ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਰਿਆਣਾ ਵਿਚ ਅਕਾਲੀ-ਭਾਜਪਾ ਮਿਲ ਕੇ ਲੜਨਗੇ ਚੋਣਾਂ : ਸੁਖਬੀਰ ਬਾਦਲ
ਹਰਿਆਣਾ ਵਿਚ ਅਕਾਲੀ-ਭਾਜਪਾ ਮਿਲ ਕੇ ਲੜਨਗੇ ਚੋਣਾਂ : ਸੁਖਬੀਰ ਬਾਦਲ
Page Visitors: 2310

ਹਰਿਆਣਾ ਵਿਚ ਅਕਾਲੀ-ਭਾਜਪਾ ਮਿਲ ਕੇ ਲੜਨਗੇ ਚੋਣਾਂ : ਸੁਖਬੀਰ ਬਾਦਲਹਰਿਆਣਾ ਵਿਚ ਅਕਾਲੀ-ਭਾਜਪਾ ਮਿਲ ਕੇ ਲੜਨਗੇ ਚੋਣਾਂ : ਸੁਖਬੀਰ ਬਾਦਲ

September 19
01:03 2019

ਚੰਡੀਗੜ੍ਹ, 19 ਸਤੰਬਰ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣਾਂ ਭਾਜਪਾ ਦੇ ਨਾਲ ਮਿਲ ਕੇ ਲੜੇਗਾ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਕੀਤਾ। ਸੀਨੀਅਰ ਅਕਾਲੀ ਨੇਤਾ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਕਮੇਟੀ ਭਾਜਪਾ ਤੋਂ ਸੀਟਾਂ ਦੀ ਵੰਡ ‘ਤੇ ਗੱਲਬਾਤ ਕਰੇਗੀ। ਬਾਦਲ ਨੇ ਜਲਾਲਾਬਾਦ ਤੇ ਦਾਖਾ ਉਪ ਚੋਣ ਦੇ ਲਈ ਪ੍ਰਚਾਰ ਕਮੇਟੀਆਂ ਵੀ ਬਣਾਈਆਂ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਜਲਾਲਾਬਾਦ ਤੇ ਡਾ. ਦਲਜੀਤ ਸਿੰਘ ਚੀਮਾ ਦਾਖਾ ਦੇ ਲਈ ਬਣਾਈ ਪ੍ਰਚਾਰ ਕਮੇਟੀ ਦੀ ਅਗਵਾਈ ਕਰਨਗੇ। ਪਾਰਟੀ ਦੇ ਮੁੱਖ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਦੱਸਿਆ ਕਿ 22 ਸਤੰਬਰ ਨੂੰ ਇੱਛੁਕ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਇਸ ਦੇ ਲਈ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਵਿਚ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.