ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬਚਾ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬਚਾ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼
Page Visitors: 2332

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬਚਾ ”ਭੁੱਲੇ ਵਿਸਰੇ ਨਾਨਕ ਪੰਥੀ” ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਲੀਜ਼
ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੀ ਵਿਚਾਰਧਾਰਾ ਤੇ ਫਿਲਾਸਫੀ ਨੂੰ ਸਮੁੱਚੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾਉਣ ਦੀ ਲੋੜ - ਰਣਜੋਧ ਸਿੰਘ
By : ਬਾਬੂਸ਼ਾਹੀ ਬਿਊਰੋ
Monday, Jul 22, 2019 03:13 PM
    ਲੁਧਿਆਣਾ 22 ਜੁਲਾਈ 2019 -
ਸਾਹਿਬ ਸ਼੍ਰੀ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਿਕ ਹੋ ਸਕਦਾ ਹੈ । ਜੇਕਰ ਅਸੀ ਦੇਸ਼ ਵਿਦੇਸ਼ਾ ਵਿੱਚ ਵੱਸਦੇ ਕਰੋੜਾ ਨਾਨਕ ਪੰਥੀਆਂ ਨੂੰ ਕਲੇਵੇ ਵਿੱਚ ਲੈ ਕੇ ਉਹਨਾਂ ਨੂੰ ਕੌਮ ਦੀ ਮੁੱਖ ਧਾਰਾ ਨਾਲ ਜੋੜਨ ਦਾ ਜੋਰਦਾਰ ਉਪਰਾਲਾ ਕਰੀਏ । ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਉਘੇ ਸਨਅਤਕਾਰ ਤੇ ਰਾਮਗੜ•ੀਆ ਐਜੂਕੇਸ਼ਨ ਟਰਸੱਟ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਵਿਖੇ ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਵੱਲੋਂ ਭੁੱਲੇ ਵਿਸਰੇ ਨਾਨਕ ਪੰਥੀਆਂ ਨੂੰ ਗੱਲਵਕੜੀ ਵਿੱਚ ਲੈਣ ਲਈ ਤਿਆਰ ਕਰਵਾਏ ਗਏ ਵਿਸ਼ੇਸ਼ ਕਿਤਾਬਚੇ ”ਸ਼੍ਰੀ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਕਿਵੇ ਮਨਾਈਏ?” ਨੂੰ ਰਿਲੀਜ਼ ਕਰਨ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਇਕੱਤਰ ਹੋਈਆ ਪ੍ਰਮੁੱਖ ਸਖਸ਼ੀਅਤਾਂ, ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ ਤੇ ਸੇਵਾ ਸੁਸਾਇਟੀਆਂ ਦੇ ਅਹੁੱਦੇਦਾਰਾਂ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ ।
ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਸਿੱਖ ਜੱਥੇਬੰਦੀਆਂ, ਸੁਸਾਇਟੀਆਂ ਤੇ ਸਿੱਖ ਸੰਗਤਾਂ ਨੂੰ ਜ਼ੋਰਦਾਰ ਅਪੀਲ ਕਰਦਿਆ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੀ ਸਰਬਸਾਂਝੀਵਾਲਤਾ ਦੀ ਵਿਚਾਰਧਾਰਾ, ਫਿਲਾਸਫੀ ਤੇ ਸਿੱਖਿਆਵਾਂ ਨੂੰ ਸਮੁੱਚੇ ਸੰਸਾਰ ਭਰ ਵਿੱਚ ਵੱਸਦੇ ਲੋਕਾਂ ਤੱਕ ਪਹੁੰਚਾਇਆਂ ਜਾਵੇ ਅਤੇ ਕਰੋੜਾ ਦੀ ਗਿਣਤੀ ਵਿੱਚ ਸਿੱਖ ਪੰਥ ਦਾ ਅਹਿਮ ਅੰਗ ਮੰਨੇ ਜਾਂਦੇ ਸਿਕਲੀਗਰਾਂ, ਵਣਜਾਰਿਆਂ, ਸਤਿਨਾਮੀਆ, ਸਿੰਧੀਆਂ ਸਮੇਤ ਸਮੁੱਚੇ ਨਾਨਕ ਪੰਥੀਆਂ ਦੀ ਸੱਚੇ ਦਿਲੋ ਸਾਰ ਲੈਣ ਦੀ ਤਾਂ ਹੀ ਗੁਰੂ ਸਾਹਿਬਾਂ ਵੱਲੋਂ ਲਗਾਈ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇਗੀ ।
