ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
“ਮੈਂ ਹੜ੍ਹਾਂ ‘ਚ ਬਿਹਾਰ ਵੀ ਰਿਹਾ ਉੜੀਸਾ ਵੀ ਰਿਹਾਂ, ਪਰ ਪਤਾ ਨਹੀਂ ਪੰਜਾਬੀ ਕਿਸ ਮਿੱਟੀ ਦੇ ਬਣੇ ਹੋਏ ਨੇ” ਫੌਜੀ ਅਫਸਰ ਨੇ ਅਚੰਭੇ ;ਚ ਪਾਏ ਲੋਕ
“ਮੈਂ ਹੜ੍ਹਾਂ ‘ਚ ਬਿਹਾਰ ਵੀ ਰਿਹਾ ਉੜੀਸਾ ਵੀ ਰਿਹਾਂ, ਪਰ ਪਤਾ ਨਹੀਂ ਪੰਜਾਬੀ ਕਿਸ ਮਿੱਟੀ ਦੇ ਬਣੇ ਹੋਏ ਨੇ” ਫੌਜੀ ਅਫਸਰ ਨੇ ਅਚੰਭੇ ;ਚ ਪਾਏ ਲੋਕ
Page Visitors: 2313

'ਮੈਂ ਹੜ੍ਹਾਂ 'ਚ ਬਿਹਾਰ ਤੇ ਉੜੀਸਾ ਵੀ ਰਿਹਾਂ, ਪਰ ਪਤਾ ਨਹੀਂ ਪੰਜਾਬੀ ਕਿਸ ਮਿੱਟੀ ਦੇ ਬਣੇ ਨੇ' - ਫੌਜੀ ਅਫ਼ਸਰ ਨੇ ਅਚੰਭੇ 'ਚ ਪਾਏ ਲੋਕ -
ਹੜਾਂ ਦੀ ਰਿਪੋਰਟਿੰਗ ਵੇਲੇ 21 ਤਰੀਕ ਨੂੰ ਅਸੀਂ ਲੋਹੀਆਂ ਦੇ ਨਵਾਂ ਪਿੰਡ ਦੇ ਨਾਲ ਸਰਦਾਰ ਆਲਾ ਬੰਨ੍ਹ ਤੇ ਆਰਮੀ, ਆਮ ਲੋਕਾਂ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਨਾਲ ਰਾਹਤ ਸਮੱਗਰੀ ਪਿੰਡਾਂ ਅੰਦਰ ਪਹੁੰਚਾਉਣ ਲੱਗੇ ਸੀ। ਜਾਣੀਆਂ ਵਾਲੇ ਪਾਸਿਓਂ ਪਤਾ ਲੱਗਿਆ ਕਿ ਇੱਕ ਪਰਿਵਾਰ ਵਿੱਚ ਇੱਕ ਬੱਚਾ ਮਾਨਸਿਕ ਅਤੇ ਸਰੀਰਕ ਤੌਰ ਤੇ ਠੀਕ ਨਹੀਂ ਤਾਂ ਤੁਰੰਤ ਫੌਜ ਦੇ ਸੀ.ਓ ਗੋਪਾਲਾਧਿਆਇ ਜੋ ਇਸ ਇਲਾਕੇ ਵਿੱਚ ਫੌਜ ਦੇ ਰਾਹਤ ਕਾਰਜ ਨੂੰ ਲੀਡ ਕਰ ਰਿਹਾ ਸੀ, ਉਸ ਨੇ ਆਪਣੇ ਅਫਸਰ ਕੈਪਟਨ ਤ੍ਰਿਤੇ ਨੂੰ ਆਰਡਰ ਕੀਤੇ ਕੇ ਬੱਚੇ ਨੂੰ ਤੁਰੰਤ ਰੈਸਕਿਉ ਕੀਤਾ ਜਾਵੇ, ਕੈਪਟਨ ਤ੍ਰਿਤੇ ਆਪਣੇ ਜਵਾਨਾਂ (41 ਸਿੱਖ ਰੈਜੀਮੈਂਟ) ਨੂੰ ਲੈਕੇ ਬੱਚੇ, ਉਸ ਦੇ ਬਜ਼ੁਰਗ ਦਾਦਾ ਦਾਦੀ ਨੂੰ 10 10 ਫੁੱਟ ਪਾਣੀ ਵਿੱਚੋਂ ਕੱਢ ਕੇ ਲਿਆਇਆ।

