ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੁਰੂ ਨਾਨਕ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ
ਗੁਰੂ ਨਾਨਕ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ
Page Visitors: 2332
ਗੁਰੂ ਨਾਨਕ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਗੁਰਪੁਰਬ ‘ਤੇ ਪਹੁੰਚਣ ਲਈ ਪਾਕਿ ਵਫਦ ਵੱਲੋਂ ਖੁੱਲ੍ਹਾ ਸੱਦਾ
August 21
10:07 2019

ਸਿਆਟਲ, 21 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਜੀ ਦਾ 550ਵਾਂ ਆਗਮਨ ਗੁਰਪੁਰਬ ਸੰਸਾਰ ਦੇ ਕੋਨੇ-ਕੋਨੇ ‘ਚ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਾਸਤੇ ਪਾਕਿਸਤਾਨ ਤੋਂ ਸਿਆਟਲ ਪਹੁੰਚੇ ਪਾਕਿਸਤਾਨੀ ਵਫਦ ਨੇ ਪ੍ਰਵਾਸੀ ਪੰਜਾਬੀਆਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
  ਪਾਕਿਸਤਾਨੀ ਵਫਦ ਦੇ ਮੈਂਬਰਾਂ ਦੀ ਅਗਵਾਈ ਕਰ ਰਹੇ ਲਿਖਾਰੀ ਤੇ ਜਰਨਲਿਸਟ ਪ੍ਰੋ. ਤਫੀਸ ਭੱਟ ਨੇ ਪੰਜਾਬੀ ਭਾਈਚਾਰੇ ਦੇ ਪਤਵੰਤੇ ਲੋਕਾਂ ਨਾਲ ਗੋਲਡਨ ਕਰੀ ਰੈਸਟੋਰੈਂਟ ਕੈਂਟ ਵਿਚ ਮੀਟਿੰਗ ਕੀਤੀ ਅਤੇ ਭਾਰਤ-ਪਾਕਿਸਤਾਨ ਆਪਸੀ ਸੰਬੰਧਾਂ ‘ਤੇ ਵਿਚਾਰ-ਚਰਚਾ ਕੀਤੀ, ਜਿੱਥੇ ਉਨ੍ਹਾਂ ਰਾਜਸੀ ਰੰਜਿਸ਼ਾਂ ਤੋਂ ਉਪਰ ਉੱਠ ਕੇ ਸਿੱਖਾਂ ਦੀਆਂ ਭਾਵਨਾ ਦੀ ਕਦਰ ਕਰਦਿਆਂ ਆਪਸ ਵਿਚ ਰਲ-ਮਿਲ ਕੇ ਸ੍ਰੀ ਗੁਰੂ ਨਾਨਕ ਜੀ ਦਾ ਆਗਮਨ ਗੁਰਪੁਰਬ ਧੂਮਧਾਮ ਨਾਲ ਮਨਾਉਣ ਦੀ ਸਲਾਹ ਦਿੱਤੀ ਹੈ। ਇਸ ਮੌਕੇ ਸਿਆਟਲ ਦੇ ਬੁਲਾਰੇ ਗੁਰਦੀਪ ਸਿੰਘ ਸਿੱਧੂ ਤੇ ਬਹਾਦਰ ਸਿੰਘ ਨੇ ਪਾਕਿਸਤਾਨੀ ਵਫਦ ਦਾ ਸਵਾਗਤ ਕਰਦਿਆਂ ਸਮੂਹ ਪੰਜਾਬੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪਹੁੰਚਣ ਲਈ ਅਪੀਲ ਕੀਤੀ ਅਤੇ ਦੋਨਾਂ ਦੇਸ਼ਾਂ ਦੇ ਆਪਸੀ ਸੰਬੰਧਾਂ ਤੇ ਰਿਸ਼ਤੇ-ਨਾਤਿਆਂ ‘ਚ ਸੁਧਾਰ ਲਿਆ ਕਿ ਗੁਰੂ ਜੀ ਦੀ ਮੱਤ ਅਨੁਸਾਰ ਸਾਂਝੀਵਾਲਤਾ ਦੇ ਉਪਦੇਸ਼ ਦੀ ਪਾਲਣਾ ਕਰਨਾ ਚਾਹੀਦਾ ਹੈ।
ਇਸ ਮੌਕੇ ਹੀਰਾ ਸਿੰਘ ਭੁੱਲਰ, ਮਾਸਟਰ ਦਲਬੀਰ ਸਿੰਘ ਗੋਰਾਇਆ, ਜਸਵਿੰਦਰ ਸਿੰਘ, ਗੁਰਦੇਵ ਸਿੰਘ ਸਮਰਾ, ਬਲਿਹਾਰ ਸਿੰਘ ਲੇਹਲ, ਸਤਪਾਲ ਪੂਰੇਵਾਲ, ਬਲਦੇਵ ਸਿੰਘ ਅਤੇ ਪਾਕਿ ਵਫਦ ਦੇ ਮੋਢੀ ਜਰਨਲਿਸਟ ਪ੍ਰੋ. ਤਫੀਸ ਭੱਟ, ਚੌਧਰੀ ਨਦੀਨ ਤੇ ਖਾਲਿਦ ਨਜ਼ੀਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.