ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਪਰ ਅਪੰਗ ਵਿਦਿਆਰਥਣ ਦੀ ਇੱਛਾ ਪੂਰੀ
ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਪਰ ਅਪੰਗ ਵਿਦਿਆਰਥਣ ਦੀ ਇੱਛਾ ਪੂਰੀ
Page Visitors: 2326

ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਪਰ ਅਪੰਗ ਵਿਦਿਆਰਥਣ ਦੀ ਇੱਛਾ ਪੂਰੀ
By : ਬਾਬੂਸ਼ਾਹੀ ਬਿਊਰੋ
Thursday, Sep 12, 2019 11:37 PM

ਡਿਪਟੀ ਕਮਿਸ਼ਨਰ ਕਰਨਗੇ ਦਸਵੀਂ ਕਲਾਸ ਦੀ ਟਾਪਰ ਵਿਦਿਆਰਥਣ ਦੀ ਇੱਛਾ ਪੂਰੀ

ਗੁਰਨਾਮ ਸਿੱਧੂ

ਫ਼ਿਰੋਜ਼ਪੁਰ 12 ਸਤੰਬਰ, 2019  :

  ਆਰ ਐੱਸ ਡੀ ਸਕੂਲ ਦੀ ਵਿਦਿਆਰਥਣ ਜੋ ਕਿ ਗਿਆਰ੍ਹਵੀਂ ਕਲਾਸ ਵਿਚ ਪੜ੍ਹ ਰਹੀ ਹੈ  ਜੋ ਕਿ ਲੋਕੋਮੋਟਰ ਬਿਮਾਰੀ ਦੀ ਸ਼ਿਕਾਰ ਹੈ ਜਿਸ ਕਾਰਨ ਉਸ ਦੀ ਲੰਬਾਈ ਆਮ ਇਨਸਾਨ ਵਾਗ ਨਾ ਹੋ ਕੇ ਸਿਰਫ਼ 2 ਫੁੱਟ 8 ਇੰਚ ਹੈ ਅਤੇ ਉਹ ਆਪਣੀ ਪੜਾਈ ਪੂਰੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਜਾ ਕੋਈ ਆਈ.ਏ.ਐਸ ਅਫ਼ਸਰ ਬਣਨ ਦੀ ਇੱਛਾ ਰੱਖਦੀ ਹੈ, ਜਿਸ ਦੀ ਇਹ ਇੱਛਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਵੱਲੋਂ ਪੂਰੀ ਕੀਤੀ ਜਾਵੇਗੀ।    
  ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਦੱਸਿਆ ਕਿ ਨਸ਼ਾ ਮੁਹਿੰਮ ਤਹਿਤ ਜਦੋਂ ਉਨ੍ਹਾਂ ਵੱਲੋਂ ਵੱਖ ਵੱਖ ਸਕੂਲਾਂ ਵਿਚ ਵਿਦਿਆਰਥੀਆ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਸ ਵਿਦਿਆਰਥਣ ਨਾਲ ਹੋਈ ਸੀ। ਜਿਸ ਬਾਰੇ ਸਕੂਲ ਦੇ ਪ੍ਰਿੰਸੀਪਲ ਤੋਂ ਪਤਾ ਚੱਲਿਆ ਕਿ ਉਹ ਸਕੂਲ ਦੀ ਅੱਠਵੀਂ ਅਤੇ ਦਸਵੀਂ ਕਲਾਸ ਦੀ ਟਾਪਰ ਹੈ। ਇਸ ਦੌਰਾਨ ਜਦੋਂ ਵਿਦਿਆਰਥਣ ਨਾਲ ਗੱਲ ਕੀਤੀ ਤਾਂ ਉਸ ਤੋਂ ਉਸ ਦੀ ਡੀਸੀ ਬਣਨ ਦੀ ਇੱਛਾ ਦਾ ਪਤਾ ਚੱਲਿਆ ਅਤੇ ਉਸ ਦਾ ਹੋਂਸਲਾ ਦੇਖਦਿਆ ਅਤੇ ਹੋਰ ਵੀ ਇਹੋ ਜਿਹੇ ਬੱਚਿਆ ਨੂੰ ਭਵਿੱਖ ਵਿਚ ਪੜ ਲਿਖ ਕੇ ਅਫਸਰ ਬਣਨ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਵੱਲੋਂ ਉਸ ਨੂੰ ਇੱਕ ਦਿਨ ਲਈ ਆਪਣੇ ਦਫਤਰ ਵਿਖੇ ਬਿਠਾ ਕੇ ਦਫਤਰ ਦਾ ਕੰਮਕਾਜ ਦਿਖਾਇਆ ਜਾਵੇਗਾ ਅਤੇ ਉਸ ਨੂੰ ਦਫਤਰ ਵਿਖੇ ਆਪਣੇ ਆਪ ਨੂੰ ਡਿਪਟੀ ਕਮਿਸ਼ਨਰ ਵਾਗ ਮਹਿਸੂਸ ਕਰਵਾਇਆ ਜਾਵੇਗਾ, ਜਿਸ ਨਾਲ ਉਸ ਦਾ ਡੀਸੀ ਬਣਨ ਦਾ ਮਕਸਦ ਹੋਰ ਮਜਬੂਤ ਹੋਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.