ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿੱਖਾਂ ਦੀ ਕੋਈ ਨਸਲਕੁਸ਼ੀ ਨਹੀਂ ਹੋਈ
ਸਿੱਖਾਂ ਦੀ ਕੋਈ ਨਸਲਕੁਸ਼ੀ ਨਹੀਂ ਹੋਈ
Page Visitors: 2309

ਸਿੱਖਾਂ ਦੀ ਕੋਈ ਨਸਲਕੁਸ਼ੀ ਨਹੀਂ ਹੋਈ : ਸਿੱਖ ਸਕਾਉਟ (UK)
Report by :
ਬਲਰਾਜ ਸਿੰਘ ਸਪੋਕਨ (13.09.2019)

ਜਦ ਕੋਈ ਦੂਸਰੇ ਮਜ੍ਹਬ, ਕੌਮ ਦਾ ਕੋਈ ਇਨਸਾਨ ਵੀ ਕਿਤੇ ਇਹ ਕਹਿ ਦੇਵੇ ਕਿ ਸਿੱਖਾਂ ਨਾਲ 1984 ਵਿਚ ਕੋਈ ਧੱਕਾ ਨਹੀਂ ਹੋਇਆ ਤਾਂ ਵੀ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ । ਪਰ ਜੇ ਆਪਣੀ ਹੀ ਕੌਮ ਦੇ ਲੋਕ ਇਹ ਕਹਿਣ ਲਗ ਜਾਣ ਤਾਂ ਦਿਲ ਖੂਨ ਦੇ ਹੰਝੂ ਰੋਣ 'ਤੇ ਮਜਬੂਰ ਹੋ ਜਾਂਦਾ ਹੈ ।
22 ਜੁਲਾਈ ਤੋਂ 2 ਅਗਸਤ 2019 ਤਕ ਅਮਰੀਕਾ ਦੇ ਵੈਸਟ ਵਰਜੀਨੀਆ ਸਟੇਟ ਵਿਚ World Scouts ਵਾਲਿਆਂ ਨੇ ਇਕ World Scout Jamboree ਦਾ ਪ੍ਰਬੰਧ ਕੀਤਾ, ਜਿਸ ਵਿਚ ਦੁਨੀਆ ਦੇ ਸਾਰੇ ਮੁਲਕਾ ਤੋਂ 50,000 ਦੇ ਕਰੀਬ 14 ਟੋ 18 ਸਾਲ ਦੇ ਬੱਚਿਆਂ ਨੇ ਭਾਗ ਲਿਆ । ਅਮੈਰਿਕਨ ਸਿੱਖ ਕੌਸਲ, ਅਮੈਰਕਿਨ ਬੁਆਏ ਸਕਾਉਟ ਨਾਲ ਰਲ ਕੇ ਚਿਰਾਂ ਤੋਂ ਕੰਮ ਕਰਦੀ ਆ ਰਹੀ ਹੈ । ਇਸ ਵਲਡ ਜੈਂਬਰੀ ਵਿਚ ਵੀ ਉਨ੍ਹਾਂ ਨੇ ਹਿੱਸਾ ਲਿਆ । ਇੰਗਲੈਂਡ ਤੋਂ ਵੀ ਇਕ "ਸਿੱਖ ਸਕਾਉਟ ਸਾਊਥਹਾਲ" ਨਾਮੀ ਸੰਸਥਾ ਦੇ ਕੁਝ ਨੁਮਾਇੰਦੇ ਆਏ ਹੋਏ ਸਨ । ਜੈਂਬਰੀ ਪ੍ਰਬੰਧਕਾਂ ਨੇ ਇਕ ਧਰਮ ਨਾਲ ਸਬੰਧਤ ਹੋਣ ਕਾਰਣ "ਅਮੈਰਿਕਨ ਸਿੱਖ ਕੌਂਸਲ" ਅਤੇ "ਸਿੱਖ ਸਕਾਉਟ ਸਾਊਥਹਾਲ" ਨੂੰ ਸਟਾਲ ਲਗਾਉਣ ਲਈ ਇਕ ਹੀ ਜਗਾ ਅਲਾਟ ਕੀਤੀ । ਇੰਗਲੈਂਡ ਤੋਂ ਕੋਈ ਦੱਸ ਜਾਣੇ ਆਏ ਹੋਏ ਸਨ ਅਤੇ ਅਮੈਰਿਕਨ ਸਿੱਖ ਕੌਸਲ ਤੋਂ ਸਿਰਫ ਇਕ ਸੇਵਾਦਾਰ ਕਵਨੀਤ ਸਿੰਘ ਹੀ ਪਹੁੰਚੇ ਸਨ । ਅਮੈਰਿਕਨ ਸਿੱਖ ਕੌਂਸਲ ਕੋਈ ਪਿਛਲੇ ਪੰਦਰਾਂ ਸਾਲਾਂ ਤੋਂ ਅਜਿਹੇ ਮੌਕਿਆਂ ਜਿੱਥੇ ਹਜ਼ਾਰਾਂ ਦੀ ਗਿਣਤੀਆ ਵਿੱਚ ਸਕੂਲੀ ਬੱਚਿਆਂ (Boy Scouts) ਦਾ ਇਕੱਠ ਹੋਵੇ ਪਹੁੰਚ ਕੇ ਸਿੱਖ ਕੌਮ ਨਾਲ ਸਬੰਧਤ ਲਿਟਰੇਚਰ ਵੰਡ ਕੇ ਲੋਕਾਂ ਨੂੰ ਆਪਣੀ ਕੌਮ ਵਾਰੇ ਜਾਗਰੂਕ ਕਰਦੇ ਹਨ । ਉਨ੍ਹਾਂ ਦੀ ਹਮੇਸ਼ਾ ਕੋਸ਼ਿਸ ਹੁੰਦੀ ਹੈ ਕੇ ਦੂਸਰੀਆ ਕੌਮਾਂ ਦੇ ਲੋਕਾ ਨੂੰ ਆਪਣੀ ਪਹਿਚਾਣ, ਪੱਗ ਦੀ ਮਹੱਤਤਾ, ਅਮਰੀਕਾ ਵਿਚ ਸਿੱਖਾਂ ਦੀ ਹਿਸਟਰੀ, ਦੂਸਰੇ ਸੰਸਾਰ ਯੂਧ ਵਿਚ ਸਿੱਖਾਂ ਦਾ ਕੀ ਯੋਗਦਾਨ ਰਿਹਾ ਵਾਰੇ ਦਸਿਆ ਜਾਵੇ । ਕੌਂਸਲ ਸਦਾ ਇਹ ਉਪਰਾਲਾ ਵੀ ਕਰਦੀ ਹੈ ਕਿ ਨਵੰਬਰ 1984 ਵਿਚ ਹੋਈ ਅਤੇ ਅਜ ਵੀ ਹੋ ਰਹੀ ਸਿੱਖਾਂ ਦੀ ਨਸਲਕੁਸ਼ੀ ਵਾਰੇ ਸੰਸਾਰ ਦੇ ਲੋਕਾਂ ਨੁ ਜਾਣੂ ਕਰਵਾਇਆ ਜਾਵੇ ।
ਇਸ ਵਲਡ ਸਕਾਊਟ ਜੈਂਬਰੀ ਵਿਚ ਵੀ ਕੌਂਸਲ ਦੇ ਸੇਵਾਦਾਰ ਭਾਈ ਕਵਨੀਤ ਸਿੰਘ ਇਹੀ ਸੇਵਾ ਨਿਭਾ ਰਹੇ ਸਨ । ਅਚਾਨਕ ਹੀ ਇੰਗਲੈਂਡ ਤੋਂ ਸਿੱਖ ਸਕਾਊਟ ਸਾਊਥਹਾਲ ਦੇ ਗਰੂਪ ਵਿਚ ਆਈ ਰੁਪਿੰਦਰ ਕੌਰ ਚਾਨਾ ਨੇ ਸਿੱਖ ਨਸਲਖੁਸ਼ੀ ਵਾਲਾ ਲਿਟਰੇਚਰ ਅਮੈਰਿਕਨ ਸਿੱਖ ਕੌਂਸਲ ਦੇ ਟੇਬਲ ਤੋਂ ਚੁੱਕ ਲਿਆ । ਕਵਨੀਤ ਸਿੰਘ ਹੁਣਾਂ ਦੇ ਪੁਛਣ 'ਤੇ ਰੁਪਿੰਦਰ ਕੌਰ ਚਾਨਾ ਆਖਣ ਲੱਗੀ ਤੁਸੀਂ ਇਹ ਲਿਟਰੇਚਰ ਇਥੇ ਨਹੀਂ ਵੰਡ ਸਕਦੇ । ਭਾਈ ਕਵਨੀਤ ਸਿੰਘ ਕਹਿੰਦੇ ਬੀਬਾ ਕਿਉਂ ਨਹੀਂ ਵੰਡ ਸਕਦੇ ?