  • ਜਦੋਂ ਕੈਪਟਨ ਤ੍ਰਿਤੇ ਦੀ ਟੀਮ ਜਾ ਰਹੀ ਸੀ, ਤਾਂ ਇੱਕ ਦਮ ਸੀ ਓ ਨੂੰ ਪਤਾ ਨਹੀਂ ਕੀ ਹੋਇਆ ਕੇ ਉਸ ਨੇ ਆਪਣੀ ਪਰਸਨਲ ਜਿਪਸੀ, ਜੋ ਆਰਮੀ ਆਲੀ ਆਲੀਸ਼ਾਨ ਗੱਡੀ ਹੁੰਦੀ ਐ, ਮਿਲਟਰੀ ਰੰਗ ਦੀ, ਅੰਦਰੋਂ ਐਨ ਸਾਫ ਸੁਥਰੀ ਕਮਾਲ ਦੀ, ਉਸ ਵਿੱਚ ਬੈਠ ਕੇ ਬੰਨ੍ਹ ਤੇ ਗੇੜਾ ਮਾਰਨਾ ਸ਼ੁਰੂ ਕੀਤਾ। ਮੁੱਖ ਸੜਕ ਤੋਂ ਬੰਨ੍ਹ ਤਕਰੀਬਨ 5 ਕਿੱਲੋਮੀਟਰ ਸੀ, ਸੀ ਓ ਸਾਬ ਅੱਗੇ ਵੱਧਦੇ ਜਾਣ ਅਤੇ ਲੋਕਾਂ ਨਾਲ ਬਹਿਸ ਕਰਦੇ ਜਾਣ, ਕਦੇ ਕਿਸੇ ਦੇ ਗੱਲ ਪੈਣ ਕਦੇ ਕਿਸੇ ਦੇ, ਐਨ.ਡੀ.ਆਰ.ਐਫ ਦੇ ਜਵਾਨਾਂ ਨਾਲ ਜਾ ਕੇ ਲੜ ਪਏ ਕੇ ਟਰੱਕ ਪਾਸੇ ਕਰੋ, ਰਾਹਤ ਵਾਲਿਆਂ ਗੱਡੀਆਂ ਵਾਪਸ ਮੋੜ ਦਿੱਤੀਆਂ, ਮੁੱਖ ਸੜਕ ਤੇ ਆਪਣੇ ਫੌਜੀ ਖੜੇ ਕਰਤੇ, ਰਾਹ ਬੰਦ ਕਰਵਾਤਾ।

