ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ
ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ
Page Visitors: 2309

ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰ ਸਕਣਗੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ

August 22
17:39 2019

ਇਸਲਾਮਾਬਾਦ, 22 ਅਗਸਤ (ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਆਯੋਜਨ ਸਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਮੁਤਾਬਕ ਸ਼ਰਧਾਲੂ ਹੁਣ ਬਿਨਾਂ ਵੀਜ਼ਾ ਦੇ ਵੀ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕੋਰੀਡੋਰ ‘ਤੇ ਕੋਈ ਅਸਰ ਨਹੀਂ ਅਸਰ ਪਵੇਗਾ।
ਦੋਹਾਂ ਦੇਸ਼ਾਂ ਵਿਚ ਤਣਾਅ ਦੇ ਬਾਵਜੂਦ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਨੇ ਦੱਸਿਆ ਕਿ ਕਰਤਾਰਪੁਰ ਕੋਰੀਡੋਰ ‘ਤੇ ਜਲਦੀ ਬੈਠਕ ਹੋਵੇਗੀ। ਕੋਰੀਡੋਰ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਪਾਕਿਸਤਾਨ ਨਵੰਬਰ ਵਿਚ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਵਚਨਬੱਧ ਹੈ। ਗੌਰਤਲਬ ਹੈ ਕਿ ਭਾਰਤ ਵਾਲੇ ਪਾਸੇ ਵੀ ਕੋਰੀਡੋਰ ਦਾ ਕੰਮ ਜਾਰੀ ਹੈ। ਭਾਰਤ ਵੱਲੋਂ ਸਮੇਂ ਸੀਮਾ ਦੇ ਤਹਿਤ ਕੰਮ ਪੂਰਾ ਕਰ ਲਿਆ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.