ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਸ਼ਮੀਰ ‘ਚੋਂ ਕਰਫਿਊ ਹਟਣ ਤੋਂ ਬਾਅਦ ਹੀ ਹੋਵੇਗੀ ਭਾਰਤ ਨਾਲ ਗੱਲਬਾਤ-ਇਮਰਾਨ ਖਾਨ
ਕਸ਼ਮੀਰ ‘ਚੋਂ ਕਰਫਿਊ ਹਟਣ ਤੋਂ ਬਾਅਦ ਹੀ ਹੋਵੇਗੀ ਭਾਰਤ ਨਾਲ ਗੱਲਬਾਤ-ਇਮਰਾਨ ਖਾਨ
Page Visitors: 2303

ਕਸ਼ਮੀਰ 'ਚੋਂ ਕਰਫ਼ਿਊ ਹਟਣ ਤੋਂ ਬਾਅਦ ਹੀ ਹੋਵੇਗੀ ਭਾਰਤ ਨਾਲ ਗੱਲਬਾਤ - ਇਮਰਾਨ ਖਾਨ
By : ਬਾਬੂਸ਼ਾਹੀ ਬਿਊਰੋ
Wednesday, Sep 18, 2019 07:59 PM

  • ਨਵੀਂ ਦਿੱਲੀ, 18 ਸਤੰਬਰ 2019 - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਤੋਂ ਕਸ਼ਮੀਰ ਦਾ ਰਾਗ ਅਲਾਪਿਆ ਹੈ ਅਤੇ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦਾ ਦਰਦ ਇੱਕ ਵਾਰ ਫਿਰ ਸਾਹਮਣੇ ਆਇਆ ਹੈ ਪਾਕਿਸਤਾਨੀ ਮੀਡੀਆ ਦੇ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਕਸ਼ਮੀਰ 'ਚੋਂ ਕਰਫ਼ਿਊ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਭਾਰਤ ਨਾਲ ਕਸ਼ਮੀਰ ਮੁੱਦੇ 'ਤੇ ਗੱਲਬਾਤ ਨਹੀ ਹੋਵੇਗੀ।
    ਹਲਾਂਕਿ ਭਾਰਤ ਪਹਿਲਾਂ ਹੀ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ 'ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕਾ ਹੈ ਅਤੇ ਭਾਰਤ ਦਾ ਕਹਿਣਾ ਹੈ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਜਿਸ 'ਤੇ ਪਾਕਿਸਤਾਨ ਨੂੰ ਬੋਲਣ ਦਾ ਕੋਈ ਹੱਕ ਨਹੀਂ ਹੈ ਅਤੇ ਭਾਰਤ ਅੱਤਵਾਦ ਦੇ ਮੁੱਦੇ ਤੋਂ ਬਿਨਾਂ ਪਾਕਿਸਤਾਨ ਨਾਲ ਕਿਸੇ ਵੀ ਮੁੱਦੇ 'ਤੇ ਗੱਲਬਾਤ ਨਹੀਂ ਕਰੇਗਾ ਖਾਸਕਰ ਕਸ਼ਮੀਰ ਦੇ ਮੁੱਦੇ 'ਤੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.