ਅਸੀਂ ਤਾਂ ਪਿਛਲੇ ਇੱਕ ਲੰਬੇ ਅਰਸੇ ਤੋਂ Boy Scouts of America ਦੀ ਹਰ ਜੈਂਬਰੀ ਵਿਚ ਵੰਡਦੇ ਆ ਰਹੇ ਹਾਂ ਕਦੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਇਆ ।
ਅਮਰੀਕਾ ਦੀ ਨਿਊ ਜਰਸੀ ਸਟੇਟ ਦੇ ਸਕੂਲਾਂ ਵਿੱਚ ਅਤੇ ਹੋਰ ਬਹੁਤ ਸਾਰੇ ਸਕੂਲਾ ਵਿਚ ਜਿਊਸ਼ ਨਸਲਕੁਸ਼ੀ ਦੇ ਨਾਲ ਨਾਲ ਸਿੱਖ ਨਸਲਕੁਸ਼ੀ ਵੀ ਪੜਾਈ ਜਾਂਦੀ ਹੈ । ਇਤਨਾ ਕਹਿਣ 'ਤੇ ਬੀਬਾ ਜੀ ਕੌਂਸਲ ਦਾ ਚੁਕਿਆ ਲਿਟਰੇਚਰ ਤਾਂ ਮੋੜ ਗਈ, ਪਰ ਪਾਸੇ ਜਾ ਕੇ ਆਪਣੇ ਗਰੂਪ ਦੇ ਲੀਡਰ ਦਲਜੀਤ ਸਿੰਘ ਊਬੀ ਨਾਲ ਕੰਨ ਵਿਚ ਘੁਸਰ ਮੁਸਰ ਕਰਣ ਲਗ ਪਈ ।
ਅਗਲੇ ਦਿਨ ਬੀਬਾ ਰੁਪਿੰਦਰ ਕੌਰ ਚਾਨਾ ਅਤੇ ਭਾਈ ਦਲਜੀਤ ਸਿੰਘ ਊਬੀ ਵਲਡ ਸਕਾਊਟ ਜੈਂਬਰੀ ਦੇ ਮੁਖੀ ਪ੍ਰਧਾਨ Göran Hägerdal Global Director of Scouting Development  ਜੋ ਕੇ ਸਵੀਡਨ ਦਾ ਰਹਿਣ ਵਾਲਾ ਸੀ, ਦਾ ਜਾ ਕੁੰਡਾ ਖੜਕਾਇਆ। ਪਤਾ ਨਹੀਂ ਇਨ੍ਹਾਂ ਨੇ ਕਿਹੜੀ ਅਜਿਹੀ ਗਰਮ ਫੂਕ Göran Hägerdal ਦੇ ਕੰਨ ਵਿਚ ਮਾਰੀ, ਉਹ ਲੋਹਾ ਲ਼ਾਖਾ ਹੋਇਆ ਗਰਮ ਫੂਰਾਟੇ ਮਾਰਦਾ ਸਿੱਖ ਕੌਸਲ ਦੇ ਟੇਬਲ 'ਤੇ ਆ ਖੜਕਿਆ । ਉਸ ਨੇ ਆਉਂਦਆਂ ਹੀ ਕਵਨੀਤ ਸਿੰਘ 'ਤੇ ਆਡਰ ਚਾੜ੍ਹ ਦਿਤਾ ਕਿ ਤੁਸੀਂ ਹੁਣੇ ਇਹ ਜਗਾ ਛੱਡ ਕੇ ਚਲੇ ਜਾਉ । ਕਵਨੀਤ ਸਿੰਘ ਵੀ ਸਾਰਾ ਕੁੱਝ ਝੱਟ ਸਮਝ ਗਏ ਕੇ ਇਹ ਕਿਉ ਇਤਨੀ ਬੁਖਲਾਹਟ ਵਿਚ ਹੈ ਅਤੇ ਇਸ ਨੂੰ ਸਾਡੇ ਖਿਲਾਫ ਕਿਸ ਨੇ ਭੜਕਾਇਆ ਹੈ । ਕਵਨੀਤ ਸਿੰਘ ਨੇ ਉਸ ਨੂੰ ਕਿਹਾ ਕਿ ਮੈ ਕਿਉਂ ਚਲਾ ਜਾਵਾਂ ? ਕੋਈ ਕਾਰਣ ਹੈ ਤਾਂ ਦੱਸੋ ?
