ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਵਾਰਾ ਪਸੂ ਨਾਲ ਟਕਰਾਅ ਕੇ ਮਰੇ ਨੌਜਵਾਨ ਦੀ ਲਾਸ਼ 24 ਘੰਟੇ ਤੋਂ ਸੜਕ ਤੇ ਰੱਖ ਪਰਿਵਾਰ ਕਰ ਰਿਹਾ ਇੰਸਾਫ ਦੀ ਮੰਗ
ਆਵਾਰਾ ਪਸੂ ਨਾਲ ਟਕਰਾਅ ਕੇ ਮਰੇ ਨੌਜਵਾਨ ਦੀ ਲਾਸ਼ 24 ਘੰਟੇ ਤੋਂ ਸੜਕ ਤੇ ਰੱਖ ਪਰਿਵਾਰ ਕਰ ਰਿਹਾ ਇੰਸਾਫ ਦੀ ਮੰਗ
Page Visitors: 2314

ਅਵਾਰਾ ਪਸ਼ੂ ਨਾਲ ਟਕਰਾ ਕੇ ਮਰੇ ਨੌਜਵਾਨ ਦੀ ਲਾਸ਼ 24 ਘੰਟੇ ਤੋਂ ਸੜਕ 'ਤੇ ਰੱਖ ਪਰਿਵਾਰ ਕਰ ਰਿਹੈ ਇਨਸਾਫ ਦੀ ਮੰਗ
ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਾ ਸਰਕੀ
By : ਬਾਬੂਸ਼ਾਹੀ ਬਿਊਰੋ
Sunday, Sep 22, 2019 09:27 PM