    ਅਸੀਂ ਪਾਸੇ ਖੜੇ ਹੈਰਾਨ ਹੋ ਰਹੇ ਸੀ ਕੇ ਚਲਦਾ ਕੰਮ ਛੱਡ ਕੇ ਇਸ ਅਫਸਰ ਨੂੰ ਕੀ ਹੋ ਗਿਆ। ਲੋਕਾਂ ਨੂੰ ਭੱਜ ਭੱਜ ਪੈ ਰਿਹਾ, ਐਨ.ਡੀ.ਆਰ.ਐਫ ਨਾਲ ਕੋਈ ਤਾਲ ਮੇਲ ਨਹੀਂ। ਕੁੱਝ ਕੁ ਨਾਲ ਖੜੇ ਮੀਡਿਆ ਕਰਮੀਆਂ, (ਵਿਦੇਸ਼ ਵਿੱਚ ਚਲਦੇ ਪੰਜਾਬੀ ਚੈਨਲ) ਦੇ ਕਰਮੀਆਂ ਨੇ ਐਥੋਂ ਤੱਕ ਕਹਿ ਦਿੱਤਾ ਕਿ 'ਪਾਗਲ ਹੋ ਗਿਆ ਸਾਲਾ, ਲੋਕ ਮਰੀ ਜਾਂਦੇ ਆ, ਫੌਜੀ ਹੋਰ ਹੀ ਪਾਸੇ ਲੱਗਿਆ),ਤਕਰੀਬਨ ਅੱਧਾ ਘੰਟਾ ਲੰਘ ਗਿਆ ਸੀ, ਰਾਹਤ ਸਮੱਗਰੀ ਬੰਨ੍ਹ ਤੇ ਆ ਨਹੀਂ ਰਹੀ ਸੀ, ਜਿਹੜੀ ਪਹਿਲਾਂ ਪਈ ਸੀ ਬਸ ਉਹ ਹੀ ਰਹਿ ਗਈ ਸੀ, ਐਨੇ ਨੂੰ ਇੱਕ ਬੇੜੀ ਦੂਰੋਂ ਆਉਂਦੀ ਦਿਸੀ, ਅਸੀਂ ਕੈਮਰਾ ਮਾਇਕ ਚੁੱਕ ਲਿਆ ਕੇ ਕਿਸੇ ਨੂੰ ਰੈਸਕਿਉ ਕੀਤਾ ਆ। ਸੀ ਓ ਸਾਬ ਉੱਚੀ ਆਵਾਜ਼ ਵਿੱਚ ਬੋਲੇ, ਸਭ ਚੁੱਪ ਰਹੇਂਗੇ, silence... ਨਿੱਕੇ ਕੱਦ ਦੇ ਇਸ ਅਫਸਰ ਦਾ ਰੋਭ ਦੇਖ ਕੇ ਗੁੱਸਾ ਆ ਰਿਹਾ ਸੀ, ਪਰ ਤੁਰੰਤ ਸਾਡਾ ਸਾਰਾ ਗੁੱਸਾ ਇੱਕ smile ਵਿੱਚ ਤਬਦੀਲ ਹੋ ਗਿਆ, ਸੀ ਓ ਸਾਬ ਦੀ ਆਉਣੀ ਗੱਡੀ ਕਿਨਾਰੇ ਕੋਲ ਆ ਖੜੀ, ਓਧਰੋਂ ਬੇੜੀ ਪਹੁੰਚੀ ਤਾਂ 2 ਬੱਚਿਆਂ, ਜਿਸ ਵਿੱਚ ਇੱਕ ਸਰੀਰਕ ਅਤੇ ਮਾਨਸਿਕ ਤੌਰ ਤੇ ਅਪਾਹਜ ਸੀ ਸਮੇਤ ਉਸ ਦੇ ਦਾਦਾ ਦਾਦੀ ਨੂੰ ਲਿਆਇਆ ਗਿਆ।

    ਬੰਨ੍ਹ ਬਹੁਤਾ ਚੌੜਾ ਨਹੀਂ ਹੁੰਦਾ, ਸੋ ਜੇਕਰ ਇੱਕੋ ਸਮੇਂ 2 ਗੱਡੀਆਂ ਆਹਮੋ ਸਾਮ੍ਹਣੇ ਆ ਜਾਣ ਤਾਂ ਜਾਮ ਲਗ ਜਾਂਦਾ, ਪਰ ਅਸੀਂ ਦੇਖਿਆ, ਸਾਰਾ ਰਾਹ ਸਾਫ ਸੀ, ਬੱਚਿਆਂ ਅਤੇ ਦਾਦਾ ਦਾਦੀ ਨੂੰ ਸੀ ਓ ਨੇ ਆਪ ਆਪਣੀ ਗੱਡੀ ਵਿੱਚ ਬਿਠਾਇਆ, ਮੈਂ ਦਾਦਾ ਜੀ ਦੀ ਇੰਟਰਵਿਊ ਲੈਣ ਲੱਗਿਆ, ਸੀ ਓ ਸਾਬ ਆਕੇ ਬੋਲੇ ਮਾਫ ਕਰੇ ਇਨ੍ਹੇ ਹਸਪਤਾਲ ਲੈਕੇ ਜਾਣਾ ਹੈ, ਇਨਕੋ ਛੋੜ ਦੇ। ਮੈਂ smile ਕੀਤੀ, ਮੇਰੇ ਦਿਲ ਵਿੱਚ ਉਸ ਫੌਜੀ ਪ੍ਰਤੀ ਇੱਜਤ ਬੇਅੰਤ ਹੋ ਗਈ ਸੀ। 

