ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
30 ਨਕਲੀ ਪੁਲਿਸ ਮੁਲਾਜ਼ਮਾਂ ਦਾ ਗੈਂਗ ਦੇਸ਼ ਭਰ ਚ ਸਰਗਰਮ
30 ਨਕਲੀ ਪੁਲਿਸ ਮੁਲਾਜ਼ਮਾਂ ਦਾ ਗੈਂਗ ਦੇਸ਼ ਭਰ ਚ ਸਰਗਰਮ
Page Visitors: 2317

30 ਨਕਲੀ ਪੁਲਿਸ ਮੁਲਾਜ਼ਮਾਂ ਦਾ ਗੈਂਗ ਦੇਸ਼ ਭਰ ਚ ਸਰਗਰਮ
ਜ਼ਿਆਦਾ ਵਾਰਦਾਤਾਂ ਲਈ ਮਿਲਦੀ ਹੈ ਸੋਹਣੀ ਪਤਨੀ
By : ਸੰਜੀਵ ਸੂਦ
Tuesday, Sep 24, 2019 10:16 PM
   ਸੰਜੀਵ ਸੂਦ
  ਲੁਧਿਆਣਾ, 24 ਸਤੰਬਰ 2019 -
  ਲੁਧਿਆਣਾ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ 30 ਨਕਲੀ ਪੁਲਿਸ ਮੁਲਾਜ਼ਮ ਬਣਕੇ ਲੋਕਾਂ ਨੂੰ ਲੁੱਟਣ ਵਾਲਾ ਗੈਂਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਪੁਲਿਸ ਨੂੰ ਇਨ੍ਹਾਂ ਦੀ ਭਾਲ ਹੈ, ਲੁਧਿਆਣਾ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਪਾਣੀਪਤ, ਪੰਜਾਬ, ਮਦਰਾਸ ਮਹਾਰਾਸ਼ਟਰ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਲੁਧਿਆਣਾ ਪੁਲਿਸ ਨੇ ਗੈਂਗ ਦੇ ਮੁੱਖ ਸਰਗਨਾ ਲਾਲੂ ਇਰਾਨੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਨੇ ਗੈਂਗ ਦੀਆਂ ਵਾਰਦਾਤਾਂ ਅਤੇ ਮੰਤਵ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ।
ਪੁਲਿਸ ਅਨੁਸਾਰ ਇਰਾਨੀ ਗੈਂਗ ਦੇ ਮੈਂਬਰ ਤਿਉਹਾਰਾਂ ਦੇ ਸੀਜ਼ਨ 'ਚ ਸਰਗਰਮ ਹੋ ਜਾਂਦੇ ਹਨ ਅਤੇ ਪੁਲਿਸ ਮੁਲਾਜ਼ਮ ਬਣ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਲੁਧਿਆਣਾ ਪੁਲਿਸ ਦੇ ਏਡੀਸੀਪੀ ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਖੁਲਾਸਾ ਕੀਤਾ ਹੈ ਕਿ ਇਹ ਗੈਂਗ 25-30 ਮੈਂਬਰਾਂ ਦਾ ਹੈ ਅਤੇ ਤਿਉਹਾਰਾਂ ਦੇ ਦੌਰਾਨ ਚਾਰ ਚਾਰ ਪੰਜ ਪੰਜ ਗੈਂਗ ਦੇ ਮੈਂਬਰ ਵੱਖ ਵੱਖ ਸ਼ਹਿਰਾਂ ਚ ਜਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਵਾਰਦਾਤਾਂ ਲਈ ਇਹ ਆਪਣੇ ਮੋਟਰਸਾਈਕਲ ਵੀ ਨਾਲ ਲਿਆਉਂਦੇ ਹਨ। ਹਾਲਾਂਕਿ ਵਾਰਦਾਤ ਦੇ ਦੌਰਾਨ ਉਹ ਕਿਸੇ ਵੀ ਹਥਿਆਰ ਦੀ ਵਰਤੋਂ ਨਹੀਂ ਕਰਦੇ ਅਤੇ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਨਾਲ ਠੱਗੀ ਠੋਰੀ ਕਰਦੇ ਨੇ ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਵੀ ਖੁਲਾਸਾ ਕੀਤਾ ਕਿ ਹੱਥ ਦੀ ਸਫ਼ਾਈ ਦੀ ਸਿਖਲਾਈ ਉਨ੍ਹਾਂ ਨੂੰ ਬਚਪਨ ਤੋਂ ਹੀ ਮਿਲਦੀ ਹੈ।
ਜਿਸ ਦੀ ਵਰਤੋਂ ਇਹ ਆਪਣੀ ਠੱਗੀ 'ਚ ਕਰਦੇ ਨੇ ਉਨ੍ਹਾਂ ਵੀ ਖੁਲਾਸਾ ਕੀਤਾ ਹੈ ਕਿ ਜੋ ਜ਼ਿਆਦਾ ਠੱਗੀਆਂ ਮਾਰਦਾ ਹੈ ਉਸ ਨੂੰ ਉਨੀ ਹੀ ਸੋਹਣੀ ਪਤਨੀ ਮਿਲਦੀ ਹੈ। ਗੁਰਪ੍ਰੀਤ ਸਿੰਘ ਸਿਕੰਦ ਨੇ ਇਹ ਵੀ ਕਿਹਾ ਕਿ ਇਹ ਠੱਗੀ ਮਾਰਨ ਲੱਗੇ ਪੁਲਿਸ ਮੁਲਾਜ਼ਮ ਤਾਂ ਬਣਦੇ ਨੇ ਪਰ ਵਰਦੀ ਦੀ ਵਰਤੋਂ ਨਹੀਂ ਕਰਦੇ ਅਤੇ ਹੁਣ ਇਹ ਪੰਜਾਬੀ ਬੋਲਣਾ ਵੀ ਸਿੱਖ ਚੁੱਕੇ ਨੇ ਜੋ ਕਿ ਇਨ੍ਹਾਂ ਦੇ ਸਰਗਨਾ ਲਾਲੂ ਇਰਾਨੀ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗ ਕਾਫੀ ਖਤਰਨਾਕ ਹੈ ਅਤੇ ਵੱਡੀ ਤਦਾਦ 'ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ ਇਕੱਲੇ ਲੁਧਿਆਣਾ 'ਚ ਹੀ ਇਸ ਗੈਂਗ ਵੱਲੋਂ 15 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਲੁਧਿਆਣਾ ਪੁਲਿਸ ਨੇ ਇਸ ਸ਼ਾਤਰ ਗੈਂਗ ਤੇ ਕਾਬੂ ਪਾਉਣ ਲਈ ਸਿਵਲ ਦੇ ਵਿੱਚ ਅਤੇ ਵਿਸ਼ੇਸ਼ ਡਿਊਟੀ ਲਈ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ ਜੋ ਖਾਸ ਕਰਕੇ ਬਾਜ਼ਾਰਾਂ ਦੇ ਵਿੱਚ ਇਸ ਗੈਂਗ ਦੇ ਮੈਂਬਰਾਂ ਤੇ ਨਿੱਗਾ ਰੱਖਣਗੇ।
  ਲੁਧਿਆਣਾ ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜੋ ਲੁਧਿਆਣੇ 'ਚ ਬੀਤੇ ਕੁਝ ਸਾਲਾਂ ਤੋਂ ਸਰਗਰਮ ਰਹੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.