ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਵਿਚ ਵਿੱਤ ਐਮਰਜੈਂਸੀ ਲਾਗੂ, ਤਨਖਾਹਾਂ ਦੇਣ ਤੋਂ ਭੱਜੀ ਸਰਕਾਰ - ਜੀਟੀਯ
ਪੰਜਾਬ ਵਿਚ ਵਿੱਤ ਐਮਰਜੈਂਸੀ ਲਾਗੂ, ਤਨਖਾਹਾਂ ਦੇਣ ਤੋਂ ਭੱਜੀ ਸਰਕਾਰ - ਜੀਟੀਯ
Page Visitors: 2317

ਪੰਜਾਬ ਵਿਚ ਵਿੱਤ ਐਮਰਜੈਂਸੀ ਲਾਗੂ, ਤਨਖਾਹਾਂ ਦੇਣ ਤੋਂ ਭੱਜੀ ਸਰਕਾਰ - ਜੀਟੀਯ
By : ਗੁਰਨਾਮ ਸਿੱਧੂ
Sunday, Sep 01, 2019 07:30 PM

ਗੁਰਨਾਮ ਸਿੱਧੂ

ਫਿਰੋਜ਼ਪੁਰ, 1 ਸਤੰਬਰ 2019 - ਵਿੱਤ ਵਿਭਾਗ ਨੇ ਅਗਸਤ ਦੀ ਤਨਖਾਹ ਜਾਰੀ ਕਰਨ 'ਤੇ ਬਹਾਨੇ ਨਾਲ ਰੋਕ ਲਗਾ ਦਿਤੀ ਹੈ।ਅਕਾਲੀ ਭਾਜਪਾ ਸਰਕਾਰ ਵਿੱਚ ਖਜਾਨਾ ਖਾਲੀ ਹੋਣ ਦਾ ਰੋਣਾ ਰੋਣ ਵਾਲੇ ਵਿੱਤ ਮੰਤਰੀ ਨੇ ਕਾਂਗਰਸ ਸਰਕਾਰ ਵਿੱਚ ਵੀ ਉਹੀ ਰੋਣਾ ਚਾਲੂ ਰੱਖਿਆ ਹੈ।
  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਨੇ ਕਿਹਾ ਕਿ ਵਿੱਤ ਵਿਭਾਗ ਪੰਜਾਬ ਨੇ ਸਮੂਹ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਜਦੋਂ ਤੱਕ ਮੁਲਾਜ਼ਮਾਂ ਦੀ ਤਨਖ਼ਾਹ ਦੇ ਬਿੱਲਾਂ ਨਾਲ ਇਤਫਾਕੀਆ ਛੁੱਟੀਆਂ, ਜੀ ਆਈ ਐਸ, ਸਲਾਨਾ ਤਰੱਕੀਆਂ, ਜੀ ਪੀ ਐਫ ਨੂੰ ਅਪਡੇਟ ਕਰਕੇ ਨਾਲ ਨਹੀਂ ਲਿਆਂਉਂਦੇ, ਉਦੋਂ ਤੱਕ ਅਗਸਤ 2019 ਦੀ ਤਨਖਾਹ ਦੇ ਬਿੱਲ ਪਾਸ ਨਾ ਕੀਤੇ ਜਾਣ।
  ਇਕ ਪਾਸੇ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਪੂਰਾ ਕਰਨ ਦਾ ਡਰਾਮਾ ਕਰ ਰਹੀ ਹੈ ਉਥੇ ਵਿੱਤ ਵਿਭਾਗ ਵਲੋਂ ਇਹੋ ਜਿਹੇ ਆਦੇਸ਼, ਸਰਕਾਰ ਦੀ ਕਥਨੀ ਤੇ ਕਰਨੀ ਵਿਚ ਅੰਤਰ ਹੋਣ ਦਾ ਪ੍ਰਤੱਖ ਪ੍ਰਮਾਣ ਹਨ। ਅਸਲ ਵਿਚ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਤੇ ਅਫਸਰ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਹਨ ਤੇ ਮੁਲਾਜ਼ਮਾਂ ਲਈ ਪੰਜਾਬ ਵਿੱਚ ਵਿੱਤ ਐਮਰਜੈਂਸੀ ਵਾਲੇ ਹਾਲਾਤ ਹੋਣ ਦਾ ਢੋਂਗ ਕੀਤਾ ਜਾ ਰਿਹਾ ਹੈ। ਜਿੱਥੇ 6 ਵੇਂ ਪੇ ਕਮਿਸ਼ਨ ਦੀ ਰਿਪੋਰਟ ਸਰਕਾਰ ਲਾਗੂ ਕਰਨ ਤੋਂ ਭੱਜ ਰਹੀ ਹੈ। ਡੀ ਏ ਦੀਆਂ ਕਿਸ਼ਤਾਂ ਨੱਪੀਆਂ ਹੋਈਆਂ ਹਨ ।
   ਪੰਜਾਬ ਦੇ ਮੁਲਾਜ਼ਮਾਂ ਦੇ 90 ਹਜਾਰ ਤੋਂ 1.70 ਲੱਖ ਤੱਕ ਦੇ ਬਕਾਇਆ ਰਾਸ਼ੀ ਬਾਰੇ ਚੁੱਪੀ ਵੱਟੀ ਹੋਈ ਹੈ। ਅਜਿਹੇ ਹਾਲਾਤਾਂ ਵਿੱਚ ਹੁਣ ਮੁਲਾਜ਼ਮਾਂ ਦੀ ਤਨਖਾਹਾਂ ਦੇਣ ਤੋਂ ਵੀ ਸਰਕਾਰ ਭੱਜਣ ਦੀ ਕੋਸ਼ਿਸ਼ ਵਿਚ ਹੈ, ਜਿਸਨੂੰ ਕਿਸੇ ਕੀਮਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਬਿਨ੍ਹਾਂ ਸਿਰ ਪੈੰਰ ਦੇ ਆਦੇਸ਼ ਵਾਪਸ ਲਏ ਜਾਣ ਤੇ ਤੁਰੰਤ ਮੁਲਾਜ਼ਮਾਂ ਨੂੰ ਤਨਖਾਹਾਂ ਜਾਰੀ ਕੀਤੀਆਂ ਜਾਣ ਨਹੀਂ ਤਾਂ ਮੁਲਾਜ਼ਮ ਵਰਗ ਸੰਘਰਸ਼ ਲਈ ਮਜਬੂਰ ਹੋਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.