ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੰਡੀਗੜ ਯੂਨੀਵਰਸਿਟੀ ਦਾ ਨਾਮ ਚੋਟੀ ਦੀਆਂ ‘ਵਰਸਿਟੀਆਂ ‘ਚ ਸ਼ਾਮਲ, ਨੈਕ ਵਲੋਂ ਮਿਲਿਆ ਏ+ ਦਰਜਾ
ਚੰਡੀਗੜ ਯੂਨੀਵਰਸਿਟੀ ਦਾ ਨਾਮ ਚੋਟੀ ਦੀਆਂ ‘ਵਰਸਿਟੀਆਂ ‘ਚ ਸ਼ਾਮਲ, ਨੈਕ ਵਲੋਂ ਮਿਲਿਆ ਏ+ ਦਰਜਾ
Page Visitors: 2315

ਚੰਡੀਗੜ ਯੂਨੀਵਰਸਿਟੀ ਦਾ ਨਾਮ ਚੋਟੀ ਦੀਆਂ ‘ਵਰਸਿਟੀਆਂ ‘ਚ ਸ਼ਾਮਲ, ਨੈਕ ਵਲੋਂ ਮਿਲਿਆ ਏ+ ਦਰਜਾ
ਚੰਡੀਗੜ ਯੂਨੀਵਰਸਿਟੀ ਨੈਕ ਤੋਂ  ਏ+ ਦਰਜਾ ਹਾਸਲ ਕਰਨ ਵਾਲੀ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਬਣੀ
By : ਹਰਜਿੰਦਰ ਸਿੰਘ ਭੱਟੀ
 Friday, Sep 13, 2019 11:25 PM
      ਹਰਜਿੰਦਰ ਸਿੰਘ ਭੱਟੀ
   ਚੰਡੀਗੜ੍ਹ, 13 ਸਤੰਬਰ 2019 - ਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਮਿਆਰ ਆਧਾਰਿਤ ਦਰਜਾਬੰਦੀ ਕਰਨ ਵਾਲੇ ਕੌਮੀ ਅਦਾਰੇ ਨੈਕ ( ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਨੇ ਚੰਡੀਗੜ ਯੂਨੀਵਰਸਿਟੀ ਘੜੂੰਆਂ ਨੂੰ ਏ+ ਗਰੇਡ ਦੀ ਸੰਸਥਾ ਦਾ ਦਰਜਾ ਦਿੱਤਾ ਹੈ। ਸਾਲ 2012 ਵਿੱਚ ਸਥਾਪਤ ਹੋਈ ਚੰਡੀਗੜ ਯੂਨੀਵਰਸਿਟੀ ਕੇਵਲ 7 ਸਾਲ ਦੇ ਅਰਸੇ ਦੌਰਾਨ ਹੀ ਇਹ ਮੁਕਾਮ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਸੰਸਥਾ ਬਣ ਗਈ ਹੈ।ਨੈਕ ਤੋਂ  ਉੱਚ ਸ਼੍ਰੇਣੀ ਦਾ ਦਰਜਾ ਹਾਸਲ ਕਰਨ ਵਾਲੀ ਇਹ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਹੈ।
   ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਨੈਕ ਵੱਲੋਂ 4 ਵਿੱਚੋਂ 3.28 ਅੰਕਾਂ ਦੇ ਅਧਾਰ ਤੇ
  ਚੰਡੀਗੜ ਯੂਨੀਵਰਸਿਟੀ ਨੂੰ ਏ+ ਗਰੇਡ ਦੀ ਸੰਸਥਾ ਦੀ ਦਰਜਾ ਦਿੱਤਾ ਗਿਆ ਹੈ। ਇਸ ਮੌਕੇ ਵਰਸਿਟੀ  ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਸਤਬੀਰ ਸਿੰਘ ਸਹਿਗਲ ਅਤੇ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ ਮਿਸ ਹਿਮਾਨੀ ਸੂਦ ਵੀ ਉਹਨਾਂ ਦੇ ਨਾਲ ਸਨ। ਸ. ਸੰਧੂ ਨੇ ਦੱਸਿਆ ਕਿ ਆਧੁਨਿਕ ਅਕਾਦਮਿਕ ਮਾਡਲ , ਰੀਸਰਚ, ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਇੰਡਸਟਰੀ ਗਠਜੋੜਾਂ, ਵਿਦਿਆਰਥੀ ਪਲੇਸਮੈਂਟਾਂ, ਖੇਡ ਅਤੇ ਸੱਭਿਆਚਾਰਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ ਤੇ ਇਹ ਉਚਕੋਟੀ ਦਾ ਰੁਤਬਾ ਪ੍ਰਦਾਨ ਕੀਤਾ ਗਿਆ ਹੈ ।
   