September 22
07:20 2019
ਵਾਸ਼ਿੰਗਟਨ, 22 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਤਹਿਰਾਨ ’ਤੇ ਨਵੀਆਂ ਪਾਬੰਦੀਆਂ ਲਗਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਰੀਕਾ ਨੇ ਖਾੜੀ ਖਿੱਤੇ ’ਚ ਫੌਜੀ ਬਲ ਭੇਜਣ ਦਾ ਐਲਾਨ ਕੀਤਾ ਹੈ। ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹੋਏ ਹਮਲੇ ਮਗਰੋਂ ਅਮਰੀਕਾ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਟਰੰਪ ਨੇ ਕਿਹਾ ਕਿ ਇਹ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਹੁਣ ਤੱਕ ਦੀਆਂ ਸਭ ਤੋਂ ਸਖਤ ਪਾਬੰਦੀਆਂ ਹਨ ਪਰ ਉਨ੍ਹਾਂ ਨਾਲ ਹੀ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਕਿਸੇ ਵੀ ਫੌਜੀ ਹਮਲੇ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਵੱਲੋਂ ਇਹ ਦਾਅਵਾ ਕੀਤੇ ਜਾਣ ਕਿ ਤਹਿਰਾਨ ਨੇ ਸਾਊਦੀ ਅਰਬ ਦੀਆਂ ਤੇਲ ਰਿਫਾਇਨਰੀਆਂ ’ਤੇ ਹਮਲਾ ਕੀਤਾ ਹੈ, ਮਗਰੋਂ ਅਮਰੀਕਾ ਨੇ ਇਰਾਨ ਦੀ ਕੇਂਦਰੀ ਬੈਂਕ ’ਤੇ ਸਖ਼ਤੀ ਕੀਤੀ ਹੈ। ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਕਿ ਜੂਨ ਵਿੱਚ ਅਮਰੀਕੀ ਡਰੋਨ ’ਤੇ ਹਮਲੇ ਸਮੇਤ ਹੋਏ ਹੋਰ ਹਮਲੇ ਇਰਾਨ ਦੇ ਵੱਧ ਰਹੇ ਹਮਲਾਵਰ ਰੁਖ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਦੀ ਅਪੀਲ ’ਤੇ ਅਮਰੀਕਾ ਆਪਣੇ ਫੌਜੀ ਦਸਤੇ ਖਾੜੀ ਖਿੱਤੇ ’ਚ ਭੇਜੇਗਾ।
ਐਸਪਰ ਨੇ ਕਿਹਾ, ‘ਖਾੜੀ ਮੁਲਕਾਂ ਦੀ ਅਪੀਲ ’ਤੇ ਰਾਸ਼ਟਰਪਤੀ ਨੇ ਅਮਰੀਕੀ ਦਸਤੇ ਤਾਇਨਾਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮੁੱਖ ਤੌਰ ’ਤੇ ਰੱਖਿਆਤਮਕ ਹੋਣਗੇ ਅਤੇ ਉਨ੍ਹਾਂ ਦਾ ਧਿਆਨ ਹਵਾਈ ਤੇ ਮਿਜ਼ਾਈਲ ਸੁਰੱਖਿਆ ’ਤੇ ਹੋਵੇਗਾ।’ ਦੂਜੇ ਪਾਸੇ ਜੁਆਇੰਟ ਚੀਫ਼ਜ਼ ਆਫ ਸਟਾਫ ਜੋਇ ਡਨਫੋਰਡ ਨੇ ਕਿਹਾ ਕਿ ਸੁਰੱਖਿਆ ਬਲਾਂ ਦੀ ਗਿਣਤੀ ਹਜ਼ਾਰ ਸੈਨਿਕਾਂ ਤੋਂ ਘੱਟ ਹੋਵੇਗੀ ਪਰ ਉਨ੍ਹਾਂ ਪੂਰਾ ਅੰਕੜਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਟਰੰਪ ਆਪਣੇ ਆਲੋਚਕਾਂ ’ਤੇ ਵਰ੍ਹੇ ਜੋ ਇਹ ਦਾਅਵਾ ਕਰ ਰਹੇ ਹਨ ਕਿ ਟਰੰਪ ਇਰਾਨ ਵਿੱਚ ਜੰਗ ਲਈ ਆਪਣੇ ਫੌਜੀ ਦਸਤੇ ਭੇਜ ਰਹੇ ਹਨ। ਉਨ੍ਹਾਂ ਕਿਹਾ, ‘ਇਰਾਨ ਨੂੰ ਕੰਟਰੋਲ ਕਰਨ ਲਈ ਮੇਰੇ ਕੋਲ 15 ਸੌਖੇ ਢੰਗ ਹਨ ਪਰ ਮੇਰਾ ਮੰਨਣਾ ਹੈ ਕਿ ਤਾਕਤਵਰ ਵਿਅਕਤੀ ਨੂੰ ਥੋੜ੍ਹਾ ਸਬਰ ਦਿਖਾਉਣਾ ਚਾਹੀਦਾ ਹੈ।