ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਏ ਸਿੱਖ ਆਗੂ ਮਲਕੀਤ ਹੀਰਾ ਨੇ ਲਗਾਏ ਕਾਂਗਰਸ ਟਿਕਟ ਵੇਚਣ ਦੇ ਦੋਸ਼
ਰਾਏ ਸਿੱਖ ਆਗੂ ਮਲਕੀਤ ਹੀਰਾ ਨੇ ਲਗਾਏ ਕਾਂਗਰਸ ਟਿਕਟ ਵੇਚਣ ਦੇ ਦੋਸ਼
Page Visitors: 2333

ਰਾਏ ਸਿੱਖ ਆਗੂ ਮਲਕੀਤ ਹੀਰਾ ਨੇ ਲਗਾਏ ਕਾਂਗਰਸ ਟਿਕਟ ਵੇਚਣ ਦੇ ਦੋਸ਼
ਪ੍ਰਦੇਸ਼ ਕਾਂਗਰਸ ਵੱਲੋਂ ਮਲਕੀਤ ਹੀਰਾ ਨੂੰ ਕਾਰਨ ਦੱਸੋ ਨੋਟਿਸ ਜਾਰੀ
ਸਾਬਕਾ ਮੰਤਰੀ ਹੰਸ ਰਾਜ ਜੋਸਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀਆਜ਼ਾਦ ਚੋਣ ਲੜਨ ਲਈ ਵਰਕਰਾਂ ਦੀ ਰਾਏ ਅਨੁਸਾਰ ਲਵਾਂਗਾ ਫੈਸਲਾ : ਜਗਦੀਪ ਕੰਬੋਜ ਗੋਲਡੀ
By : ਜਗਦੀਸ਼ ਥਿੰਦ
Wednesday, Sep 25, 2019 08:38 AM

  • ਰਾਏ ਸਿੱਖ ਕਾਂਗਰਸ ਆਗੂ ਮਲਕੀਤ ਸਿੰਘ ਹੀਰਾ
    ਜਗਦੀਸ਼ ਥਿੰਦ

      ਜਲਾਲਾਬਾਦ ਪੱਛਮੀ 24 ਸਤੰਬਰ : ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਵੱਲੋਂ ਰਮਿੰਦਰ ਆਂਵਲਾ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹਲਕੇ ਨਾਲ ਸਬੰਧਤ ਸਥਾਨਕ ਆਗੂਆਂ ਵੱਲੋਂ ਕੀਤੀ ਜਾ ਰਹੀ ਵਿਰੋਧਤਾ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । 

    ਯੂਥ ਕਾਂਗਰਸ ਦੇ ਰਾਸ਼ਟਰੀ ਸਕੱਤਰ ਜਗਦੀਪ ਕੰਬੋਜ ਗੋਲਡੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਰਾਏ ਸਿੱਖ ਬਰਾਦਰੀ ਨਾਲ ਸਬੰਧਤ ਕਾਂਗਰਸੀ ਆਗੂ ਮਲਕੀਤ ਸਿੰਘ ਹੀਰਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਉੱਪਰ ਕਰੋੜਾਂ ਰੁਪਏ ਲੈ ਕੇ ਟਿਕਟ ਵੇਚਣ ਦੇ ਕਥਿਤ ਤੌਰ ਤੇ ਦੋਸ਼ ਲਗਾਏ ਹਨ ।
        ਮਲਕੀਤ ਸਿੰਘ ਹੀਰਾ ਜੋ ਖੁਦ ਕਾਂਗਰਸ ਟਿਕਟ ਉੱਪਰ ਜਲਾਲਾਬਾਦ ਹਲਕੇ ਤੋਂ ਇੱਕ ਵਾਰ ਚੋਣ ਲੜ ਚੁੱਕੇ ਹਨ ।
    ਮਲਕੀਤ ਸਿੰਘ ਹੀਰਾ ਨੇ ਸੋਸ਼ਲ ਮੀਡੀਆ ਉੱਪਰ ਇਸ ਤਰ੍ਹਾਂ ਦੀ ਪੋਸਟ ਪਾਈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ।
        ਇਸ ਸਬੰਧੀ ਮਲਕੀਤ ਸਿੰਘ ਹੀਰਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਜਲਾਲਾਬਾਦ ਉੱਪ ਚੋਣ ਲਈ ਉਮੀਦਵਾਰ ਤੈਅ ਕਰ ਪ੍ਰਦੇਸ਼ ਕਾਂਗਰਸ ਨੇ ਸਥਾਨਕ ਲੀਡਰਸ਼ਿਪ ਨੂੰ ਅੱਖੋਂ ਪਰੋਖੇ ਕੀਤਾ ਹੈ । 
    ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵੱਡੇ ਵੋਟ ਬੈਂਕ ਰਾਏ ਸਿੱਖ ਬਰਾਦਰੀ ਤੋਂ ਉਮੀਦਵਾਰ ਤੈਅ ਹੁੰਦਾ ਤਾਂ ਜਿੱਤਣ ਦੀ ਸੰਭਾਵਨਾ ਕਈ ਗੁਣਾ ਵਧ ਜਾਣੀ ਸੀ ।
       ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਹੀ ਇੱਥੋਂ ਕਾਂਗਰਸ ਲਗਾਤਾਰ ਹਾਰ ਦਾ ਮੂੰਹ ਦੇਖਦੀ ਆ ਰਹੀ ਹੈ ।
       ਇਸ ਸਬੰਧੀ ਪਤਾ ਚੱਲਿਆ ਹੈ ਕਿ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ।
    ਹਾਲ ਦੀ ਘੜੀ ਹੰਸ ਰਾਜ ਜੋਸਨ ਦੇ ਬਲਾਕ ਸੰਮਤੀ ਮੈਂਬਰ ਪੁੱਤਰ ਨੂੰ  ਬਲਾਕ ਸੰਮਤੀ ਜਲਾਲਾਬਾਦ ਦਾ ਚੇਅਰਮੈਨ ਥਾਪਣ ਅਤੇ ਚੋਣਾਂ ਤੋਂ ਬਾਅਦ ਰਾਜ ਦੀ  ਕਿਸੇ ਕਾਰਪੋਰੇਸ਼ਨ ਦਾ ਹੰਸ ਰਾਜ ਜੋਸਨ ਨੂੰ ਰਾਜਸੀ ਮਾਣ ਤਾਣ ਬਖ਼ਸ਼ਣ ਦੀ ਗੱਲ ਕੀਤੀ ਜਾ ਰਹੀ ਹੈ ।
        ਜਗਦੀਪ ਕੰਬੋਜ ਗੋਲਡੀ ਵੱਲੋਂ ਇਸ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਜਾਂ ਨਾ ਲੜਨ ਸਬੰਧੀ ਉਨ੍ਹਾਂ ਕਿਹਾ ਕਿ ਉਹ ਆਪਣੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਫ਼ੈਸਲਾ ਲੈਣਗੇ ।

  •  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.