ਉਹਨਾਂ ਆਖਿਆ ਕਿ ਵਰਸਿਟੀ ਵੱਲੋਂ ਵਿਸ਼ਵਪੱਧਰੀ ਤੇ ਸਮੇਂ ਦੇ ਹਾਣ ਦਾ ਫਲੈਕਸੀਬਲ ਅਕਾਦਮਿਕ ਮਾਡਲ ਅਪਣਾਇਆ ਗਿਆ ਹੈ ਜਿਸ ਦੇ ਫਲਸਰੂਪ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਰ ਖੇਤਰ ਵਿੱਚ ਰਿਕਾਰਡ ਕਾਇਮ ਕੀਤੇ ਗਏ। ਤਿੰਨ ਸਾਲ ਦੇ ਅਰਸੇ ਵਿੱਚ 400 ਤੋਂ ਵੱਧ ਪੇਟੈਂਟ ਫਾਈਲ ਕਰਨਾ, ਖੇਡ ਖੇਤਰ ਵਿੱਚ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਚ ਤਮਗੇ ਹਾਸਲ ਕਰਨਾ, ਕੌਮੀ ਸੱਭਿਆਚਾਰਕ ਮੰਚ ਤੇ ਲਗਾਤਾਰ ਤਿੰਨ ਸਾਲ ਚੈਂਪੀਅਨ ਬਣਨਾ, 250 ਤੋਂ ਵੱਧ ਵਿਸ਼ਵ ਯੂਨੀਵਰਸਿਟੀਆਂ ਨਾਲ ਗਠਜੋੜ ਕਰਨਾ,  ਇੱਕ ਸਾਲ ਵਿੱਚ ਹੀ 627 ਬਹੁਕੌਮੀ ਕੰਪਨੀਆਂ ਦਾ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਆਉਣਾ ਨੈਕ ਤੋਂ ਏ+ ਗਰੇਡ ਦਿਵਾਉਣ ਲਈ ਕਾਰਗਰ ਸਿੱਧ ਹੋਇਆ ਹੈ।
   ਉਨਾਂ ਦੱਸਿਆ ਕਿ ਵਰਸਿਟੀ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਕਾਬਿਲਆਂ ਵਿਚ 86 ਤਮਗ਼ੇ ਪ੍ਰਾਪਤ ਕੀਤੇ ਹਨ ਅਤੇ ਸੱਤ ਸਾਲਾਂ ਵਿੱਚ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜਿਆਂ ਸਦਕਾ 627 ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰੀ ਕੰਪਨੀਆਂ ਵੱਲੋਂ 6314 ਵਿਦਿਆਰਥੀਆਂ ਦੀ ਚੰਗੇ ਤਨਖ਼ਾਹ ਪੈਕੇਜਾਂ ਤੇ ਚੋਣ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਸੱਭਿਆਚਾਰਕ ਵਿਭਿੰਨਤਾ ਵੀ ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ ਜਿਸ ਤਹਿਤ 30 ਤੋਂ ਵੱਧ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ 29 ਸੂਬਿਆਂ  ਦੇ ਭਾਰਤੀ ਵਿਦਿਆਰਥੀ ਚੰਡੀਗੜ ਯੂਨੀਵਰਸਿਟੀ ਵਿੱਚ ਪੜਾਈ ਕਰ ਰਹੇ ਹਨ।
ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਥਾਪਤੀ ਦੇ 7 ਸਾਲਾਂ ਦੌਰਾਨ ਕੀਤੀ ਗਈ ਸਿਰਤੋੜ ਮਿਹਨਤ ਦਾ ਨਤੀਜਾ ਦੱਸਦਿਆਂ ਸ. ਸੰਧੂ ਨੇ ਕਿਹਾ ਕਿ ਉਸਾਰੂ  ਨੀਤੀਆਂ ਅਤੇ ਬਿਹਤਰ ਟੀਮ ਹੀ ਅੱਵਲ ਨਤੀਜੇ ਲਿਆ ਸਕਦੇ ਹਨ।ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਗੁਣਾਤਮਿਕ ਤੇ ਆਧੁਨਿਕ ਸਿੱਖਿਆ ਦੇ ਕੇ ਉਨਾਂ ਨੂੰ ਵੱਖ ਵੱਖ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਦੇ ਕਾਬਲ ਬਣਾਇਆ ਹੈ।ਉਨਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਖੇਡਾਂ, ਸਮਾਜਕ ਸੇਵਾਵਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਵੱਧ ਚੜ ਕੇ ਹਿੱਸਾ ਲੈ ਕੇ ਮਾਣ ਮੱਤੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਗਈ ਹਨ।
ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ ਸ਼ੁਮਾਰ ਹੋਣ ਨਾਲ ਚੰਡੀਗੜ ਯੂਨੀਵਰਸਿਟੀ ਦੀ ਸਮਾਜਿਕ ਜ਼ੁੰਮੇਵਾਰੀ ਹੋਰ ਵੱਧ ਗਈ ਹੈ ਜਿਸ ਦੇ ਮੱਦੇਨਜ਼ਰ ਵਰਸਿਟੀ ਵੱਲੋਂ ਮਿਸ਼ਨ 2030 ਦਾ ਰਣਨੀਤਕ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ 10 ਸਾਲਾਂ ਦੌਰਾਨ ਚੰਡੀਗੜ ਯੂਨੀਵਰਸਿਟੀ ਨੂੰ ਵਿਸ਼ਵ ਦਰਜੇਬੰਦੀ ਵਿੱਚ ਲੈ ਕੇ ਆਉਣ  ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾਵੇਗਾ।
  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.