ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤੀ ਪਰਿਵਾਰਾਂ ਦਾ ਕਰਜ਼ਾ ਹੋਇਆ ਦੁੱਗਣਾ; ਪੰਜ ਸਾਲਾਂ ‘ਚ ਕੁੱਲ ਦੇਣਦਾਰੀ 7.4 ਲੱਖ ਕਰੋੜ ਰੁਪਏ ਹੋਈ
ਭਾਰਤੀ ਪਰਿਵਾਰਾਂ ਦਾ ਕਰਜ਼ਾ ਹੋਇਆ ਦੁੱਗਣਾ; ਪੰਜ ਸਾਲਾਂ ‘ਚ ਕੁੱਲ ਦੇਣਦਾਰੀ 7.4 ਲੱਖ ਕਰੋੜ ਰੁਪਏ ਹੋਈ
Page Visitors: 2317

ਭਾਰਤੀ ਪਰਿਵਾਰਾਂ ਦਾ ਕਰਜ਼ਾ ਹੋਇਆ ਦੁੱਗਣਾ; ਪੰਜ ਸਾਲਾਂ ‘ਚ ਕੁੱਲ ਦੇਣਦਾਰੀ 7.4 ਲੱਖ ਕਰੋੜ ਰੁਪਏ ਹੋਈਭਾਰਤੀ ਪਰਿਵਾਰਾਂ ਦਾ ਕਰਜ਼ਾ ਹੋਇਆ ਦੁੱਗਣਾ; ਪੰਜ ਸਾਲਾਂ ‘ਚ ਕੁੱਲ ਦੇਣਦਾਰੀ 7.4 ਲੱਖ ਕਰੋੜ ਰੁਪਏ ਹੋਈ

September 16
16:50 2019
ਨਵੀਂ ਦਿੱਲੀ, 16 ਸਤੰਬਰ (ਪੰਜਾਬ ਮੇਲ)- ਭਾਰਤੀ ਅਰਥ–ਵਿਵਸਥਾ ਦੀ ਜਾਨ ਆਖੇ ਜਾਣ ਵਾਲੇ ਘਰੇਲੂ ਬੱਚਤ ਦੀ ਹਵਾ ਨਿੱਕਲ ਗਈ ਹੈ। ਪੰਜ ਸਾਲਾਂ ਵਿੱਚ ਕੁੱਲ ਦੇਣਦਾਰੀ 58 ਫ਼ੀਸਦੀ ਵਧ ਕੇ 7.4 ਲੱਖ ਕਰੋੜ ਰੁਪਏ ਹੋ ਗਈ ਹੈ; ਜਦ ਕਿ ਸਾਲ ਕੁ ਪਹਿਲਾਂ ਭਾਵ 2017 ’ਚ ਇਹ ਵਾਧਾ ਸਿਰਫ਼ 22 ਫ਼ੀਸਦੀ ਰਹੀ। ਇਹ ਅੰਕੜਾ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆੱਫ਼ ਇੰਡੀਆ ਦੀ ਰੀਸਰਚ ਵਿੰਗ ਦਾ ਹੈ।
  ਇਨ੍ਹਾਂ ਪੰਜ ਸਾਲਾਂ ਵਿੱਚ ਪਰਿਵਾਰਾਂ ਦਾ ਕਰਜ਼ਾ ਦੁੱਗਣਾ ਹੋਇਆ ਹੈ, ਜਦ ਕਿ ਇਸ ਦੌਰਾਨ ਖ਼ਰਚ ਕਰਨ ਵਾਲੀ ਆਮਦਨ (ਜਿਸ ਨੂੰ ਅੰਗਰੇਜ਼ੀ ਵਾਲੇ ਡਿਸਪੋਜ਼ੇਬਲ ਇਨਕਮ ਕਹਿੰਦੇ ਹਨ) ਸਿਰਫ਼ ਡੇਢ ਗੁਣਾ ਵਧੀ ਹੈ। ਇਸ ਦਾ ਨਤੀਜਾ ਹੋਇਆ ਹੈ ਕਿ ਦੇਸ਼ ਦੀ ਕੁੱਲ ਬਚਤ ਵਿੱਚ 4 ਫ਼ੀ ਸਦੀ ਦੀ ਵੱਡੀ ਗਿਰਾਵਟ ਆਈ ਹੈ ਤੇ ਇਹ 34.6 ਫ਼ੀਸਦੀ ਤੋਂ ਘਟ ਕੇ 30.5 ਫ਼ੀਸਦੀ ਉੱਤੇ ਆ ਗਈ ਹੈ।
