ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇਟਲੀ ‘ਚ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ
ਇਟਲੀ ‘ਚ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ
Page Visitors: 2303

ਇਟਲੀ ‘ਚ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਚਾਰ ਪੰਜਾਬੀ ਨੌਜਵਾਨਾਂ ਦੀ ਮੌਤਇਟਲੀ ‘ਚ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ

September 13
04:54 2019

ਇਟਲੀ, 13 ਸਤੰਬਰ (ਪੰਜਾਬ ਮੇਲ)- ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਨੂੰ ਇਕ ਖੇਤੀ ਫਾਰਮ ‘ਤੇ ਚਾਰ ਪੰਜਾਬੀ ਨੌਜਵਾਨਾਂ ਦੀ ਬੇਵਕਤੀ ਮੌਤ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ । ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ 48 ਅਤੇ 45 ਸਾਲ ਦੇ ਦੋ ਸਕੇ ਭਰਾਵਾਂ ਸਮੇਤ 4 ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇਕ ਡੇਅਰੀ ਫਾਰਮ ਜਿਸ ਦੇ ਮਾਲਕ (ਭਾਰਤੀ) ਸਕੇ ਭਰਾ ਦੱਸੇ ਜਾ ਰਹੇ ਹਨ, ਆਪਣੇ ਦੋ ਪੰਜਾਬੀ ਵਰਕਰਾਂ ਨਾਲ ਇਕ ਰਸਾਇਣਕ ਟੈਂਕਰ ਦੀ ਸਫਾਈ ਕਰ ਰਹੇ ਸਨ।
ਇਹ ਹਾਦਸਾ 12 ਸਤੰਬਰ ਨੂੰ 12:30 ਦੁਪਿਹਰ ਇਟਲੀ ਦੇ ਲੰਬਾਰਦੀਆ ਸੂਬੇ ਦੇ ਸ਼ਹਿਰ ਅਰੇਨਾ ਦੀ ਪਾਵੀਓ ਵਿਖੇ ਉਦੋਂ ਵਾਪਰਿਆ ਜਦੋਂ 4 ਪੰਜਾਬੀ ਡੇਅਰੀ ਫਾਰਮ ਵਿੱਚ ਕੰਮ ਕਰ ਰਹੇ ਸਨ। ਇਸ ਦੌਰਾਨ ਵਾਪਰੇ ਹਾਦਸੇ ਵਿਚ ਚਾਰਾਂ ਦੀ ਮੌਤ ਹੋ ਗਈ। ਇਹਨਾਂ ਪੰਜਾਬੀ ਨੌਜਵਾਨਾਂ ਵਿੱਚੋਂ ਇੱਕ ਪੰਜਾਬੀ ਨੌਜਵਾਨ ਤਰਸੇਮ ਸਿੰਘ ਸੀਵਰੇਜ ਵਾਲੀ ਟੈਂਕੀ ਦੀ ਸਫਾਈ ਕਰ ਰਿਹਾ ਸੀ, ਜਿਸ ਵਿੱਚ ਰਸਾਇਣਕ ਪਦਾਰਥ ਦਾ ਹੋਣਾ ਵੀ ਦੱਸਿਆ ਜਾ ਰਿਹਾ ਹੈ ਜਿਹੜੀ ਕਿ ਜ਼ਮੀਨ ਵਿਚ 2 ਮੀਟਰ ਡੂੰਘੀ ਸੀ।ਤਰਸੇਮ ਸਿੰਘ ਟੈਂਕੀ ਵਿੱਚ ਅਚਾਨਕ ਡਿੱਗ ਪਿਆ।ਜਦੋਂ ਕਿ ਦੂਜੇ 3 ਪੰਜਾਬੀ ਨੌਜਵਾਨ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਹੀ ਮੌਤ ਦੇ ਮੂੰਹ ਵਿੱਚ ਚਲੇ ਗਏ। ਇਨ੍ਹਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਜਦਕਿ ਦੋ ਪੰਜਾਬੀ ਇਸੇ ਵੱਡੇ ਟੈਂਕਰ ਵਿਚ ਹੀ ਲਾਪਤਾ ਦੱਸੇ ਜਾ ਰਹੇ ਹਨ।
