ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜਿਸ ਤਰੀਕੇ ਨਾਲ ਭਾਜਪਾ ਕਾਨੂੰਨਾਂ ਨੂੰ ਬਦਲ ਰਹੀ ਹੈ, ਇਹ ਭਾਰਤ ਨੂੰ ਪੁਲਿਸ ਸਟੇਟ ਚ ਤਬਦੀਲ ਕਰ ਦੇਵੇਗੀ: ਤਿਵਾੜੀ
ਜਿਸ ਤਰੀਕੇ ਨਾਲ ਭਾਜਪਾ ਕਾਨੂੰਨਾਂ ਨੂੰ ਬਦਲ ਰਹੀ ਹੈ, ਇਹ ਭਾਰਤ ਨੂੰ ਪੁਲਿਸ ਸਟੇਟ ਚ ਤਬਦੀਲ ਕਰ ਦੇਵੇਗੀ: ਤਿਵਾੜੀ
Page Visitors: 2336

ਜਿਸ ਤਰੀਕੇ ਨਾਲ ਭਾਜਪਾ ਕਾਨੂੰਨਾਂ ਨੂੰ ਬਦਲ ਰਹੀ ਹੈ, ਇਹ ਭਾਰਤ ਨੂੰ ਪੁਲਿਸ ਸਟੇਟ ਚ ਤਬਦੀਲ ਕਰ ਦੇਵੇਗੀ: ਤਿਵਾੜੀ
By : ਰਜਨੀਸ਼ ਸਰੀਨ
Saturday, Jul 27, 2019 07:08 PM

ਨਵਾਂ ਸ਼ਹਿਰ, 27 ਜੁਲਾਈ,2019:
 ਸੀਨੀਅਰ ਕਾਂਗਰਸੀ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਐੱਮ ਪੀ ਮਨੀਸ਼ ਤਿਵਾਰੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਦੀ ਸਰਕਾਰ ਦੇਸ਼ ਨੂੰ "ਪੁਲਿਸ ਸਟੇਟ" ਬਣਾਉਣ ਦੀ ਯੋਜਨਾ ਤੇ ਕੰਮ ਕਰ ਰਹੀ ਪ੍ਰਤੀਤ ਹੁੰਦੀ ਹੈ

