ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਰਦੇ ਮੀਂਹ ‘ਚ ਸਿੱਧੂ ਦੇ ਘਰ ਲੱਗਾ ਸਮਰਥਕਾਂ ਦਾ ਮੇਲਾ
ਵਰਦੇ ਮੀਂਹ ‘ਚ ਸਿੱਧੂ ਦੇ ਘਰ ਲੱਗਾ ਸਮਰਥਕਾਂ ਦਾ ਮੇਲਾ
Page Visitors: 2319

ਵਰਦੇ ਮੀਂਹ 'ਚ ਸਿੱਧੂ ਦੇ ਘਰ ਲੱਗਾ ਸਮਰਥਕਾਂ ਦਾ ਮੇਲਾ
By : ਮਨਪ੍ਰੀਤ ਸਿੰਘ ਜੱਸੀ
ਸਿੱਧੂ ਨੂੰ ਮਿਲਣੇ ਪਹੁੰਚੇ ਕੌਂਸਲਰ ਤੇ ਉਨ•ਾਂ ਦੇ ਸਮਰਥਕ
ਲਗਾਤਾਰ ਚੌਥੇ ਦਿਨ ਵੀ ਹਾਜ਼ਰ ਰਹੇ ਸਮਰਥਕ ਤੇ ਕੌਂਸਲਰ
ਅੰਮ੍ਰਿਤਸਰ, 25 ਜੁਲਾਈ 2019 (ਮਨਪ੍ਰੀਤ ਸਿੰਘ ਜੱਸੀ):
 ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਮੀਡਿਆ ਤੋਂ ਪਿੱਛੇ ਰੱਖਿਆ ਹੋਇਆ ਹੈ ਪਰ ਫਿਰ ਵੀ ਅੱਜ ਵਰ•ਦੇ ਮੀਂਹ 'ਚ ਸਿੱਧੂ ਦੇ ਘਰ ਸਮਰਥਕ ਤੇ ਕੌਂਸਲਰ ਉਨ•ਾਂ ਨੂੰ ਮਿਲਣ ਲਈ ਪਹੁੰਚੇ। ਅੱਜ ਕੌਂਸਲਰਾਂ 'ਚ ਮਿਲਣ ਵਾਲਿਆ 'ਚ ਦਮਨਜੀਤ ਸਿੰਘ, ਜਤਿੰਦਰ ਸਿੰਘ ਮੋਤੀ ਭਾਟੀਆ ਸਮੇਤ ਉਨ•ਾਂ ਦੇ ਹਲਕੇ ਦੇ ਕਾਂਗਰਸੀ ਸਮਰਥਕ ਵੀ ਸਨ। ਇਸ ਮੌਕੇ ਉਨ•ਾਂ ਦੇ ਸਮਰਥਕਾਂ ਨੇ ਕਿਹਾ ਕਿ ਸਿੱਧੂ ਲਗਾਤਾਰ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਹਨ ਅਤੇ ਉਨ•ਾਂ ਕਿਸੇ ਵੀ ਤਰ•ਾਂ ਦੀ ਕੋਈ ਪਾਰਟੀ ਜਾਂ ਕਾਂਗਰਸ ਪਾਰਟੀ ਤੋਂ ਵੱਖ ਨਹੀਂ ਹੋ ਰਹੇ।
ਸਿੱਧੂ ਕਾਂਗਰਸ ਪਾਰਟੀ 'ਚ ਰਹਿ ਕੇ ਹੀ ਪੰਜਾਬ ਤੇ ਸ੍ਰੀ ਅੰਮ੍ਰਿਤਸਰ ਦੇ ਵਿਕਾਸ ਲਈ ਕੰਮ ਕਰਨਗੇ।

  ਸਿੱਧੂ ਸਮਰਥਕਾਂ ਦਾ ਕਹਿਣਾ ਸੀ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਆਪਣੇ ਹਲਕੇ ਦੇ ਲੋਕਾਂ ਦੇ ਵੀ ਰੂਬਰੂ ਹੋਣਗੇ ਜਿੰਨਾਂ ਨੇ ਉਨ•ਾਂ ਨੂੰ ਹਰ ਵਾਰ ਬੇਹੱਦ ਪਿਆਰ ਤੇ ਸਤਿਕਾਰ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਸਿੱਧੂ ਸਿਆਸਤ ਤੋਂ ਦੂਰ ਸਨ ਜਿਸ ਨਾਲ ਉਨ•ਾਂ ਦੇ ਸਮਰਥਕ ਵੀ ਕਾਫੀ ਨਿਰਾਸ਼ ਸਨ ਪਰ ਪਿਛਲੇ ਚਾਰ ਦਿਨ ਤੋਂ ਲਗਾਤਾਰ ਸਮਰਥਕਾਂ ਨਾਲ ਸਿੱਧੂ ਵੱਲੋਂ ਮੀਟਿੰਗਾਂ ਕਰਨ ਤੇ ਸਮਰਥਕਾਂ 'ਚ ਕਾਫੀ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.