ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਵਾਰਾ ਕਮੇਟੀ ਨੇ 32 ਕਸ਼ਮੀਰੀ ਲੜਕੀਆਂ ਨੂੰ ਪੁਣੇ ਤੋਂ ਸੁਰੱਖਿਅਤ ਸ਼੍ਰੀਨਗਰ ਪਹੁੰਚਾਇਆ
ਹਵਾਰਾ ਕਮੇਟੀ ਨੇ 32 ਕਸ਼ਮੀਰੀ ਲੜਕੀਆਂ ਨੂੰ ਪੁਣੇ ਤੋਂ ਸੁਰੱਖਿਅਤ ਸ਼੍ਰੀਨਗਰ ਪਹੁੰਚਾਇਆ
Page Visitors: 2320

ਹਵਾਰਾ ਕਮੇਟੀ ਨੇ 32 ਕਸ਼ਮੀਰੀ ਲੜਕੀਆਂ ਨੂੰ ਪੁਣੇ ਤੋਂ ਸੁਰੱਖਿਅਤ ਸ਼੍ਰੀਨਗਰ ਪਹੁੰਚਾਇਆ
By : ਬਾਬੂਸ਼ਾਹੀ ਬਿਊਰੋ
Tuesday, Aug 13, 2019 09:50 PM

ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾਉਂਦੇ ਹੋਏ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ 21 ਮੈਂਬਰੀ ਕਮੇਟੀ ਨੇ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਬਾਅਦ ਪੈਦਾ ਹੋਏ ਡਰ ਅਤੇ ਸਹਿਮ ਵਿੱਚੋਂ 32 ਕਸ਼ਮੀਰੀ ਲੜਕੀਆਂ ਨੂੰ ਪੁਣੇ ਤੋਂ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਸ਼੍ਰੀਨਗਰ ਪਹੁੰਚਾਇਆ।

ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 32 ਕਸ਼ਮੀਰੀ ਲੜਕੀਆਂ ਨੇ ਜ਼ਿੰਦਗੀ ਵਿੱਚ ਇੱਕ ਹਫਤਾ ਪਹਿਲਾਂ ਹੀ ਕਸ਼ਮੀਰ ਤੋਂ ਬਾਹਰ ਪੈਰ ਰੱਖਿਆ ਸੀ ਅਤੇ ਪੁਣੇ ਵਿਖੇ ਸਕਿੱਲ ਇੰਡੀਆ ਦੇ ਪ੍ਰੋਗਰਾਮ ਅਧੀਨ ਨਰਸਿੰਗ ਵਿੱਚ ਦਾਖਲਾ ਲਿਆ ਸੀ। ਸ਼੍ਰੀਨਗਰ ਦੇ ਹਾਲਾਤ
ਖਰਾਬ ਹੋਣ ਕਾਰਨ ਇਨ੍ਹਾਂ ਲੜਕੀਆਂ ਦਾ ਸੰਪਰਕ ਪਰਿਵਾਰ ਨਾਲੋਂ ਕੱਟਿਆ ਹੋਇਆ ਸੀ ਜਿਸ ਕਾਰਨ ਲੜਕੀਆਂ ਸਹਿਮੀਆਂ ਹੋਈਆਂ ਸਨ।
ਸੋਸ਼ਲ ਮੀਡੀਆ ਤੇ 21 ਮੈਂਬਰੀ ਕਮੇਟੀ ਦੇ ਹਰਮਿੰਦਰ ਸਿੰਘ ਆਹਲੂਵਾਲੀਆ ਦਿੱਲੀ ਨੇ ਅਤੇ ਉਨ੍ਹਾਂ ਦੇ ਸਾਥੀਆਂ ਬਲਜੀਤ ਸਿੰਘ ਤੇ ਹਰਜੀਤ ਸਿੰਘ ਖਾਨਪੁਰੀ ਵੱਲੋਂ ਕਸ਼ਮੀਰੀ ਲੜਕੀਆਂ ਦੀ ਮਦਦ ਕਰਨ ਲਈ ਪਾਈ ਹੋਈ ਪੋਸਟ ਦੇ ਰਾਹੀਂ ਕਸ਼ਮੀਰ ਦੀ ਲੜਕੀ ਰੁਕੀਆਂ ਮੁਨੱਸਰ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਕਮੇਟੀ ਮੈਂਬਰ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਹ ਕਸ਼ਮੀਰੀ ਲੜਕੀਆਂ ਗਰੀਬ ਪਰਿਵਾਰ ਨਾਲ ਸਬੰਧਤ ਹਨ ਅਤੇ ਖ਼ੁਦ ਪੈਸੇ ਖ਼ਰਚ ਕਰਕੇ ਸ਼੍ਰੀਨਗਰ ਨਹੀਂ ਜਾ ਸਕਦੀਆਂ ਸਨ। ਉਨ੍ਹਾਂ ਦੀ ਟਿਕਟਾਂ ਦਾ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਸ. ਆਹਲੂਵਾਲੀਆ ਨੇ ਕੀਤਾ। ਇਨ੍ਹਾਂ ਲੜਕੀਆਂ ਨੇ ਸਿੱਖ ਕੌਮ ਤੇ ਆਪਣਾ ਭਰੋਸਾ ਜ਼ਾਹਿਰ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਨੂੰ ਫੌਜ ਦੇ ਮੁਕਾਬਲੇ ਸਿੱਖਾਂ ਤੇ ਜ਼ਿਆਦਾ ਵਿਸ਼ਵਾਸ਼ ਹੈ ਇਸ ਲਈ ਉਹ ਸਾਨੂੰ ਸ਼੍ਰੀਨਗਰ ਵਿਖੇ ਘਰੋ ਘਰੀ ਪਹੁੰਚਾ ਕੇ ਆਉਣ। ਉਨ੍ਹਾਂ ਕਿਹਾ ਕਿ ਬੇਟੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਇਸ ਮੁਸ਼ਕਿਲ ਦੀ ਘੜੀ ਵਿੱਚ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਕਸ਼ਮੀਰੀ ਲੜਕੀਆਂ ਦੀ ਸੁਰੱਖਿਆ ਲਈ ਅੱਗੇ ਆਉਣ।

  •  
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.