬਾਵਾ ਨੇ ਵੀ ਭਰੀ ਹਾਜ਼ਰੀ
ਮੋਗਾ, 12 ਜੁਲਾਈ 2019: ਮਹਿੰਗੀ ਬਿਜਲੀ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ (ਬਾਦਲ) ਵੱਲੋਂ ਲਗਾਏ ਧਰਨੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਹੱਲਾ ਬੋਲਦਿਆਂ ਨਾ ਕੇਵਲ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ, ਸਗੋਂ ਚੌਂਕਾ 'ਚ ਖੜਕੇ ਬਾਦਲਾਂ ਅਤੇ ਕੈਪਟਨ ਸਰਕਾਰ ਵਿਰੁੱਧ ਪਰਚੇ ਵੰਡੇ। ਪਰਚੇ ਵੰਡਣ ਵਾਲਿਆਂ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ ਅਤੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਬਾਵਾ ਅਤੇ ਹੋਰ ਸਥਾਨਕ ਲੀਡਰਸ਼ਿਪ ਸ਼ਾਮਲ ਸੀ।
ਇਸ ਤੋਂ ਪਹਿਲਾਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਪੰਜਾਬ 'ਚ ਹੱਦੋਂ ਵੱਧ ਮਹਿੰਗੀ ਬਿਜਲੀ ਲਈ ਸੁਖਬੀਰ ਸਿੰਘ ਬਾਦਲ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ, ਜਿੰਨਾ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਥਰਮਲ ਪਲਾਂਟ ਬੰਦ ਕਰਕੇ ਪੰਜਾਬ 'ਚ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੱਦੋਂ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਸਮਝੌਤੇ ਕਰਕੇ ਸੂਬੇ 'ਚ ਬਿਜਲੀ ਮਾਫ਼ੀਆ ਦਾ ਮੁੱਢ ਬੰਨ੍ਹਿਆ।
 ਜਿਸ ਦੀ ਬਦੌਲਤ 25 ਸਾਲਾਂ 'ਚ ਇਨ੍ਹਾਂ ਥਰਮਲ ਪਲਾਂਟਾਂ ਨੂੰ 'ਫਿਕਸਡ ਚਾਰਜ' ਦੇ ਰੂਪ 'ਚ ਪੰਜਾਬ ਨੂੰ 70 ਹਜ਼ਾਰ ਕਰੋੜ ਰੁਪਏ ਬਿਲਕੁਲ ਨਜਾਇਜ਼ ਅਦਾ ਕਰਨੇ ਪੈ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਧਾਨ ਸਭਾ 'ਚ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਬਿਜਲੀ ਮੰਤਰੀ ਨੇ ਰਾਣਾ ਗੁਰਜੀਤ ਸਿੰਘ ਨੇ ਵੀ ਇਹ ਗੱਲ ਕਬੂਲ ਕਰਦਿਆਂ ਸਦਨ ਨੂੰ ਦੱਸਿਆ ਕਿ ਸੀ ਕਿ ਗ਼ਲਤ ਸਮਝੌਤਿਆਂ ਅਤੇ ਸ਼ਰਤਾਂ ਕਾਰਨ 25 ਸਾਲਾਂ 'ਚ ਪੰਜਾਬ ਨੂੰ 62500 ਕਰੋੜ ਰੁਪਏ ਇਨ੍ਹਾਂ ਤਿੰਨਾਂ ਨਿੱਜੀ ਥਰਮਲ ਪਲਾਂਟਾਂ ਨੂੰ ਦੇਣੇ ਪੈ ਰਹੇ ਹਨ। ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਬਿਜਲੀ ਮਾਫ਼ੀਆ ਦਾ ਸਰਗਨਾ ਹੈ ਅਤੇ ਅਕਾਲੀ ਦਲ ਦੇ ਮਹਿੰਗੀ ਬਿਜਲੀ ਵਿਰੁੱਧ ਧਰਨੇ ਸਿਆਸੀ ਡਰਾਮੇਬਾਜ਼ੀ ਹਨ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਬਿਜਲੀ ਕੰਪਨੀਆਂ ਨਾਲ ਪਹਿਲਾਂ ਬਾਦਲਾਂ ਨੇ 'ਕਮਿਸ਼ਨ' ਬੰਨਿਆਂ ਹੋਇਆ ਸੀ, ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਉਸ ਦੇ ਹਿੱਸੇਦਾਰ ਬਣ ਗਏ ਹਨ। ਇਸ ਕਰਕੇ ਹੀ ਕੈਪਟਨ ਸਰਕਾਰ ਬਿਜਲੀ ਕੰਪਨੀਆਂ ਨਾਲ ਬਾਦਲਾਂ ਵੱਲੋਂ ਕੀਤੇ ਨਜਾਇਜ਼ ਸਮਝੌਤੇ ਰੱਦ ਕਰਨ ਦੇ ਚੋਣ ਵਾਅਦੇ ਤੋਂ ਹੀ ਭੱਜ ਗਏ ਹਨ।
  ਇਸ ਮੌਕੇ 'ਆਪ' ਆਗੂਆਂ ਨੇ ਕਿਹਾ ਕਿ ਉਹ 'ਬਿਜਲੀ ਮੋਰਚੇ' ਤਹਿਤ 'ਬਿਜਲੀ ਮਾਫ਼ੀਆ' ਵੱਲੋਂ ਮਹਿੰਗੀ ਬਿਜਲੀ ਰਾਹੀਂ ਲੁੱਟੇ ਜਾ ਰਹੇ ਲੋਕਾਂ ਅਤੇ ਸੂਬੇ ਨੂੰ ਬਚਾਉਣ ਲਈ ਪੰਜਾਬ ਦੇ ਪਿੰਡ-ਪਿੰਡ, ਘਰ-ਘਰ ਜਾ ਬਾਦਲਾਂ  ਅਤੇ ਕੈਪਟਨ ਸਰਕਾਰ ਦੀ ਪੋਲ ਖੋਲ੍ਹ ਰਹੇ ਹਨ।
   ਹਰਪਾਲ ਸਿੰਘ ਚੀਮਾ ਅਤੇ ਮੀਤ ਹੇਅਰ ਨੇ ਮੰਗ ਕੀਤੀ ਕਿ ਪੰਜਾਬ 'ਚ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਬਿਜਲੀ ਸਸਤੀ ਕੀਤੀ ਜਾਵੇ, ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਤੁਰੰਤ ਰੱਦ ਕੀਤੇ ਜਾਣ, ਤੇਜ਼ ਚੱਲਦੇ ਮੀਟਰ ਤੁਰੰਤ ਬਦਲੇ ਜਾਣ, ਪੁਰਾਣੇ ਖੜੇ ਨਜਾਇਜ਼ ਬਿਲ ਮੁਆਫ਼ ਕੀਤੇ ਜਾਣ, ਬਿਜਲੀ ਦੇ ਬਿਲ ਦੋ ਮਹੀਨਿਆਂ ਦੀ ਥਾਂ ਹਰ ਮਹੀਨਾਵਾਰ ਕੀਤੇ ਜਾਣ, ਬਿਜਲੀ ਮਾਫ਼ੀਆਂ ਨੂੰ ਜੜ੍ਹੋਂ ਪੁੱਟਿਆ ਜਾਵੇ ਅਤੇ ਨਿੱਜੀ ਕੰਪਨੀਆਂ ਨਾਲ ਹੋਏ ਨਜਾਇਜ਼ ਮਹਿੰਗੇ ਸਮਝੌਤਿਆਂ 'ਚ ਬਾਦਲਾਂ ਦੀ ਮਿਲੀ ਭੁਗਤ ਦੀ ਉੱਚ ਪੱਧਰੀ ਜਾਂਚ ਰਾਹੀਂ ਨੰਗੀ ਕੀਤੀ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.