ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ‘ਚ 24-26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ
ਪੰਜਾਬ ‘ਚ 24-26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ
Page Visitors: 2304

ਪੰਜਾਬ ਦੇ ਵਿੱਚ 24-26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ, ਲੋਕਾਂ ਨੂੰ ਗਰਮੀ ਤੋਂ ਕਿਸਾਨਾਂ ਨੂੰ ਪਾਣੀ ਨਾਲ ਮਿਲੇਗੀ ਰਾਹਤ
By : ਸੰਜੀਵ ਸੂਦ
Tuesday, Jul 23, 2019 09:46 PM

ਲੁਧਿਆਣਾ, 23 ਜੁਲਾਈ 2019 (ਸੰਜੀਵ ਸੂਦ) -

ਪੰਜਾਬ ਚ ਆਉਂਦੇ ਤਿੰਨ ਦਿਨ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਹੈ, ਇਸ ਦੌਰਾਨ ਇਕ ਪਾਸੇ ਜਿੱਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉੱਥੇ ਹੀ ਕਿਸਾਨਾਂ ਦੀ ਫ਼ਸਲ ਲਈ ਵੀ ਇਹ ਮੀਂਹ ਲਾਹੇਵੰਦ ਹੈ, ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਕ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪਵੇਗਾ। ਇਸ ਦੌਰਾਨ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਫ਼ਸਲ ਲਈ ਭਰਪੂਰ ਪਾਣੀ ਮਿਲੇਗਾ। ਉੱਥੇ ਹੀ ਪਾਰੇ 'ਚ ਵੀ ਗਿਰਾਵਟ ਆਵੇਗੀ। ਉਨ੍ਹਾਂ ਕਿਹਾ ਕਿ ਜੋ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ 'ਚ ਕਾਫੀ ਘੱਟ ਰਿਹਾ ਹੈ ਉਸ ਦੀ ਘਾਟ ਹੁਣ ਜੁਲਾਈ ਦੇ ਆਖੀਰ ਤੱਕ ਪੂਰੀ ਹੋ ਜਾਵੇਗੀ। ਇਸ ਤੋਂ ਬਿਨਾਂ ਉਨ੍ਹਾਂ ਕਿਹਾ ਕਿ ਕਿਸਾਨ ਇਹ ਵੀ ਧਿਆਨ ਰੱਖਣ ਕਿ ਉਹ ਮੱਕੀ ਦੀ ਫ਼ਸਲ ਦੇ ਵਿੱਚ ਬਹੁਤਾ ਪਾਣੀ ਇਕੱਠਾ ਨਾ ਹੋਣ ਦੇਣ ਉਸ ਦੀ ਨਿਕਾਸੀ ਵੀ ਕਰਦੇ ਰਹਿਣ।
ਸੋ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਆਉਂਦੇ ਦਿਨਾਂ ਚ ਪੰਜਾਬ ਦੇ ਵਿੱਚ ਕਾਫੀ ਤੇਜ਼ ਮੀਂਹ ਪਵੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਕਿਸਾਨਾਂ ਨੂੰ ਫ਼ਸਲਾਂ ਲਈ ਪਾਣੀ ਵੀ ਮਿਲੇਗਾ।

  •  

  •  

  •  

  •  

  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.