ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੇਅਦਬੀ ਮਾਮਲਾ: ਸੀ.ਬੀ.ਆਈ. ਤੋਂ ਸਾਰੇ ਕੇਸ ਵਾਪਸ ਲੈਣ ਦੇ ਦਿੱਤੇ ਬਿਆਨ ਕਾਰਨ ਕੈਪਟਨ, ਵਿਰੋਧੀਆਂ ਨੇ ਨਿਸ਼ਾਨੇ ’ਤੇ
ਬੇਅਦਬੀ ਮਾਮਲਾ: ਸੀ.ਬੀ.ਆਈ. ਤੋਂ ਸਾਰੇ ਕੇਸ ਵਾਪਸ ਲੈਣ ਦੇ ਦਿੱਤੇ ਬਿਆਨ ਕਾਰਨ ਕੈਪਟਨ, ਵਿਰੋਧੀਆਂ ਨੇ ਨਿਸ਼ਾਨੇ ’ਤੇ
Page Visitors: 2303

ਬੇਅਦਬੀ ਮਾਮਲਾ: ਸੀ.ਬੀ.ਆਈ. ਤੋਂ ਸਾਰੇ ਕੇਸ ਵਾਪਸ ਲੈਣ ਦੇ ਦਿੱਤੇ ਬਿਆਨ ਕਾਰਨ ਕੈਪਟਨ, ਵਿਰੋਧੀਆਂ ਨੇ ਨਿਸ਼ਾਨੇ ’ਤੇਬੇਅਦਬੀ ਮਾਮਲਾ: ਸੀ.ਬੀ.ਆਈ. ਤੋਂ ਸਾਰੇ ਕੇਸ ਵਾਪਸ ਲੈਣ ਦੇ ਦਿੱਤੇ ਬਿਆਨ ਕਾਰਨ ਕੈਪਟਨ ਵਿਰੋਧੀਆਂ ਨੇ ਨਿਸ਼ਾਨੇ ’ਤੇ

