ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ ਬੈਨ ਕਰ ਦਿੱਤਾ ?
ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ ਬੈਨ ਕਰ ਦਿੱਤਾ ?
Page Visitors: 2310

ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ ਬੈਨ ਕਰ ਦਿੱਤਾ ?
- ਸਿੱਖਾਂ ਦੀ ਬਲੈਕ ਲਿਸਟ ਖ਼ਤਮ ਕਰਨ ਦਾ ਭਾਰਤ ਸਰਕਾਰ ਦਾ ਬਿਆਨ ਝੂਠ ਹੈ

- ਦੋ ਨਹੀਂ ਬਲਕਿ ਹਜ਼ਾਰਾਂ ਸਿੱਖਾਂ ਦੇ ਨਾਂ ਬਲੈਕ ਲਿਸਟ ਵਿੱਚ ਹਨ।
- ਡਾ. ਹਰਜਿੰਦਰ ਸਿੰਘ ਦਿਲਗੀਰ ਦੀ 54 ਦਿਨ ਪੁਰਾਣੀ ਦਰਖ਼ਾਸਤ ’ਤੇ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ।




 

 

 

 

 

 

 

 

 

 

 

ਭਾਰਤ ਸਰਕਾਰ ਨੇ ਸ਼ੁਕਰਵਾਰ 13 ਸਤੰਬਰ ਦੇ ਦਿਨ ਇਕ ਬਿਆਨ ਦਿੱਤਾ ਸੀ ਕਿ ਸਿੱਖਾਂ ਦੀ ਬਲੈਕ ਲਿਸਟ ਖ਼ਤਮ ਕਰ ਦਿੱਤੀ ਗਈ ਹੈ ਤੇ ਹੁਣ ਇਸ ਵਿਚ ਸਿਰਫ਼ ਦੋ ਨਾਂ ਰਹਿ ਗਏ ਹਨ।
ਇਹ ਨਿਰਾ ਝੂਠ ਹੈ। ਖ਼ਾਲੀ ਬਿਆਨ ਦੇ ਕੇ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ।
ਸੱਚਾਈ ਇਹ ਹੈ ਕਿ ਜਦੋਂ ਕੋਈ ਸਿੱਖ ਵੀਜ਼ਾ ਜਾਂ ਓ.ਸੀ.ਆਈ. ਕਾਰਡ ਦੀ ਦਰਖ਼ਾਸਤ ਦੇਂਦਾ ਹੈ ਤਾਂ ਉਹ ਦਰਖ਼ਾਸਤ ਅਤੇ ਫ਼ੀਸ ਲੈ ਲਈ ਜਾਂਦੀ, ਪਰ ਉਸ ਨੂੰ ‘ਠੰਢੇ ਬਸਤੇ’ ਵਿਚ ਪਾ ਦਿੱਤਾ ਜਾਂਦਾ ਹੈ। ਹਫ਼ਤਿਆਂ ਤਕ ਉਸ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ ਅਤੇ ਜੇ ਜਵਾਬ ਦੇਣਾ ਵੀ ਹੋਵੇ ਤਾਂ ਕਹਿ ਦਿੱਤਾ ਜਾਂ ਹੈ ਕਿ 'Your application is in process'(ਤੁਹਾਡੀ ਦਰਖ਼ਾਸਤ ਕਾਰਵਾਈ ਅਧੀਨ) ਹੈ। ਜੇ ਕੋਈ ਬਲੈਕ ਲਿਸਟ ਵਿਚ ਸ਼ਾਮਿਲ ਨਹੀਂ ਹੈ ਤਾਂ ਫਿਰ ਦਰਖ਼ਾਸਤ ਨੱਪ ਲੈਣ ਦਾ ਅਰਥ ਹੋਰ ਕੀ ਹੈ।
ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਅੱਜ 54 ਦਿਨ ਹੋ ਗਏ ਹਨ ਪਰ ਉਸ ਦੀ OCI ਕਾਰਡ ਦੀ ਦਰਖ਼ਾਸਤ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਡਾ ਦਿਲਗੀਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਜੇ ਮੈਨੂੰ OCI ਕਾਰਡ ਜਾਂ ਵੀਜ਼ਾ ਦੇਣ ਤੋਂ ਨਾਂਹ ਕਰ ਦਿਓ, ਪਰ ਦਰਖ਼ਾਸਤ ਨੱਪ ਕੇ ਫ਼ਾਈਲਾਂ ਵਿਚ ਨਾ ਦਬਾਓ। ਇਹ ਬਲੈਕ ਲਿਸਟ ਤੋਂ ਵੀ ਮਾੜੀ ਗੱਲ ਹੈ।
  ਇਸ ਤਰ੍ਹਾਂ ਦਾ ਕੇਸ ਡਾ. ਹਰਜਿੰਦਰ ਸਿੰਘ ਦਿਲਗੀਰ ਦਾ ਇਕੱਲੇ ਦਾ ਨਹੀਂ ਸੈਂਕੜੇ ਤੇ ਹਜ਼ਾਰਾਂ ਲੋਕਾਂ ਦੇ ਹਨ। ਇਸ ਨੂੰ “ਖ਼ੁਫ਼ੀਆ ਬਲੈਕ ਲਿਸਟ” ਕਿਹਾ ਜਾ ਸਕਦਾ ਹੈ।
  ਜਿਹੜੇ ਸਿੱਖ ਆਗੂ ਇਕ ਦੂਜੇ ਤੋਂ ਅੱਗੇ ਹੋ ਕੇ ਬਲੈਕ ਲਿਸਟ ਖ਼ਤਮ ਕਰਨ ਦੇ ਸਰਕਾਰੀ ਬਿਆਨ ’ਤੇ ਵਧਾਂਈਆਂ ਦੇ ਰਹੇ ਹਨ; ਉਹ ਸਰਕਾਰ ਤੋਂ ਪੁੱਛਣ ਕਿ ਇਹ ਝੂਠੇ ਬਿਆਨ ਕਿਉਂ ਦਿੱਤੇ ਜਾ ਰਹੇ ਹਨ। ਭਾਰਤ ਸਰਕਾਰ ਸਿੱਖਾਂ ਨਾਲ ਧੱਕਾ ਬੰਦ ਕਰੇ। ਪਾਕਿਸਤਾਨ ਨੂੰ ਤਾਂ ਕਰਤਾਰਪੁਰ ਕਾੱਰੀਡੋਰ ਖੋਲ੍ਹਣ ਵਾਸਤੇ ਕਿਹਾ ਜਾ ਰਿਹਾ ਹੈ ਪਰ ਹਜ਼ਾਰਾਂ ਸਿੱਖਾਂ ਨੂੰ ਪੰਜਾਬ ਆਉਣ ਤੋਂ ਰੋਕਿਆ ਜਾ ਰਿਹਾ ਹੈ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.