  ਇੱਥੇ ਜਾਡਲਾ ਵਿਖੇ ਇੱਕ ਪਬਲਿਕ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਚ ਤਿਵਾੜੀ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਜਿਸ ਤਰੀਕੇ ਨਾਲ ਸੂਚਨਾ ਦੇ ਅਧਿਕਾਰ ਕਾਨੂੰਨ ਨੂੰ ਕਮਜ਼ੋਰ ਕੀਤਾ ਹੈ ਇਸ ਤੋਂ ਸਾਫ਼ ਤੌਰ ਤੇ ਇਸ਼ਾਰਾ ਮਿਲਦਾ ਹੈ ਕਿ ਇਹ ਸਰਕਾਰ ਦੀ ਕਾਰਜ ਪ੍ਰਣਾਲੀ ਚ ਪਾਰਦਰਸ਼ਤਾ ਨਹੀਂ ਰਹਿਣ ਦੇਣਾ ਚਾਹੁੰਦੀ
  ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਆਰਟੀਆਈ ਕਾਨੂੰਨ ਚ ਸੋਧ ਨੂੰ ਪਾਸ ਕਰਵਾਉਣ ਚ ਜਲਦਬਾਜ਼ੀ ਦਿਖਾਈ, ਉਹ ਇਨ੍ਹਾਂ ਦੀ ਦੁਰਭਾਵਨਾ ਵੱਲ ਇਸ਼ਾਰਾ ਕਰਦਾ ਹੈ ਸਰਕਾਰ ਦਾ ਇਹ ਕਦਮ ਸਰਕਾਰਾਂ ਅੰਦਰ ਪਾਰਦਰਸ਼ਿਤਾ ਅਤੇ ਉਨ੍ਹਾਂ ਦੀ ਜਵਾਬਦੇਹੀ ਨੂੰ ਤੈਅ ਕਰਨ ਦੀ ਦਿਸ਼ਾ ਚ ਦੇਸ਼ ਨੂੰ ਪਿੱਛੇ ਵੱਲ ਧਕੇਲੇਗਾ ਇਸੇ ਤਰ੍ਹਾਂ, ਐੱਨਆਈਏ ਸੋਧ ਬਿੱਲ ਵੀ ਸੱਤਾ ਦੀ ਦੁਰਵਰਤੋਂ ਨੂੰ ਵਧਾਏਗਾ ਅਤੇ ਤਾਨਾਸ਼ਾਹੀ ਕਾਨੂੰਨਾਂ ਦੀ ਵਾਪਸੀ ਨਾਲ ਦੇਸ਼ ਇੱਕ ਪੁਲਿਸ ਸਟੇਟ ਚ ਤਬਦੀਲ ਹੋ ਜਾਵੇਗਾ
  ਇੱਕ ਹੋਰ ਸਵਾਲ ਦੇ ਜਵਾਬ ਚ ਤਿਵਾੜੀ ਨੇ ਇਸ ਗੱਲ ਤੇ ਅਸਹਿਮਤੀ ਪ੍ਰਗਟਾਈ ਕਿ ਵਰਕਰਾਂ ਚ ਕਿਸੇ ਤਰ੍ਹਾਂ ਦੀ ਨਿਰਾਸ਼ਾ ਹੈ ਉਨ੍ਹਾਂ ਸਪੱਸ਼ਟ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਨੇ ਲੋਕਾਂ ਦੀਆਂ ਜ਼ਿੰਦਗੀਆਂ ਚ ਬਦਲਾਅ ਲਿਆਉਂਦਾ ਹੈ ਅਤੇ ਉਸਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਕਾਲੀ ਭਾਜਪਾ ਦੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਸਾਰੀਆਂ ਸੰਸਥਾਵਾਂ ਨੂੰ ਪ੍ਰਭਾਵਿਤ ਕੀਤਾ ਗਿਆ ਸੀ ਅਤੇ ਸੂਬੇ ਨੂੰ ਦੀਵਾਲੀਏਪਣ ਵੱਲ ਧਕੇਲ ਦਿੱਤਾ ਗਿਆ ਸੀ ਅਜਿਹੇ ਚ ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਨੇ ਨਾ ਸਿਰਫ ਹਾਲਾਤਾਂ ਨੂੰ ਸੁਧਾਰਿਆ ਹੈ, ਸਗੋਂ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ, ਨੌਕਰੀਆਂ ਪੈਦਾ ਕਰਨ ਅਤੇ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਨਸ਼ਿਆਂ ਦੇ ਜ਼ਹਿਰ ਤੇ ਲਗਾਮ ਲਗਾਉਣ ਵਰਗੇ ਕਈ ਲੋਕ ਭਲਾਈ ਵਾਲੇ ਕਦਮ ਵੀ ਚੁੱਕੇ ਹਨ ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਦੌਰਾਨ ਪੰਜਾਬ ਦੀ ਸਥਿਤੀ ਚ ਪੂਰੀ ਤਰ੍ਹਾਂ ਨਾਲ ਸੁਧਾਰ ਹੋਇਆ ਹੈ, ਜਿਸ ਚ ਉਸਨੂੰ ਅਕਾਲੀ ਛੱਡ ਕੇ ਗਏ ਸਨ
  ਇਸ ਮੌਕੇ ਹੋਰਨਾਂ ਤੋਂ ਇਲਾਵਾ, ਅੰਗਦ ਸਿੰਘ ਐੱਮਐੱਲਏ, ਕੁਲਦੀਪ ਰਾਣਾ, ਚਮਨ ਸਿੰਘ ਭਾਨ, ਹਰਜਿੰਦਰ ਸਿੰਘ, ਮੈਡਮ ਤਜਿੰਦਰ ਪ੍ਰਧਾਨ ਮਹਿਲਾ ਕਾਂਗਰਸ, ਸਮਨਦੀਪ ਸੰਘਾ, ਕੇਵਲ ਖਟਕੜ, ਸੁਰੇਸ਼ ਰਾਣਾ, ਜੋਗਿੰਦਰ ਸਿੰਘ ਵੀ ਮੌਜੂਦ ਰਹੇ 

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.