    ਐਡੇ ਵੱਡੇ ਅਫਸਰ। ਏ ਆਪ ਅੱਗੇ ਲੱਗ ਕੇ (ਇਹ ਕੰਮ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ) ਕੀਤਾ। ਜਿਵੇ ਹੀ ਬੱਚੇ ਹਸਪਤਾਲ ਲਈ ਰਵਾਨਾ ਹੋਏ, ਉਸ ਨੇ ਕਿਹਾ ਅਬ ਮੰਗਵਾਓ ਰਾਸ਼ਨ, ਟਰਾਲੀਆਂ ਆਨੇ ਦੋ। ਮੈਂ ਕੋਲ ਜਾਕੇ ਕਿਹਾ ਸਾਬ ਪਾਣੀ ਪੀ ਲੋ, ਅੱਗਿਓ ਜਵਾਬ ਆਯਾ, The response in punjab is awesome, i have been in orissa and bihar but I don't know what these people are made of ? 

    ਪੰਜਾਬ ਦੇ ਲੋਕਾਂ ਦਾ ਰੇਸਪੌਂਸ ਕਮਾਲ ਦਾ ਹੈ, ਮੈਂ ਹੜਾਂ ਵਿੱਚ ਬਿਹਾਰ ਅਤੇ ਉੜੀਸਾ ਵੀ ਰਿਹਾ ਹਾਂ, ਪਰ ਪਤਾ ਨਹੀਂ ਪੰਜਾਬੀ ਕਿਸ ਮਿੱਟੀ ਦੇ ਬਣੇ ਹੁੰਦੇ ਨੇ। ਆਪਣੇ ਮੋਢਿਆਂ ਤੇ ਲੱਗੇ ਸਿੱਖ ਰੈਜੀਮੈਂਟ ਦੇ ਬੈਜ ਵੱਲ ਇਸ਼ਾਰਾ ਕਰਕੇ ਕਿਹਾ ਕਿ ਮੈਨੂੰ ਮਾਣ ਹੈ ਕੇ ਮੈਂ ਸਿੱਖ ਰੈਜੀਮੈਂਟ ਦਾ ਹਿੱਸਾ ਆ, ਇਸ ਨਾਲ ਜ਼ਿਮੇਂਦਾਰੀ ਹੋਰ ਵੱਧਦੀ ਹੈ। 

    ਉਸ ਅਫਸਰ ਨੇ ਮੇਰਾ ਦਿਲ ਜਿੱਤ ਲਿਆ ਸੀ, ਐਨੀ ਸ਼ਿੱਦਤ ਨਾਲ ਨਿਭਾਈ ਉਸ ਦੀ ਜ਼ਿਮੇਂਦਾਰੀ ਦਾ ਸਮੂਹ ਪੰਜਾਬੀਆਂ ਨੂੰ ਸ਼ੁਕਰੀਆ ਕਰਨਾ ਚਾਹੀਦਾ ਹੈ। 

     ਸਲਾਮ ਸਾਬ

    ਸਿਮਰਨਜੋਤ ਸਿੰਘ ਮੱਕੜ
    • ਸਿ ਮਰਜੋਤ ਸਿੰਘ ਮੱਕੜ, ਸੀਨੀਅਰ ਕਾਰੇਸਪੌਂਡੈਂਟ ਡੇਲੀ ਪੋਸਟ ਪੰਜਾਬੀ

    •  

       

      simran.makkar@gmail.com

       

      7986051005

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.