ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਨੇ ਚੀਨੀ ਸਮਾਨ ’ਤੇ 112 ਬਿਲੀਅਨ ਡਾਲਰ ਦਾ ਨਵਾਂ ਟੈਰਿਫ ਲਾਇਆ
ਅਮਰੀਕਾ ਨੇ ਚੀਨੀ ਸਮਾਨ ’ਤੇ 112 ਬਿਲੀਅਨ ਡਾਲਰ ਦਾ ਨਵਾਂ ਟੈਰਿਫ ਲਾਇਆ
Page Visitors: 2309

ਅਮਰੀਕਾ ਨੇ ਚੀਨੀ ਸਮਾਨ ’ਤੇ 112 ਬਿਲੀਅਨ ਡਾਲਰ ਦਾ ਨਵਾਂ ਟੈਰਿਫ ਲਾਇਆਅਮਰੀਕਾ ਨੇ ਚੀਨੀ ਸਮਾਨ ’ਤੇ 112 ਬਿਲੀਅਨ ਡਾਲਰ ਦਾ ਨਵਾਂ ਟੈਰਿਫ ਲਾਇਆ

September 01
12:23 2019

ਵਾਸ਼ਿੰਗਟਨ, 1 ਸਤੰਬਰ (ਪੰਜਾਬ ਮੇਲ)- ਅਮਰੀਕਾ-ਚੀਨ ਦੇ ਵਿਚਾਲੇ ਟ੍ਰੇਡ ਵਾਰ ਨੂੰ ਲੈ ਕੇ ਤਣਾਅ ਘੱਟਦਾ ਨਜ਼ਰ ਨਹੀਂ ਆ ਰਿਹਾ। ਇਸੇ ਤਣਾਅ ਦੇ ਵਿਚਾਲੇ ਅਮਰੀਕਾ ਨੇ ਐਤਵਾਰ ਨੂੰ ਚੀਨੀ ਸਮਾਨ ’ਤੇ 112 ਬਿਲੀਅਨ ਡਾਲਰ ਦਾ ਨਵਾਂ ਟੈਰਿਫ ਲਾਇਆ ਹੈ, ਜਿਸ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ।
ਇਸ ਤੋਂ ਪਹਿਲਾਂ ਅਮਰੀਕਾ ਨੇ ਚੀਨੀ ਸਮਾਨ ’ਤੇ 250 ਬਿਲੀਅਨ ਡਾਲਰ ਦਾ ਟੈਰਿਫ ਲਾਇਆ ਸੀ, ਜਿਸ ਦੇ ਜਵਾਬ ’ਚ ਚੀਨ ਨੇ ਅਮਰੀਕੀ ਸਮਾਨ ’ਤੇ 110 ਬਿਲੀਅਨ ਡਾਲਰ ਦਾ ਟੈਰਿਫ ਠੋਕਿਆ ਸੀ। ਅਮਰੀਕੀ ਵਪਾਰ ਪ੍ਰਤੀਨਿਧ ਦਫਤਰ ਵਲੋਂ ਕਿਹਾ ਗਿਆ ਹੈ ਕਿ ਅਮਰੀਕਾ ਵਲੋਂ ਤਾਜ਼ਾ ਲਾਇਆ ਟੈਰਿਫ ਸ਼ਨੀਵਾਰ ਰਾਤ 12:01 ਵਜੇ ਤੋਂ ਲਾਗੂ ਹੋਇਆ ਹੈ। ਜ਼ਿਕਰਯੋਗ ਹੈ ਕਿ ਅਗਸਤ 23 ਤਰੀਕ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਕਿ ਉਹ 1 ਸਤੰਬਰ ਤੋਂ ਚੀਨੀ ਸਮਾਨ ’ਤੇ 10 ਤੋਂ 15 ਫੀਸਦੀ ਤੱਕ ਨਵਾਂ ਟੈਰਿਫ ਲਾਉਣਗੇ ਤੇ ਅਗਲੇ ਮਹੀਨੇ ਤੋਂ ਪਹਿਲਾਂ ਲੱਗੇ ਟੈਰਿਫ ’ਚ ਵੀ ਵਾਧਾ ਕੀਤਾ ਜਾਵੇਗਾ।
    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ’ਤੇ 15 ਫੀਸਦੀ ਟੈਰਿਫ ਲਾ ਕੇ ਅਮਰੀਕਾ ’ਚ ਚੀਨੀ ਸਮਾਨ ਦੀ ਥਾਂ ਅਮਰੀਕੀ ਸਮਾਨ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਹਾਲਾਂਕਿ ਅਜੇ ਤੱਕ ਅਮਰੀਕੀ ਵਪਾਰ ਪ੍ਰਤੀਨਿਧ ਦਫਤਰ ਵਲੋਂ ਪ੍ਰਭਾਵਿਤ ਚੀਨੀ ਸਮਾਨ ਦਾ ਮੁੱਲ ਨਹੀਂ ਦੱਸਿਆ ਗਿਆ ਹੈ ਪਰ ਇਸ ਰਾੳੂਂਡ ਦੌਰਾਨ ਮਾਸ ਤੋਂ ਲੈ ਕੇ ਪਨੀਰ ਤੇ ਪੈਨ ਤੋਂ ਲੈ ਕੇ ਸੰਗੀਤ ਯੰਤਰ ਤੱਕ ਨੂੰ ਟਾਰਗੇਟ ਕੀਤਾ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.