ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਹਤ ਖਰਾਬ ਹੋਣ ਕਾਰਨ ਅਰੁਣ ਜੈਟਲੀ ਏਮਜ਼ ‘ਚ ਭਰਤੀ
ਸਿਹਤ ਖਰਾਬ ਹੋਣ ਕਾਰਨ ਅਰੁਣ ਜੈਟਲੀ ਏਮਜ਼ ‘ਚ ਭਰਤੀ
Page Visitors: 2326

ਸਿਹਤ ਖਰਾਬ ਹੋਣ ਕਾਰਨ ਅਰੁਣ ਜੇਟਲੀ ਏਮਜ਼ 'ਚ ਭਰਤੀ
By : ਬਾਬੂਸ਼ਾਹੀ ਬਿਊਰੋ
Aug 09, 2019 10:12 PM

  •  

  •  

  • ਨਵੀਂ ਦਿੱਲੀ ,9 ਅਗਸਤ- ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਟਲੀ ਨੂੰ ਸਾਹ ਲੈਣ 'ਚ ਮੁਸ਼ਕਿਲ ਹੋਣ ਅਤੇ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
      ਏਮਜ਼ ਦੇ ਡਾਕਟਰਾਂ ਵੱਲੋਂ ਅਰੁਣ ਜੇਟਲੀ ਦਾ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਜਿਸ ਉਨ੍ਹਾਂ ਕਿਹਾ ਕਿ ਉਹ ਆਈਸੀਯੂ 'ਚ ਭਰਤੀ ਹਨ। ਪਰ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਟ੍ਰੀਟਮੈਂਟ ਐਂਡਰੋਕ੍ਰਿਨੋਲੋਜਿਸਟ ਨੇਫ਼ੋਲਾਜਿਸਟ ਅਤੇ ਕਾਰਡੀਓਲਾਜਿਸਟ ਡਾਕਟਰਾਂ ਦੀ ਦੇਖਰੇਖ ਹੇਠ ਚੱਲ ਰਿਹਾ ਹੈ।ਉਨ੍ਹਾਂ ਦੇ ਹਸਪਤਾਲ 'ਚ ਦਾਖਲ ਹੋਣ ਦੀ ਖਬਰ ਸਾਹਮਣੇ ਆਉਂਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਡਲਾ ਵੀ ਏਮਜ਼ ਪਹੁੰਚੇ। ਜਿਸ ਤੋਂ ਬਾਅਦ ਹੋਰ ਮੰਤਰੀ ਵੀ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਪੁੱਜ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.