ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਪਰੀਮ ਕੋਰਟ ਵੱਲੋਂ ਕਸ਼ਮੀਰ ਬਾਰੇ ਕੇਂਦਰ ਦੀ ਬੇਨਤੀ ਰੱਦ
ਸੁਪਰੀਮ ਕੋਰਟ ਵੱਲੋਂ ਕਸ਼ਮੀਰ ਬਾਰੇ ਕੇਂਦਰ ਦੀ ਬੇਨਤੀ ਰੱਦ
Page Visitors: 2319

ਸੁਪਰੀਮ ਕੋਰਟ ਵੱਲੋਂ ਕਸ਼ਮੀਰ ਬਾਰੇ ਕੇਂਦਰ ਦੀ ਬੇਨਤੀ ਰੱਦਸੁਪਰੀਮ ਕੋਰਟ ਵੱਲੋਂ ਕਸ਼ਮੀਰ ਬਾਰੇ ਕੇਂਦਰ ਦੀ ਬੇਨਤੀ ਰੱਦ

August 29
13:45 2019

ਨਵੀਂ ਦਿੱਲੀ, 29 ਅਗਸਤ (ਪੰਜਾਬ ਮੇਲ)-ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਉਹ ਬੇਨਤੀ ਰੱਦ ਕਰ ਦਿੱਤੀ ਹੈ; ਜਿਸ ਵਿਚ ਜੰਮੂ-ਕਸ਼ਮੀਰ ਬਾਰੇ ਗੱਲਬਾਤ ਲਈ ਤਾਲਮੇਲ ਵਾਸਤੇ ਕੋਈ ਅਜਿਹਾ ਅਧਿਕਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਗਈ ਸੀ; ਜਿਹੜਾ ਵਿਚੋਲਗੀ ਦੀ ਭੂਮਿਕਾ ਨਿਭਾ ਸਕੇ।
ਅੱਜ ਸੁਪਰੀਮ ਕੋਰਟ ਵਿਚ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦੇ ਮੁੱਦੇ ਉੱਤੇ ਦਾਇਰ ਅਨੇਕ ਪਟੀਸ਼ਨਾਂ ਉੱਤੇ ਸੁਣਵਾਈ ਸੀ। ਅੱਜ ਉਨ੍ਹਾਂ ਸਭਨਾਂ ਉੱਤੇ ਗ਼ੌਰ ਕੀਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਟੀਸ਼ਨਾਂ ਉੱਤੇ ਸੁਣਵਾਈ ਪੰਜ-ਜੱਜਾਂ ਦਾ ਇੱਕ ਸੰਵਿਧਾਨਕ ਬੈਂਚ ਕਰੇਗਾ।
ਇਹ ਸੁਣਵਾਈ ਆਉਂਦੇ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਹੋਵੇਗੀ।
ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ‘ਕਸ਼ਮੀਰ ਟਾਈਮਜ਼’ ਦੇ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਸ਼੍ਰੀਮਤੀ ਭਸੀਨ ਨੇ ਕਸ਼ਮੀਰ ਵਾਦੀ ਵਿੱਚ ਲੈਂਡਲਾਈਨ, ਇੰਟਰਨੈੱਟ ਤੇ ਹੋਰ ਸੰਚਾਰ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਸੀ।
ਸੁਪਰੀਮ ਕੋਰਟ ਨੇ ਕੈਂਦਰ ਸਰਕਾਰ ਨੂੰ 7 ਦਿਨਾਂ ਦੇ ਅੰਦਰ ਵਿਸਤ੍ਰਿਤ ਜਵਾਬ ਦੇਣ ਲਈ ਕਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.