ਅਸੀਂ ਦੋ ਹਜਾਰ ਡਾਲਰ ਫੀਸ ਅਦਾ ਕਰਕੇ ਇਹ ਜਗਾ ਬੁੱਕ ਕਰਵਾਈ ਸੀ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ?
ਕੀ ਤੁਹਾਨੂੰ ਸਿੱਖ ਨਸਲਕੁਸ਼ੀ ਵਾਰੇ ਕੋਈ ਇਲਮ ਹੈ ?
ਚਲੋ ਜੇ ਤੁਹਾਨੂੰ ਸਿੱਖਾਂ ਵਾਰੇ ਨਹੀਂ ਪਤਾ ਕੀ ਤੁਸੀਂ ਜਿਊਸ਼ ਨਸਲਕੁਸ਼ੀ ਵਾਰੇ ਵੀ ਨਹੀਂ ਜਾਣਦੇ । ਸਾਡੇ ਨਾਲ ਵੀ ਅਜਿਹਾ ਕੁਝ ਹੀ ਵਾਪਰਿਆ ਹੈ । ਕੀ ਅਸੀਂ ਆਪਣਾ ਦੁੱਖ ਵੀ ਕਿਸੇ ਨੂੰ ਨਹੀਂ ਦਸ ਸਕਦੇ ?
ਜਦ ਇਹ ਸਭ ਕੁਝ ਚਲ ਰਿਹਾ ਸੀ ਤਾਂ ਇੰਗਲੈਂਡ ਤੋਂ ਆਇਆ "ਸਿੱਖ ਸਕਾਊਟ ਸਾਊਥਹਾਲ" ਨਾਮੀ ਸਿੰਘ ਸਿੰਘਣੀਆਂ ਦਾ ਗਰੁੱਪ ਪਰੇ ਖੂੰਜੇ 'ਚ ਖੜਾ ਤਮਾਸ਼ਾ ਦੇਖ ਰਿਹਾ ਸੀ । ਭਲਾ ਉਹ ਕਿਉਂ ਬੋਲਦੇ ?
ਸਾਰਾ ਕੀਤਾ ਕਰਾਇਆ ਤਾਂ ਉਨ੍ਹਾਂ ਦਾ ਹੀ ਸੀ । ਅਖੀਰ 'ਤੇ ਕਵਨੀਤ ਸਿੰਘ ਨੂੰ ਕਹਿਣ ਲੱਗਾ ਮੈਂ ਕਿਸੇ ਨਸਲਕੁਸ਼ੀ ਨੂੰ ਨਹੀਂ ਮੰਨਦਾ, ਨਾ ਹੀ ਮੈਂ ਤੇਰੀ ਕਹਾਣੀ ਸੁਣਨਾ ਚਹੁੰਦਾ ਹਾਂ ਤੂੰ ਆਪਣਾ ਬੋਰੀ ਬਿਸਤਰਾ ਚੁੱਕ ਤੇ ਚਲਦਾ ਬਣ । ਭਾਰੀ ਮਾਤਰਾ ਵਿਚ ਸਕਿਊਰਟੀ ਗਾਰਡ ਦੇਖਦੇ ਹੋਏ ਕਵਨੀਤ ਸਿੰਘ ਨੇ ਹੋਰ ਸਵਾਲ ਜਵਾਬ ਕਰਣੇ ਉਚਿਤ ਨਹੀਂ ਸਮਝੇ ਅਤੇ ਆਪਣਾ ਸਮਾਨ ਇਕੱਠਾ ਕਰਣਾ ਸ਼ੁਰੂ ਕਰ ਦਿੱਤਾ । ਵਾਪਸ ਜਾਣ ਤੋਂ ਪਹਿਲਾਂ ਕਵਨੀਤ ਸਿੰਘ ਹੁਰਾਂ ਨੇ ਦਲਜੀਤ ਸਿੰਘ ਊਬੀ, ਰੁਪਿੰਦਰ ਕੌਰ ਚਾਨਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੁੱਝ ਸ਼ਰਮਿੰਦਾ ਕਰਣ ਦੀ ਕੋਸ਼ਿਸ ਕੀਤੀ ਅਤੇ ਕਿਹਾ ! ਵਾਹ ਬਈ ਤੁਸੀਂ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਹੇ ਹੋ ?