August 30
17:25 2019
ਚੰਡੀਗੜ੍ਹ, 30 ਅਗਸਤ (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿਚ ਸੀ.ਬੀ.ਆਈ. ਤੋਂ ਸਾਰੇ ਕੇਸ ਵਾਪਸ ਲੈਣ ਦੇ ਦਿੱਤੇ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਨੇ ਨਿਸ਼ਾਨੇ ’ਤੇ ਆ ਗਏ ਹਨ। ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਅਤੇ ਡੀ. ਜੀ. ਪੀ. ਪ੍ਰਬੋਧ ਕੁਮਾਰ ਵਲੋਂ ਸੀ. ਬੀ. ਆਈ. ਨੂੰ ਲਿਖੀ ਚਿੱਠੀ ’ਚ ਸੀ.ਬੀ.ਆਈ. ਵਲੋਂ ਅਦਾਲਤ ’ਚ ਕੇਸ ਵਾਪਸ ਲੈਣ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ। ਦੂਜੇ ਪਾਸੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਜਨਵਰੀ ’ਚ ਸੀ. ਬੀ. ਆਈ. ਤੋਂ ਕੇਸ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਜਿਸ ਨੂੰ ਹਾਈਕੋਰਟ ਨੇ ਵੀ ਸਵਿਕਾਰ ਕਰ ਲਿਆ ਸੀ ਪਰ ਹੁਣ ਐਸ. ਆਈ. ਟੀ. ਦੇ ਮੁਖੀ ਹੀ ਸੀ. ਬੀ. ਆਈ. ਨੂੰ ਪੱਤਰ ਲਿਖ ਕੇ ਕਹਿ ਰਹੇ ਹਨ ਕਿ ਉਹ ਕੁਝ ਨਵੇਂ ਐਂਗਲ ’ਤੇ ਜਾਂਚ ਕਰੇ, ਜਿਸ ਤੋਂ ਬਾਅਦ ਸੀ. ਬੀ. ਆਈ. ਨੇ ਵੀ ਟ੍ਰਾਇਲ ਕੋਰਟ ’ਚ ਆਪਣੀ ਹੀ ਕਲੋਜ਼ਰ ਰਿਪੋਰਟ ਨੂੰ ਰੋਕਣ ਦੀ ਪਟੀਸ਼ਨ ਦਾਇਰ ਕਰ ਦਿੱਤੀ ਹੈ।
ਬਾਜਵਾ ਨੇ ਹੈਰਾਨੀ ਪ੍ਰਗਟਾਈ ਕਿ ਸਰਕਾਰ ਨੇ ਸੀ. ਬੀ . ਆਈ. ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਵਾਪਸ ਲੈਣ ਤੋਂ ਬਾਅਦ ਵੀ ਛੇ ਮਹੀਨੇ ਤਕ ਫਾਈਲਾਂ ਵਾਪਸ ਲੈਣ ਦੀ ਜਹਿਮਤ ਨਹੀਂ ਚੁੱਕੀ? ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਪੰਜਾਬ ਸਰਕਾਰ ਨੇ ਬੇਅਦਬੀ ਦੇ ਮਾਮਲਿਆਂ ਦੀਆਂ ਫਾਈਲਾਂ ਸੀ. ਬੀ. ਆਈ. ਤੋਂ ਕਦੋਂ ਮੰਗੀਆਂ? ਸੀ. ਬੀ. ਆਈ. ਨੇ ਅਦਾਲਤ ਵਿਚ ਸਪੱਸ਼ਟ ਕਿਹਾ ਹੈ ਕਿ ਸਰਕਾਰ ਨੇ ਉਸ ਤੋਂ ਜਾਂਚ ਦੇ ਸੰਬੰਧ ਵਿਚ ਕਦੇ ਵੀ ਸੰਪਰਕ ਨਹੀਂ ਕੀਤਾ ਹੈ ਤਾਂ ਕੈਪਟਨ ਕਿਸ ਗੱਲ ’ਤੇ ਇਹ ਦਾਅਵਾ ਕਰ ਰਹੇ ਹਨ ਕਿ ਐਸ. ਆਈ. ਟੀ. ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
    ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਜੇਕਰ ਪ੍ਰਬੋਧ ਕੁਮਾਰ ਦੀ ਅਗਵਾਈ ’ਚ ਐਸ. ਆਈ. ਟੀ. ਹੁਣ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਤਾਂ ਪ੍ਰਬੋਧ ਕੁਮਾਰ ਨੇ ਹੁਣ ਸੀ. ਬੀ. ਆਈ. ਨੂੰ ਫਿਰ ਤੋਂ ਜਾਂਚ ਕਰਨ ਲਈ ਕਿਉਂ ਲਿਖਿਆ? ਐਸ. ਆਈ.ਟੀ. ਨੇ ਹੁਣ ਤਕ ਸੀ. ਬੀ. ਆਈ. ਤੋਂ ਕੇਸ ਦੀ ਫਾਈਲ ਵਾਪਸ ਕਿਉਂ ਨਹੀਂ ਲਈ? ਕੀ ਮੁੱਖ ਮੰਤਰੀ ਨੂੰ ਇਸ ਮਾਮਲੇ ’ਚ ਗੁੰਮਰਾਹ ਕੀਤਾ ਗਿਆ ਹੈ ਕਿ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਨਹੀਂ ਐਸ. ਆਈ. ਟੀ. ਕਰ ਰਹੀ ਹੈ ਜਾਂ ਉਹ ਅਸਲ ਸਥਿਤੀ ਤੋਂ ਅਣਜਾਣ ਹੁੰਦੇ ਹੋਏ ਲੋਕਾਂ ਨੂੰ ਇਸ ਮਾਮਲੇ ’ਚ ਗੁੰਮਰਾਹ ਕਰਦੇ ਰਹੇ।
ਬਾਦਲ ਨਾਲ ਹੋਇਆ ਸਮਝੌਤਾ ਨਿਭਾਅ ਰਹੇ ਕੈਪਟਨ : ਬੀਰ ਦਵਿੰਦਰ

    ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਵਲੋਂ ਸੀ. ਬੀ. ਆਈ. ਤੋਂ ਇਸ ਸੰਬੰਧੀ ਸਾਰੇ ਕੇਸ ਵਾਪਸ ਲੈਣ ਦਾ ਪ੍ਰਤਾਅ ਜਦੋਂ ਪਾਸ ਕਰ ਦਿੱਤਾ ਗਿਆ ਸੀ ਤਾਂ ਡੀ. ਜੀ. ਪੀ. ਪ੍ਰਬੋਧ ਕੁਮਾਰ ਨੇ ਸੀ. ਬੀ. ਆਈ. ਨੂੰ ਕੇਸਾਂ ਦੀ ਜਾਂਚ ਜਾਰੀ ਰੱਖਣ ਲਈ ਪੱਤਰ ਕਿਉਂ ਲਿਖਿਆ? ਇਸ ਨਾਲ ਸਾਫ ਜ਼ਾਹਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਈ ਪਾਸਿਆਂ ਤੋਂ ਕੰਮ ਕਰ ਰਹੇ ਹਨ।
   ਇਕ ਪਾਸੇ ਤਾਂ ਉਹ ਬਾਦਲ ਪਰਿਵਾਰ ਨਾਲ ਹੋਏ ਸਮਝਤੇ ਨੂੰ ਨਿਭਾਅ ਰਹੇ ਹਨ ਅਤੇ ਦੂਸਰੇ ਪਾਸੇ ਡੇਰਾ ਸਿਰਸਾ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਨਾ ਮੁਆਫੀ ਯੋਗ ਅਪਰਾਧ ਤੋਂ ਮੁਕਤੀ ਦਿਵਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ’ਚ ਪ੍ਰਤਾਅ ਲਿਆਉਣ ਵਾਲੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਮੰਤਰੀ ਅਹੁਦੇ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.