ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਸਤਾਰ ਖਾਤਰ ਅੰਮ੍ਰਿਤ ਕੌਰ ਨੇ ਛੱਡੀ ਸਕੂਲ ਟੀਚਰ ਦੀ ਨੌਕਰੀ
ਦਸਤਾਰ ਖਾਤਰ ਅੰਮ੍ਰਿਤ ਕੌਰ ਨੇ ਛੱਡੀ ਸਕੂਲ ਟੀਚਰ ਦੀ ਨੌਕਰੀ
Page Visitors: 2306

ਦਸਤਾਰ ਖਾਤਰ ਅੰਮ੍ਰਿਤ ਕੌਰ ਨੇ ਛੱਡੀ ਸਕੂਲ ਟੀਚਰ ਦੀ ਨੌਕਰੀਦਸਤਾਰ ਖਾਤਰ ਅੰਮ੍ਰਿਤ ਕੌਰ ਨੇ ਛੱਡੀ ਸਕੂਲ ਟੀਚਰ ਦੀ ਨੌਕਰੀ

August 23
16:52 2019

ਕਿਊਬਿਕ, 23 ਅਗਸਤ (ਪੰਜਾਬ ਮੇਲ)-ਕੈਨੇਡਾ ਦੇ ਸੂਬੇ ਕਿਊਬਿਕ ‘ਚ ਬਿੱਲ-21 ਲਾਗੂ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਨੌਕਰੀ ਕਰਨਾ ਮੁਸ਼ਕਲ ਹੋ ਗਿਆ ਹੈ, ਜੋ ਦਸਤਾਰ, ਬੁਰਕਾ, ਕ੍ਰਾਸ ਜਾਂ ਕੋਈ ਹੋਰ ਧਾਰਮਿਕ ਚਿੰਨ੍ਹ ਪਾਉਂਦੇ ਹਨ। ਇਸ ਕਾਰਨ ਮਾਂਟਰੀਅਲ ‘ਚ ਇਕ ਸਕੂਲ ਟੀਚਰ ਅੰਮ੍ਰਿਤ ਕੌਰ ਨੂੰ ਵੀ ਕਿਊਬਿਕ ਛੱਡਣਾ ਪੈ ਰਿਹਾ ਹੈ। ਉਹ ਸਿੱਖ ਹੋਣ ਕਾਰਨ ਦਸਤਾਰ ਸਜਾਉਂਦੀ ਹੈ। ਇਸ ਬਿੱਲ ਤੋਂ ਬਾਅਦ ਉਸ ‘ਤੇ ਦਬਾਅ ਸੀ ਕਿ ਜਾਂ ਤਾਂ ਉਹ ਦਸਤਾਰ ਛੱਡੇ ਜਾਂ ਨੌਕਰੀ। ਉਸ ਨੇ ਦਸਤਾਰ ਨੂੰ ਪਹਿਲ ਦਿੰਦੇ ਹੋਏ ਨੌਕਰੀ ਛੱਡ ਦਿੱਤੀ।
ਅੰਮ੍ਰਿਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਵਰਗੇ ਲੋਕ ਜੋ ਕਿ ਧਾਰਮਿਕ ਚਿੰਨ੍ਹ ਪਾਉਂਦੇ ਹਨ, ਉਨ੍ਹਾਂ ਦਾ ਕਿਊਬਿਕ ‘ਚ ਕੋਈ ਕੰਮ ਨਹੀਂ ਹੈ। ਅੰਮ੍ਰਿਤ ਕੌਰ ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ’ ਦੀ ਵਾਈਸ ਪ੍ਰੈਜ਼ੀਡੈਂਟ ਵੀ ਹੈ ਅਤੇ ਕਾਫੀ ਸਮੇਂ ਤੋਂ ਇਸ ਕਾਨੂੰਨ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੀ ਸੀ।
ਕਿਊਬਿਕ ‘ਚ ਲਾਗੂ ਹੋਇਆ ਬਿੱਲ 21 ਧਾਰਮਿਕ ਨਿਊਟ੍ਰੀਲਟੀ ਐਕਟ ਹੈ, ਜਿਸ ‘ਚ ਕੋਈ ਵੀ ਧਾਰਮਿਕ ਚਿੰਨ੍ਹ ਪਾਉਣ ‘ਤੇ ਰੋਕ ਹੈ। ਇਸ ਨੂੰ ਅਦਾਲਤ ‘ਚ ਵੀ ਚੁਣੌਤੀ ਦਿੱਤੀ ਹੋਈ ਹੈ।
................................................

ਟਿੱਪਣੀ:-ਦਸਤਾਰ ਕੋਈ ਧਾਰਮਿਕ ਚਿੰਨ੍ਹ ਨਹੀਂ ਹੈ ਬਲਕਿ ਪਰਮਾਤਮਾ ਵਲੋਂ ਦਿੱਤੇ ਕੇਸਾਂ ਦੀ ਸਾਂਭ-ਸੰਭਾਲ ਦਾ ਸਾਧਨ ਹੈ। ਜਿਸ ਨੂੰ ਦੁਨੀਆ ਦੇ ਸਾਰੇ ਧਾਰਮਿਕ ਲੋਕ ਵਰਤਦੇ ਹਨ।   ਅਮਰ ਜੀਤ ਸਿੰਘ ਚੰਦੀ

 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.