ਬਚਾਉ ਅਧਿਕਾਰੀਆਂ ਮੁਤਾਬਕ ਕਿਸੇ ਦੇ ਬੱਚਣ ਦੀ ਕੋਈ ਉਮੀਦ ਨਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਚਾਰੇ ਪੰਜਾਬੀ ਨੌਜਵਾਨ ਜਿਹਨਾਂ ਵਿੱਚੋਂ ਦੋ ਪੰਜਾਬੀ ਨੌਜਵਾਨਾਂ ਕੋਲ ਇਟਾਲੀਅਨ ਨਾਗਰਿਕਤਾ ਸੀ ਅਤੇ ਦੋ ਭਾਰਤੀ ਸਨ।ਇਸ ਡੇਅਰੀ ਫਾਰਮ ਦੇ ਮਾਲਕ ਪੰਜਾਬੀ ਦੋਵੇਂ ਭਰਾ ਤਰਸੇਮ ਸਿੰਘ (47) ਅਤੇ ਪ੍ਰੇਮ ਸਿੰਘ (45) ਪਿਛਲੇ 20 ਸਾਲਾਂ ਤੋਂ ਇਟਲੀ ਰਹਿ ਰਹੇ ਸਨ ਅਤੇ ਪਿਛਲੇ 5 ਕੁ ਸਾਲਾਂ ਤੋਂ ਇਸ ਡੇਅਰੀ ਫਾਰਮ ਨੂੰ ਚਲਾ ਰਹੇ ਸਨ।
  ਮਰਨ ਵਾਲਿਆਂ ਵਿੱਚ ਤਰਸੇਮ ਸਿੰਘ (47)ਅਤੇ ਪ੍ਰੇਮ ਸਿੰਘ (45), ਹਰਮਿੰਦਰ (29) ਅਤੇ ਮਨਿੰਦਰ (28) ਸ਼ਾਮਲ ਹਨ ।
ਜਾਣਕਾਰੀ ਵਿੱਚ ਮ੍ਰਿਤਕ ਪੰਜਾਬੀ ਨੌਜਵਾਨਾਂ ਦੀ ਮਾਂ ਨੇ ਰੌਦਿਆਂ ਦੱਸਿਆ ਕਿ ਉਹਨਾਂ ਚਾਰਾਂ ਤੋਂ ਬਿਨਾਂ ਹੋਰ ਕੋਈ ਵੀ ਫਾਰਮ ਹਾਊਸ ਉੱਤੇ ਨਹੀਂ ਸੀ ਪਰ ਜਦੋਂ ਉਹਨਾਂ ਵਿੱਚੋਂ ਕੋਈ ਵੀ ਦੁਪਿਹਰ ਦਾ ਖਾਣਾ ਖਾਣ ਘਰ ਨਹੀਂ ਆਇਆ ਤਾਂ ਉਹ ਆਪ ਫਾਰਮ ਉੱਤੇ ਆ ਗਈ। ਫਾਰਮ ਹਾਊਸ ਆਕੇ ਜੋ ਮੰਜਰ ਉਸ ਦੀਆਂ ਅੱਖਾਂ ਨੇ ਦੇਖਿਆ ਉਸ ਨੂੰ ਦੇਖ ਉਹ ਦੰਗ ਰਹੀ ਗਈ। ਮਾਤਾ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕੀ ਕੀਤਾ ਜਾਵੇ।ਕਾਹਲੀ-ਕਾਹਲੀ ਵਿੱਚ ਉਸ ਨੇ ਆਪਣੇ ਪੁੱਤਰਾਂ ਨੂੰ ਟੈਂਕੀ ਵਿੱਚੋਂ ਬਾਹਰ ਕੱਢਣ ਲਈ ਬਹੁਤ ਕੋਸ਼ਿਸ ਕੀਤੀ ਪਰ ਅਫ਼ਸੋਸ ਉਹ ਮੌਤ ਦੇ ਮੂੰਹ ਵਿੱਚ ਜਾ ਰਹੇ ਪੁੱਤਾਂ ਨੂੰ ਨਹੀਂ ਬਚਾ ਸਕੀ।
ਖਬਰ ਲਿਖੇ ਜਾਣ ਤੱਕ ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪੂਰਾ ਪਤਾ ਨਹੀ ਲੱਗ ਸਕਿਆ ਸੀ। ਸਥਾਨਕ ਪ੍ਰਸ਼ਾਸ਼ਨ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ। 4 ਪੰਜਾਬੀ ਨੌਜਵਾਨਾਂ ਨਾਲ ਹੋਈ ਇਸ ਅਣਹੋਣੀ ਨੇ ਇਟਲੀ ਦੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ, ਜਿਸ ਕਾਰਨ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਵਿੱਚ ਡੁੱਬਾ ਹੋਇਆ ਹੈ।ਇਟਾਲੀਅਨ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਵੀ ਇਸ ਅਤਿ ਦੁੱਖਦਾਈ ਘਟਨਾ ਉਪੱਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਘਟਨਾ ਨਾਲ ਇਟਲੀ ਵਿਚ ਵੱਸਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.