   ਬੱਚਤ ਦੀ ਇਸ ਵੱਡੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਘਰੇਲੂ ਪੱਧਰ ਉੱਤੇ ਬੱਚਤ ਵਿੱਚ ਆਈ ਗਿਰਾਵਟ ਹੈ। ਇਨ੍ਹਾਂ ਪੰਜ ਸਾਲਾਂ ਵਿੱਚ ਪਰਿਵਾਰਾਂ ਦੀ ਬੱਚਤ ਲਗਭਗ 6 ਫੀਸਦੀ ਡਿੱਗੀ ਹੈ। ਵਿੱਤੀ ਵਰ੍ਹੇ 2012 ’ਚ ਜੋ ਘਰੇਲੂ ਬੱਚਤ ਦਰ 23.6 ਫ਼ੀਸਦੀ ਸੀ, ਉਹ 2018 ’ਚ ਘਟ ਕੇ 17.2 ਫ਼ੀਸਦੀ ਰਹਿ ਗਈ।
  ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆੱਫ਼ ਇੰਡੀਆ ਦਾ ਕਹਿਣਾ ਹੈ ਕਿ ਸਿਰਫ਼ ਕਰਜ਼ਾ ਦਰ ਘੱਟ ਕਰਨ ਨਾਲ ਮਾਮਲਾ ਨਹੀਂ ਸੁਲਝੇਗਾ। ਹੁਣ ਸਰਕਾਰ ਵੱਲੋਂ ਹੋਰ ਪਹਿਲਕਦਮੀ ਕਰਨੀ ਹੋਵੇਗੀ। ਬੈਂਕ ਨੇ ਆਪਣੇ ਰੀਸਰਚ ਨੋਟ ਵਿੱਚ ਕਿਹਾ ਹੈ ਕਿ ਕੈਪੀਟਲ ਗੇਨ ਟੈਕਸ ਨੂੰ ਹਟਾਉਣ ਤੋਂ ਬਾਅਦ 2018 ’ਚ ਵਿੱਤੀ ਬੱਚਤ ਉੱਤੇ ਕੁਝ ਅਸਰ ਦਿਸਿਆ ਪਰ 2019 ’ਚ ਇਹ ਘਟ ਗਿਆ।
   ਬੈਂਕ ਦਾ ਕਹਿਣਾ ਹੈ ਕਿ ਦਿਹਾਤੀ ਖੇਤਰ ਵਿੱਚ ਸਰਕਾਰ ਨੂੰ ਮੰਗ ਵਧਾਉਣ ਲਈ ਕੁਝ ਖ਼ਰਚਿਆਂ ਨੂੰ ਵਧਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਆਰਥਿਕ ਮਦਦ ਲਈ ਜੋ ਸਕੀਮ ਸ਼ੁਰੂ ਹੋਈ ਹੈ, ਉਸ ਵਿੱਚ ਹਾਲੇ ਤੱਕ ਟੀਚੇ ਤੋਂ ਕਿਸਾਨਾਂ ਨੂੰ ਵੰਡ ਹੋਈ ਹੈ।।
ਪੀਐੱਮ–ਕਿਸਾਨ ਪੋਰਟਲ ਦੇ ਅੰਕੜੇ ਦੱਸਦੇ ਹਨ ਕਿ ਟੀਚੇ ਤੋਂ ਲਗਭਗ ਅੱਧੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ। ਜੂਨ 2019 ਤੱਕ 6.89 ਕਰੋੜ ਕਿਸਾਨਾਂ ਦਾ ਵੈਲੀਡੇਸ਼ਨ ਹੋਇਆ ਸੀ; ਜਦ ਕਿ ਟੀਚਾ 14.6 ਕਰੋੜ ਦਾ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.