ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਤਲੁਜ ਦੇ ਲਾਲ ਲਕੀਰ ਟੱਪਣ ਕਾਰਨ ਧੁੱਸੀ ਬੰਨ੍ਹ ਟੁੱਟਿਆ
ਸਤਲੁਜ ਦੇ ਲਾਲ ਲਕੀਰ ਟੱਪਣ ਕਾਰਨ ਧੁੱਸੀ ਬੰਨ੍ਹ ਟੁੱਟਿਆ
Page Visitors: 2373

ਸਤਲੁਜ ਦੇ ਲਾਲ ਲਕੀਰ ਟੱਪਣ ਕਾਰਨ ਧੁੱਸੀ ਬੰਨ੍ਹ ਟੁੱਟਿਆ
By : ਯਾਦਵਿੰਦਰ ਸਿੰਘ ਤੂਰ
Monday, Aug 19, 2019 08:53 AM
        ਸੰਕੇਤਕ ਤਸਵੀਰ
  ਫਿਲੌਰ, 19 ਅਗਸਤ 2019 -
 ਸਤਲੁਜ ਦਰਿਆ ਦੇ ਲਾਲ ਲਕੀਰ ਤੋਂ ਟੱਪਣ ਨਾਲ ਸੋਮਵਾਰ 19-08-2019 ਸਵੇਰੇ 4:10 ਵਜੇ ਪਾਣੀ ਦੇ ਤੇਜ਼ ਵਹਾਅ ਕਾਰਨ ਪਿੰਡ ਭੋਲੇਵਾਲ ਕਦੀਮ ਪੀਐਸ ਫਿਲੌਰ ਦੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ। ਇਸ ਪਾੜ ਕਾਰਨ ਪਿੰਡ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ।

  ਉਥੇ ਹੀ ਪਿੰਡ ਮੀਆਂਵਾਲ ਪੀ.ਐਸ ਬਿਲਗਾ ਜਲੰਧਰ ਰੂਰਲ ਨੇੜੇ ਵੀ ਧੁੱਸੀ ਬੰਨ੍ਹ 'ਚ ਪਾੜ ਪੈ ਜਾਣ ਆਉਣ ਦੀ ਖਬਰ ਹੈ। ਸੋਮਵਾਰ ਸਵੇਰੇ 4:05 ਵਜੇ ਪਾਣੀ ਦੇ ਵਹਾਅ ਕਾਰਨ ਪਿੰਡ ਮੀਆਂਵਾਲ ਪੀਐਸ ਬਿਲਗਾ ਦੇ ਧੁੱਸੀ ਬੰਨ੍ਹ ਵਿੱਚ ਪਾੜ ਪਿਆ। ਪਿੰਡ ਮੀਆਂਵਾਲ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਨੇੜਲੇ ਪਿੰਡ ਮੌੜ ਸਾਹਿਬ, ਪੁਆਦਰਾ, ਸੰਗੋਵਾਲ, ਬੁਰਜ ਹਸਨ, ਭੁੱਲਰ ਆਦਿ ਵੀ  ਪ੍ਰਭਾਵਤ ਹੋ ਸਕਦੇ ਹਨ।
ਡੀ ਸੀ ਜਲੰਧਰ ਅਤੇ ਐਸਐਸਪੀ ਜਲੰਧਰ ਦਿਹਾਤੀ ਨੂੰ ਸੂਚਿਤ ਕੀਤਾ ਗਿਆ ਹੈ। 

ਫਿਲੌਰ ਦੇ ਨੇੜੇ ਇਕ ਹੋਰ ਪਾੜ ਪੈਣ ਦੀ ਸੂਚਨਾ ਹੈ ਜਿਥੇ ਪਾਣੀ ਦਾ ਅਚਾਨਕ ਵਹਾਅ ਤੇਜ਼ ਹੋ ਗਿਆ ਹੈ। ਡੀ ਸੀ ਅਤੇ ਐਸਐਸਪੀ ਜਲੰਧਰ ਫਿਲੌਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
  ਪੁਲਿਸ, ਆਰਮੀ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।
  ਸਤਲੁਜ ਦਰਿਆ ਅੰਦਰ ਲੰਘੀ ਸਵੇਰ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ।
  ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ ਜਸਵੀਰ ਸਿੰਘ ਨੇ ਫਿਲੌਰ ਦੇ ਸਤਲੁਜ ਦਰਿਆ ਦਾ ਦੌਰਾ ਕੀਤਾ। ਇਸ ਮੌਕੇ ਐਕਸੀਅਨ ਡਰੇਨਜ਼ ਵਿਭਾਗ ਰਾਮ ਰਤਨ ਅਤੇ ਐੱਸ.ਡੀ.ਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਫਿਲੌਰ ਦੇ ਸਤਲੁਜ ਦਰਿਆ ਅੰਦਰ ਪਾਣੀ 2 ਲੱਖ 45 ਹਜ਼ਾਰ 400 ਕਿਊਸਿਕ ਚੱਲ ਰਿਹਾ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ ਪਾਰ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.