ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੀ ਪੰਜਾਬ ‘ਚ ਵੀ ਲਾਗੂ ਹੋ ਗਏ ਨੇ ਨਵੇਂ ਮੋਟਰ ਵਹੀਕਲ ਐਕਟ ਵਾਲੇ ਜੁਰਮਾਨੇ ਤੇ ਸਜ਼ਾਵਾਂ ?
ਕੀ ਪੰਜਾਬ ‘ਚ ਵੀ ਲਾਗੂ ਹੋ ਗਏ ਨੇ ਨਵੇਂ ਮੋਟਰ ਵਹੀਕਲ ਐਕਟ ਵਾਲੇ ਜੁਰਮਾਨੇ ਤੇ ਸਜ਼ਾਵਾਂ ?
Page Visitors: 2307

ਕੀ ਪੰਜਾਬ 'ਚ ਵੀ ਲਾਗੂ ਹੋ ਗਏ ਨੇ ਨਵੇਂ ਮੋਟਰ ਵਹੀਕਲ ਐਕਟ ਵਾਲੇ ਜੁਰਮਾਨੇ ਤੇ ਸਜ਼ਾਵਾਂ ?
ਲਓ ਬਾਬੂਸ਼ਾਹੀ ਦਾ ਜਵਾਬ

By : ਬਾਬੂਸ਼ਾਹੀ ਬਿਊਰੋ
Sunday, Sep 01, 2019 08:19 PM
ਚੰਡੀਗੜ੍ਹ, 01 ਅਗਸਤ 2019 - ਹੋ ਸਕਦੈ ਬਹੁਤੇ ਸਰਕਾਰੀ ਅਤੇ ਗੈਰ-ਸਰਕਾਰੀ ਹਲਕਿਆਂ ਅਤੇ ਲੋਕਾਂ ਨੂੰ ਇਹ ਪ੍ਰਭਾਵ ਹੋਵੇ ਕੇਂਦਰ ਵੱਲੋਂ ਪਾਸ ਕੀਤਾ ਗਿਆ ਨਵਾਂ ਮੋਟਰ ਪਹਿਲੀ ਸਤੰਬਰ ਤੋਂ ਪੰਜਾਬ 'ਚ ਵੀ ਲਾਗੂ ਹੋ ਗਿਆ ਹੋਵੇਗਾ ਅਤੇ  ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰ ਤੇ ਇਸੇ ਮੁਤਾਬਿਕ ਹੀ ਜੁਰਮਾਨੇ ਅਤੇ ਸਜ਼ਾਵਾਂ ਲਾਗੂ ਹੋ ਗਈਆਂ ਹਨ। ਪਰ ਨਹੀਂ ਅਜਿਹਾ ਕੁਝ ਨਹੀਂ ਹੋਇਆ। 
 
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਮੋਟਰ ਵਹੀਕਲ ਐਕਟ ਨੂੰ ਅਜੇ ਪੰਜਾਬ 'ਚ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ 'ਚ ਅਜੇ ਵੀ ਪੁਰਾਣੇ ਨੋਟੀਫ਼ਿਕੇਸ਼ਨ ਵਾਲੀ ਕਾਰਵਾਈ ਹੀ ਚਲਾਨਾਂ ਮੌਕੇ ਵਰਤੋਂ 'ਚ ਲਿਆਂਦੀ ਜਾਵੇਗੀ। 
ਏ ਡੀ ਜੀ ਪੀ ( ਟਰੈਫ਼ਿਕ )  ਪੰਜਾਬ ਡਾ ਸ਼ਰਦ ਚੌਹਾਨ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਜਿੰਨਾ ਚਿਰ ਪੰਜਾਬ ਸਰਕਾਰ ਵੱਲੋਂ ਇਸ ਨਵੇਂ ਐਕਟ ਨੂੰ ਲਾਗੂ ਕਰਨ ਲਈ ਆਪਣਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੁੰਦਾ ਉਨ੍ਹਾਂ ਚਿਰ ਨਵਾਂ ਐਕਟ ਅਤੇ ਇਸ ਦੀਆਂ ਧਰਾਵਾਂ ਪੰਜਾਬ ਵਿਚ ਲਾਗੂ ਨਹੀਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਸਟੇਟ ਦਾ ਟਰਾਂਸਪੋਰਟ ਮਹਿਕਮਾ ਇਸ ਬਾਰੇ ਵਿਚਾਰ ਕਰੇਗਾ ਕਿ ਪੰਜਾਬ ਵਿਚ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਨਾ ਹੈ ਅਤੇ ਰਾਜ ਸਰਕਾਰ ਇਸ ਅਧੀਨ ਲਾਗੂ ਕਰਨ ਵਾਲੇ ਜੁਰਮਾਨੇ ਅਤੇ ਸਜ਼ਾਵਾਂ ਬਾਰੇ ਆਪਣੇ ਸੂਬੇ ਦੀਆਂ ਹਾਲਤਾਂ ਮੁਤਾਬਿਕ ਨਿਰਨਾ ਕਰੇਗੀ ਕਿਉਂਕਿ ਅਜਿਹਾ ਕਰਨਾ ਹਰ ਸੂਬੇ ਦਾ ਹੱਕ ਹੈ। ਇਸ ਤੋਂ ਬਾਅਦ ਰਾਜ ਸਰਕਾਰ ਨਵਾਂ ਨੋਟੀਫ਼ਿਕੇਸ਼ਨ ਕਰੇਗੀ ਤਾਂ ਇਹ ਲਾਗੂ ਹੋਵੇਗਾ। ਉੱਨੀ ਦੇਰ ਪਹਿਲਾਂ ਵਾਲੇ ਨਿਯਮ ਹੀ ਲਾਗੂ ਰਹਿਣਗੇ।      ਡਾਕਟਰ ਚੌਹਾਨ ਨੇ ਦੱਸਿਆ ਕਿ ਸਾਰੇ ਟਰੈਫ਼ਿਕ ਪੁਲਿਸ ਵਿਭਾਗ ਨੂੰ ਇਹ ਸਪਸ਼ਟ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਪੰਜਾਬ ਨਵਾਂ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਪੂਰਾ ਨੇ ਨਿਯਮਾਂ ਮੁਤਾਬਿਕ ਹੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਮਾਮਲੇ ਵਿਚ ਜੁਰਮਾਨੇ ਅਤੇ ਸਜ਼ਾ ਦੇਣ ਦੀ ਕਾਰਵਾਈ ਕੀਤੀ ਜਾਵੇ।
ਚੇਤੇ ਰਹੇ ਕਿ ਕੇਂਦਰ ਵੱਲੋਂ 1 ਸਤੰਬਰ ਤੋਂ ਲਾਗੂ ਕੀਤੇ ਗਏ ਨਵੇਂ ਐਕਟ ਵਿਚ ਜੁਰਮਾਨੇ ਅਤੇ ਸੇਵਨ ਕਈ ਗੁਣਾ ਵਧਾ ਦਿੱਤੇ ਗਏ ਹਨ ਅਤੇ ਹੁਣ ਵੀ ਸਖ਼ਤ ਕਰ ਦਿੱਤੀਆਂ ਗਈਆਂ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.