ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਵਜੋਤ ਸਿੱਧੂ ਨੇ ਦੋ ਮਹੀਨਿਆਂ ਮਗਰੋਂ ਆਪਣੇ ਹਲਕੇ ਦਾ ਕੀਤਾ ਦੌਰਾ
ਨਵਜੋਤ ਸਿੱਧੂ ਨੇ ਦੋ ਮਹੀਨਿਆਂ ਮਗਰੋਂ ਆਪਣੇ ਹਲਕੇ ਦਾ ਕੀਤਾ ਦੌਰਾ
Page Visitors: 2309

ਨਵਜੋਤ ਸਿੱਧੂ ਨੇ ਦੋ ਮਹੀਨਿਆਂ ਮਗਰੋਂ ਆਪਣੇ ਹਲਕੇ ਦਾ ਕੀਤਾ ਦੌਰਾਨਵਜੋਤ ਸਿੱਧੂ ਨੇ ਦੋ ਮਹੀਨਿਆਂ ਮਗਰੋਂ ਆਪਣੇ ਹਲਕੇ ਦਾ ਕੀਤਾ ਦੌਰਾ

August 29
21:49 2019

ਅੰਮ੍ਰਿਤਸਰ, 29 ਅਗਸਤ (ਪੰਜਾਬ ਮੇਲ)- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਘਰ ਵਿੱਚੋਂ ਫਿਰ ਬਾਹਰ ਨਿੱਕਲੇ ਤੇ ਆਪਣੇ ਹਲਕੇ ਵਿੱਚ ਵਿਚਰੇ। ਲੰਮੇ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸਿੱਧੂ ਨੇ ਅੱਜ ਵੀ ਸਿਰਫ ਲੋਕਾਂ ਨਾਲ ਹੀ ਮੁਲਾਕਾਤ ਕੀਤੀ।
ਨਵਜੋਤ ਸਿੱਧੂ ਨੇ ਅੱਜ ਸਭ ਤੋਂ ਪਹਿਲਾਂ ਗੰਦੇ ਨਾਲੇ ਨੂੰ ਬੰਦ ਕਰਵਾਉਣ ਦਾ ਕੰਮ ਕਰਵਾਇਆ ਤੇ ਇਸ ਉਪਰੰਤ ਉਹ ਵੇਰਕਾ ਸਥਿਤ ਸਰਕਾਰੀ ਸਕੂਲ ਵਿੱਚ ਪਹੁੰਚੇ। ਸਿੱਧੂ ਨੇ ਇਸ ਸਕੂਲ ਨੂੰ ਪੰਜ ਲੱਖ ਰੁਪਏ ਵੀ ਦਿੱਤੇ। ਲੋਕ ਸਭਾ ਚੋਣਾਂ ਮਗਰੋਂ ਨਵਾਂ ਵਿਭਾਗ ਠੁਕਰਾਉਣ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਆਪਣੇ ਹਲਕੇ ਵਿੱਚ ਇਹ ਦੂਜਾ ਦੌਰਾਨ ਹੈ।
ਆਪਣੇ ਬੇਬਾਕ ਅੰਦਾਜ਼ ਕਰਕੇ ਮਸ਼ਹੂਰ ਸਿੱਧੂ ਹੁਣ ਕੁਝ ਵੀ ਬੋਲਦੇ ਘੱਟ ਹੀ ਦਿਖਾਈ ਦਿੰਦੇ ਹਨ। ਸਿੱਧੂ ਨੇ ਭਾਜਪਾ ਤੇ ਕਾਂਗਰਸ ਵਿੱਚ ਰਹਿੰਦਿਆਂ ਦੋਵਾਂ ਸਮਿਆਂ ਦੇ ਮੁੱਖ ਮੰਤਰੀਆਂ ਨਾਲ ਆਢਾ ਲਾਈ ਰੱਖਿਆ ਤੇ ਅੱਜ ਉਹ ਇਕੱਲੇ ਪੈ ਗਏ ਜਾਪਦੇ ਹਨ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਿੱਧੂ ਅਜਿਹੇ ਰੂਪ ਵਿੱਚ ਕਿੰਨਾ ਕੁ ਸਮਾਂ ਰਹਿਣਗੇ ਜਾਂ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.