  •  

  •  

  • ਮਾਨਸਾ 22 ਸਤੰਬਰ -
      ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਪਿੰਡ ਜਵਾਹਰਕੇ ਦੇ ਦਲਿਤ ਨੌਜਵਾਨ ਦੀ ਅਵਾਰਾ ਪਸੂਆਂ ਨਾਲ ਟਕਰਾਉਣ ਕਾਰਣ ਮੌਤ ਹੋ ਗਈ ਸੀ। ਉਸ ਦੇ ਪਿਛੇ ਪ੍ਰੀਵਾਰ ਵਿੱਚ 24 ਸਾਲਾਂ ਪਤਨੀ ਇੱਕ ਪੰਜ ਸਾਲਾ ਬੇਟੀ ਅਤੇ ਇੱਕ ਬੇਟਾ ਤਿੰਨ ਸਾਲਾਂ ਦਾ ਅਨਾਥ ਹੋ ਗਏ।ਇਹ ਪ੍ਰੀਵਾਰ ਦਿਹਾੜੀ ਕਰਕੇ ਆਪਣਾ ਘਰ ਚਲਾ ਰਿਹਾ ਸੀ। ਪਰ ਹੁਣ ਸੜਕੀ ਹਾਦਸੇ ਵਿੱਚ ਪ੍ਰੀਵਾਰ ਦੇ ਮੁੱਖੀ ਦੀ ਮੌਤ ਤੋ ਬਾਅਦ ਕੋਈ ਕਮਾਉਣ ਵਾਲਾ ਵਿਅਕਤੀ ਨਹੀਂ ਰਿਹਾ ।
      ਇਸ ਮੌਕੇ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਮੈਂਬਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ 11 ਮੈਬਰੀ ਕਮੇਟੀ ਬਣਾਕੇ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਸਹਿਯੋਗ ਨਾਲ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੀਵਾਰ ਵੱਲੋਂ ਜਿੰਨਾ ਚਿਰ ਇਸ ਪ੍ਰੀਵਾਰ ਦੀਆਂ ਮੰਗਾਂ ਨਹੀਂ ਮੰਨਿਆ ਜਾਂਦੀਆ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
    ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਤੋਂ ਲਾਸ਼ ਸੜਕ ਉਪਰ ਰੱਖ ਮਾਨਸਾ ਜਿਲ੍ਹਾ ਨਿਵਾਸੀ ਪੰਜਾਬ ਸਰਕਾਰ ਦੇ ਜਿਲ੍ਹਾ ਪ੍ਰਸ਼ਾਸ਼ਨ ਦੇ ਖਿਲਾਫ ਅੰਦਲੋਨ ਕਰ ਰਹੇ ਹਨ। ਪਰ ਇਸ ਅੰਦਲੋਨ ਦੇ ਬਾਵਜੂਦ ਜਿਸ ਜਗ੍ਹਾ ਇਹ ਲਾਸ਼ ਰੱਖੀ ਹੋਈ ਹੈ ਉਸ ਜਗ੍ਹਾ ਆ ਕੇ ਪੀੜਤ ਪ੍ਰੀਵਾਰ ਨੂੰ ਮਿਲਣ ਤੱਕ ਵੀ ਡਿਪਟੀ ਕਮਿਸਨਰ ਮਾਨਸਾ ਨੇ ਜਰੂਰੀ ਨਹੀਂ ਸਮਝਿਆ ਅਤੇ ਤਹਿਸੀਲਦਾਰ ਮਾਨਸਾ ਰਾਹੀਂ ਇਸ ਪ੍ਰੀਵਾਰ ਨੂੰ ਇੱਕ ਲੱਖ ਰੂਪੈ ਦੇਣ ਦਾ ਸੁਨੇਹਾ ਭੇਜਿਆ ਜਿਸ ਕਾਰਣ ਸੰਘਰਸ ਕਰ ਰਹੇ ਵਿਅਕਤੀਆ ਵਿੱਚ ਰੋਸ ਦੀ ਭਾਵਨਾ ਪਾਈ ਜਾ ਰਹੀ ਹੈ।
      ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ 11 ਮੈਬਰੀ ਕਮੇਟੀ, ਅਵਾਰਾ ਸੰਘਰਸ਼ ਕਮੇਟੀ ਮਾਨਸਾ ਅਤੇ ਮ੍ਰਿਤਕ ਦੇ ਪਰਿਵਾਰ ਵਾਲੇ ਨੇ ਮੀਟਿੰਗ ਕਰ ਇਹ ਮੰਗ ਰੱਖੀਆਂ ਹਨ ਕਿ ਮ੍ਰਿਤਕ ਦੇ ਪਰਿਵਾਰ ਨੂੰ 20 ਲੱਖ ਰੂਪੈ ਮੁਆਵਜਾ, ਪ੍ਰੀਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਪੱਕੀ ਨੌਕਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਬਿਆਨ ਦੀ ਮੰਗ ਕੀਤੀ ਕਿ ਉਹ ਦੱਸਣ ਕਿ ਕਿੰਨੇ ਦਿਨਾਂ ਵਿੱਚ ਅਵਾਰਾਂ ਪਸ਼ੂਆਂ ਨੂੰ ਸੜਕਾਂ ਉਪਰੋ ਚੁੱਕ ਦਿੱਤਾ ਜਾਵੇਗਾ।ਅੱਜ ਇਸ ਧਰਨੇ ਨੂੰ ਸੰਬੋਧਨ ਕਰਨ ਲਈ ਦਿਲਰਾਜ ਸਿੰਘ ਭੂੰਦੜ, ਐਮ.ਐਲ.ਏ. ਹਲਕਾ ਸਰਦੂਲਗੜ੍ਹ ਅਤੇ ਹਲਕਾ ਸੁਨਾਮ ਤੋਂ ਆਮ ਆਦਮੀ ਦੇ ਵਿਧਾਇਕ ਅਮਨ ਅਰੌੜਾ ਵਿਸੇ਼ਸ਼ ਤੌਰ ਪਹੁੰਚੇ। ਉਹਨਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਅਤੇ ਕਿ ਅਵਾਰਾਂ ਪਸ਼ੂਆਂ ਦੇ ਹੱਲ ਲਈ ਅਗਲੀ ਵਿਧਾਨ ਸਭਾ ਸੈਸ਼ਨ ਵਿੱਚ ਜਰੂਰੀ ਕਾਨੂੰਨ ਲਈ ਆਪਣੀ ਪਾਰਟੀ ਨੁੂੰ ਕਹਿਣਗੇ ਉਹਨਾਂ ਨੇ ਕਿਹਾ ਦਿ ਦੁੱਖੀ ਘੜੀ ਵਿੱਚ ਉਨਾਂ ਦੀ ਪਾਰਟੀਆਂ ਮ੍ਰਿਤਕ ਦੇ ਪ੍ਰੀਵਾਰ ਨਾਲ ਖੜ੍ਹੀਆ ਹਨ।
      ਬੱਬੀ ਨੇ ਦੱਸਿਆ ਕਿ ਅੱਜ ਧਰਨੇ ਵਿੱਚ ਅਵਾਰਾ ਪਸ਼ੂ ਸੰਘਰਸ ਕਮੇਟੀ, ਮਾਨਸਾ ਦੇ ਮੈਂਬਰ ਮੁਨੀਸ ਬੱਬੀ ਦਾਨੇਵਾਲੀਆ, ਗੁਰਲਾਭ ਸਿੰਘ ਮਾਹਲ, ਕਿਸਾਨ ਆਗੂ, ਰੁਲਦੂ ਸਿੰਘ,ਬੋਘ ਸਿੰਘ, ਹਰਿੰਦਰ ਸਿੰਘ ਮਾਨਸ਼ਾਹੀਆਂ, ਜਾਤਿੰਦਰ ਆਗਰਾ, ਡਾ. ਜਨਕ ਰਾਜ, ਬਲਵਿੰਦਰ ਸਿੰਘ ਕਾਕਾ, ਪਿੰਡ ਜਵਾਹਰਕੇ ਦੀ 11 ਮੈਬਰੀ ਕਮੇਟੀ ਦੇ ਮੈਂਬਰ ਗੁਰਸੇਵਕ ਸਿੰਘ ਜਵਾਹਰਕੇ, ਰਾਜ ਸਿੰਘ, ਸਰਪੰਚ ਤਰਲੋਚਨ ਸਿੰਘ, ਗੁਰਜੀਤ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ, ਸਿੰਮੀ ਸਿੰਘ, ਡਾ.ਹਰਦੇਵ ਸਿੰਘ, ਮਾਸਟਰ ਗੁਰਮੇਲ ਸਿੰਘ, ਰਜਿੰਦਰ ਸਿੰਘ, ਗੁਲਾਬ ਸਿੰਘ, ਤਰਸੇਮ ਚੰਦ ਆਦਿ ਹਾਜਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.