ਸਿੱਖ ਦਾ ਤਾਂ ਪਹਿਲਾ ਫਰਜ ਹੀ ਇਹ ਹੈ ਕੇ ਹੱਕ ਸੱਚ ਦੀ ਗਲ ਕਰਣੀ ਅਤੇ ਜੁਲਮ ਦੇ ਖਿਲਾਫ ਖੜਣਾ । ਉਹ ਬੰਦਾ ਸ਼ਰੇਆਮ ਮੇਰੇ ਨਾਲ ਧੱਕਾ ਕਰ ਰਿਹਾ ਸੀ ਤੁਸੀ ਮੂੰਹਾਂ 'ਚ ਊਗਲਾਂ ਪਾਈ ਖੜੇ ਹੋ। ਅੱਗੋਂ ਦਲਜੀਤ ਸਿੰਘ ਊਬੀ ਨੇ ਜਵਾਬ ਦਿੱਤਾ ਕੇ ਜੋ ਤੁਸੀਂ ਸਿੱਖ ਨਸਲਕੁਸ਼ੀ ਦਾ ਲਿਟਰੇਚਰ ਵੰਡਦੇ ਹੋ ਅਸੀਂ ਇਸ ਨਾਲ ਸਹਿਮਤ ਨਹੀਂ, ਭਾਵ ਸਿੱਖਾਂ ਦੀ ਕੋਈ ਨਸਲਕੁਸ਼ੀ ਨਹੀਂ ਹੋਈ ।
ਮੈਨੂੰ ਇਹ ਸਭ ਕੁੱਝ ਪੜ ਸੁਣ ਕੇ ਇਹ ਸਮਝ ਨਹੀਂ ਆਈ ਕਿ ਲੋਕ ਇੰਗਲੈਂਡ ਵਰਗੇ ਮੁਲਕਾਂ ਦੇ ਸਿਟੀਜਨ ਹੋ ਕੇ ਭਾਰਤ ਦੇ ਤਲਵੇ ਕਿਉਂ ਚੱਟੀ ਜਾਂਦੇ ਹਨ?
ਤੁਸੀਂ ਖਾਣਾ ਪੀਣਾ, ਰਹਿਣਾ ਸਹਿਣਾ, ਜਮਣਾ ਮਰਨਾ ਇੰਗਲੈਂਡ ਵਿੱਚ, ਕੰਮ ਕਾਰ ਕਰਣਾ ਇੰਗਲੈਂਡ ਵਿੱਚ, ਫਿਰ ਚਾਪਲੂਸੀ ਦਿੱਲੀ ਦਰਬਾਰ ਦੀ ਕਿਉਂ ?
ਇਹ ਲੋਕ ਸਿੱਖ ਤਾਂ ਕੀ ਇਨਸਾਨ ਕਹਾਉਣ ਦੇ ਵੀ ਕਾਬਿਲ ਨਹੀਂ ਹਨ ਜੋ ਮੁਨੱਖਤਾ ਨੂੰ ਸ਼ਰਮਸ਼ਾਰ ਕਰਣ ਵਾਲੇ ਜੁਲਮਾਂ ਨੂੰ ਵੀ ਨਹੀਂ ਮੰਨਦੇ । ਇਹ ਲੋਕ ਕਿਹੜੀ ਸਿੱਖੀ ਦੇ ਪ੍ਰਚਾਰ ਦਾ ਦੰਮ ਭਰਦੇ ਹਨ । ਇੱਕ ਸੱਚਾ ਸਿੱਖ ਤਾਂ ਦੂਸਰੇ 'ਤੇ ਹੋ ਰਹੇ ਜ਼ੁਲਮ ਖਿਲਾਫ ਖੜ ਜਾਂਦਾ ਹੈ । ਇਹ ਕੌਣ ਲੋਕ ਹਨ ਜੋ ਆਪਣਿਆਂ 'ਤੇ ਹੋਏ ਜ਼ੁਲਮ ਭੁੱਲ ਰਹੇ ਹਨ । ਕੌਣ ਹੋ ਸਕਦਾ ਇਨ੍ਹਾਂ ਦੀ ਸੋਚ ਪਿੱਛੇ ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.