ਸ. ਰਣਜੋਧ ਸਿੰਘ ਨੇ ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਵੱਲੋਂ ਛਪਵਾਏ ਗਏ ਤੇ ਸ. ਸੁਖਦੇਵ ਸਿੰਘ ਲਾਜ ਵੱਲੋਂ ਸੰਪਾਦਨ ਕੀਤੇ ਗਏ ਕਿਤਾਬਚੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆ ਕਿਹਾ ਕਿ ਇਸ ਤਰ•ਾਂ ਦੇ ਯੋਗ ਉਪਰਾਲੇ ਸਮੁੱਚੀ ਕੌਮ ਨੂੰ ਜਾਗਰੂਕ ਕਰਨ ਵਿੱਚ ਸਹਾਈ ਸਿੱਧ ਹੋਣਗੇ ।    
      ਇਸ ਤੋਂ ਪਹਿਲਾ ਕਿਤਾਬਚੇ ਨੂੰ ਰਿਲੀਜ਼ ਕਰਨ ਸਬੰਧੀ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਸੰਧੂ, ਜਨ ਸਕੱਤਰ ਪ੍ਰਿੰ: ਰਣਜੀਤ ਸਿੰਘ, ਪ੍ਰੋ ਬਲਜਿੰਦਰ ਸਿੰਘ, ਡਾ. ਰਣਜੀਤ ਸਿੰਘ ਪੀ.ਏ.ਯੂ., ਡਾ. ਬੀ.ਐਸ. ਗਿੱਲ, ਸਤਨਾਮ ਸਿੰਘ ਕੋਮਲ ਸਮੇਤ ਕਿਤਾਬਚੇ ਦੇ ਸੰਪਾਦਕ ਸ. ਸੁਖਦੇਵ ਸਿੰਘ ਲਾਜ ਤੇ ਸ. ਚਰਨਜੀਤ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਇਕੱਤਰ ਹੋਈਆਂ ਸ਼ਖਸੀਅਤਾਂ ਨਾਲ ਕੀਤੀ ਅਤੇ ਵਰਤਮਾਨ ਸਮੇਂ ਅੰਦਰ ਦੇਸ ਦੇ ਵੱਖ ਵੱਖ ਰਾਜਾ ਅੰਦਰ ਕਰੋੜਾਂ ਦੀ ਗਿਣਤੀ ਵਿੱਚ ਵਸ ਰਹੇ ਗੁਰੂ ਨਾਨਕ ਪੰਥੀਆਂ ਦੀ ਸਥਿਤੀ ਤੇ ਖੋਜ ਭਰਪੂਰ ਚਾਨਣਾ ਪਾਉਂਦਿਆਂ ਪੰਥ ਦੇ ਵਾਰਸਾ ਦੀ ਸੰਭਾਲ ਕਰਨ ਦੀ ਜ਼ੋਰਦਾਰ ਅਪੀਲ ਕੀਤੀ।
    ਸਮੂਹ ਬੁਲਾਰਿਆਂ ਨੇ ਸਾਂਝੀ ਸੁਰ ਵਿੱਚ ਕਿਹਾ ਕਿ ਭੁੱਲੇ ਵਿਸਰੇ ਨਾਨਕ ਪੰਥੀਆਂ ਉਪਰ ਕਿਤਾਬਚਾ ਤਿਅਰ ਕਰਕੇ ਨਿਸ਼ਕਾਮ ਰੂਪ 'ਚ ਵੰਡਣ ਦਾ ਮੁੱਖ ਮਨੋਰਥ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇੱਕਠੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾ ਕੇ ਗੁਰੂ ਦੇ ਸਿੱਖਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ । ਇਸ ਦੌਰਾਨ ਸ. ਰਣਜੋਧ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸਾਂਝੇ ਰੂਪ ਵਿੱਚ ਸ੍ਰੀ ਗੁਰੂ ਨਾਨਕ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬਾਨ ਤਾਲਮੇਲ ਕਮੇਟੀ ਵੱਲੋਂ ਛਪਵਾਏ ਗਏ ਕਿਤਾਬਚੇ ਨੂੰ ਰਿਲੀਜ਼ ਕੀਤਾ ਗਿਆ । ਇਸ ਸਮੇਂ ਉਹਨਾਂ ਦੇ ਨਾਲ ਕੈਪਟਨ ਇੰਦਰਜੀਤ ਸਿੰਘ, ਸ. ਦਵਿੰਦਰ ਸਿੰਘ, ਡਾ. ਜਸਵੰਤ ਸਿੰਘ, ਸ. ਅਜੀਤ ਸਿੰਘ ਅਰੋੜਾ, ਰਣਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ, ਬੀਬੀ ਨਰਿੰਦਰ ਕੌਰ ਸੰਧੂ, ਬੀਬੀ ਰਵਿੰਦਰ ਕੌਰ ਸਰਾਭਾ ਨਗਰ, ਬੀਬੀ ਮਨਜਿੰਦਰ ਕੌਰਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.