ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲ ਅਕੈਡਮੀ ਚੀਮਾ ਦੀ ਪੰਜਾਬ ਸਰਕਾਰ ਵਲੋਂ ਐਨ.ਓ.ਸੀ. ਕੈਂਸਲ ਕਰਨ ਤੋਂ ਬਾਅਦ ਸੀ.ਬੀ.ਐਸ.ਈ. ਨੇ ਵੀ ਕੀਤੀ ਮਾਨਤਾ ਰੱਦ
ਅਕਾਲ ਅਕੈਡਮੀ ਚੀਮਾ ਦੀ ਪੰਜਾਬ ਸਰਕਾਰ ਵਲੋਂ ਐਨ.ਓ.ਸੀ. ਕੈਂਸਲ ਕਰਨ ਤੋਂ ਬਾਅਦ ਸੀ.ਬੀ.ਐਸ.ਈ. ਨੇ ਵੀ ਕੀਤੀ ਮਾਨਤਾ ਰੱਦ
Page Visitors: 2307

ਅਕਾਲ ਅਕੈਡਮੀ ਚੀਮਾ ਦੀ ਪੰਜਾਬ ਸਰਕਾਰ ਵਲੋਂ ਐਨ.ਓ.ਸੀ. ਕੈਂਸਲ ਕਰਨ ਤੋਂ ਬਾਅਦ ਸੀ.ਬੀ.ਐਸ.ਈ. ਨੇ ਵੀ ਕੀਤੀ ਮਾਨਤਾ ਰੱਦ
By : ਹਰਜਿੰਦਰ ਸਿੰਘ ਭੱਟੀ
Monday, Aug 26, 2019 09:09 PM

ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਕੁੱਝ ਮਹੀਨੇ ਪਹਿਲਾਂ ਇਕ ਪੱਤਰ ਜਾਰੀ ਕਰਕੇ ਅਕਾਲ ਅਕੈਡਮੀ ਚੀਮਾ (ਇੰਗਲਿਸ਼ ਮਾਧਿਅਮ) ਦੀ ਐਨ.ਓ.ਸੀ. ਰੱਦ ਕੀਤੀ ਗਈ ਸੀ ਅਤੇ ਹੁਣ ਸੈਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ)
ਨਵੀਂ ਦਿੱਲੀ ਵਲੋਂ19ਅਗਸਤ 2019 ਨੂੰ ਇਕ ਪੱਤਰ ਜਾਰੀ ਕਰਕੇ ਇਸ ਅਕਾਲ ਅਕੈਡਮੀ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ ।
 
ਕਲਗੀਧਰ ਟਰੱਸਟ ਬੜੂ ਸਾਹਿਬ ਨੇ ਦਾਅਵਾ ਕੀਤਾ ਹੈ ਕਿ ਉਕਤ ਅਕਾਲ ਅਕੈਡਮੀ ਟਰੱਸਟ ਵਲੋਂ ਸੰਨ 1994 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੀਜ਼ 'ਤੇ ਲਈ ਜਮੀਨ 'ਤੇ ਬਣਾਈ ਗਈ ਸੀ ।
ਪੰਜਾਬ ਸਰਕਾਰ ਅਤੇ ਸੀ.ਬੀ.ਐਸ.ਈ. ਵਲੋਂ ਅਕਾਲ ਅਕੈਡਮੀ ਚੀਮਾ (ਇੰਗਲਿਸ਼ ਮਾਧਿਅਮ) ਦੀ ਐਨ.ਓ.ਸੀ. ਅਤੇ ਮਾਨਤਾ ਰੱਦ ਹੋਣ ਨਾਲ ਇਸ ਅਕੈਡਮੀ 'ਚ ਪੜ੍ਹਦੇ ਸੈਕੜੇ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ ਪ੍ਰਤੂੰ ਸੰਤ ਅਤਰ ਸਿੰਘ ਵਿੱਦਿਆ ਪ੍ਰਸਾਰ ਅਤੇ ਵੈਲਫੇਅਰ ਸੁਸਾਇਟੀ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਕਰਕੇ ਅਕਾਲ ਅਕੈਡਮੀ ਚੀਮਾ 'ਚ ਪੜ੍ਹਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦਿਆਂ ਟਰੱਸਟ ਅਧੀਨ ਅਕਾਲ ਅਕੈਡਮੀਆਂ 'ਚ ਭੇਜਿਆ ਜਾਵੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋਣ ਤੋਂ ਬਚਾਇਆ ਜਾ ਸਕੇ ।

    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.