ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਬਾ ਫਰੀਦ ਮੇਲਾ - ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਵੰਡੇ ਪੈਂਫਲਟ
ਬਾਬਾ ਫਰੀਦ ਮੇਲਾ - ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਵੰਡੇ ਪੈਂਫਲਟ
Page Visitors: 2310

ਬਾਬਾ ਫਰੀਦ ਮੇਲਾ - ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਵੰਡੇ ਪੈਂਫਲਟ
By : ਪਰਵਿੰਦਰ ਸਿੰਘ ਕੰਧਾਰੀ
Tuesday, Sep 24, 2019 01:23 PM

ਫਰੀਦਕੋਟ , 24 ਸਤੰਬਰ -
  ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੇ ਮੇਲੇ ਦੌਰਾਨ ਪੰਜਾਬੀ ਮਾਂ ਬੋਲੀ ਤੇ ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਰਜਿ. ਪੰਜਾਬ ਫਰੀਦਕੋਟ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਸ ਵਿੱਚ ਪੰਜਾਬੀ ਮਾਂ ਬੋਲੀ ਤੇ ਪੈਂਫਲਟ ਬਣਾ ਕੇ ਵੰਡੇ ਗਏ ਸੁਸਾਇਟੀ ਸਰਪ੍ਰਸਤ ਹੈਪੀ ਸਰਾਂ ਨੇ ਸਾਰੀਆਂ ਸੰਗਤਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਇਹ ਪੈਂਫਲਟ ਸਰਕਟ ਰੋਡ ਤੇ ਇੱਕ ਸਟਾਲ ਲਗਾ ਕਿ ਅਤੇ, ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫਰੀਦ ਜੀ, ਜੈਨ ਸਕੂਲ ਪਾਰਕਿੰਗ ਕੋਲ , ਸ਼ਬਜੀ ਮੰਡੀ ਜਿੱਥੇ ਵਿਰਾਸਤੀ ਮੇਲਾ ਲਗਾਇਆ ਗਿਆ ਹੈ ਅਤੇ ਹਰ ਉਸ ਥਾਂ ਤੇ ਜਾ ਕੇ ਵੰਡੇ ਗਏ ਜਿਥੇ ਭੀੜ ਸੀ ਅਤੇ ਵੰਡਦੇ ਵਕਤ ਜਾਗਰੂਕ ਕਰਦੇ ਹੋਏ ਇਹ ਵੀ ਕਿਹਾ ਗਿਆ ਕਿ ਇਹਨਾਂ ਪੰਪਲੇਟਾਂ ਨੂੰ ਪੜ ਕੇ ਹੇਠਾਂ ਨਾਂ ਸੁੱਟਿਆ ਜਾਵੇ ਅਤੇ ਨਾਂ ਹੀ ਇਸ ਵਿੱਚ ਲੰਗਰ ਪਾ ਕੇ ਜਾਂ ਜੂਠੇ ਹੱਥ ਪੂੰਜ ਕੇ ਸੁੱਟਿਆ ਜਾਵੇ  ਇਸਨੂੰ ਪੜ ਕੇ ਤੁਸੀਂ ਵੀ ਕਿਸੇ ਨੂੰ ਫੜਾ ਦੇਣਾ ਹੈ ਤੇ ਤੁਹਾਡਾ ਵੀ ਇਸ ਉਪਰਾਲੇ ਵਿੱਚ ਸਹਿਯੋਗ ਸਿੱਧ ਹੋਵੇਗਾ । ਇਸ ਵਕਤ ਕਈ ਵਿਅਕਤੀਆਂ ਦੇ ਏਸ ਉਪਰਾਲੇ ਪ੍ਤੀ ਵਿਚਾਰ ਵੀ ਲਏ ਗਏ ਤੇ ਸਿੱਟੇ ਵਜੋਂ ਲੋਕਾਂ ਵੱਲੋਂ ਸਲਾਘਾ ਯੋਗ ਉਪਰਾਲਾ ਕਹਿ ਕਿ ਭਰਵਾਂ ਹੁੰਗਾਰਾ ਦਿੱਤਾ ਗਿਆ । ਇਸ ਪੈਂਫਲਟ ਵਿੱਚ  ਜੋ ਲਿਖਿਆ ਗਿਆ।
1.ਪੰਜਾਬੀ ਮਾਂ ਬੋਲ਼ੀ ਨੂੰ ਪੰਜਾਬ ਸੂਬੇ ਵਿੱਚ ਉਸਦਾ ਹੱਕ ਦਵਾਉਣਾ ਚਾਹੀਦਾ ਹੈ ।

  • 2.ਪੰਜਾਬ ਸੂਬੇ ਦੇ ਸਾਰੇ ਸਾਈਨ ਬੋਰਡਾਂ ਤੇ ਪੰਜਾਬੀ ਪਹਿਲੇ ਨੰਬਰ ਤੇ ਉੱਪਰ ਲਿਖੀ ਜਾਣੀ ਚਾਹੀਦੀ ਹੈ ।
    3. ਆਪਣੇ ਘਰਾਂ ਦੇ ਬਾਹਰ ਨਾਮ ਪਲੇਟਾਂ ਪੰਜਾਬੀ ਵਿੱਚ ਲਗਵਾਓ ।
    4. ਹਰ ਪੰਜਾਬ ਦੇ ਨਾਗਰਿਕ ਨੂੰ ਅਤੇ ਜੋ ਪੰਜਾਬੀ ਸਾਹਿਤ ਨੂੰ ਦਿਲੋਂ ਪਿਆਰ ਕਰਦੇ ਹਨ ਅਤੇ ਜੋ ਸਾਹਿਤਕਾਰ ਜਾਂ ਗਾਇਕ ਇਸ ਪੰਜਾਬੀ ਮਾਂ ਬੋਲੀ ਕਾਰਣ ਮਸ਼ਹੂਰ ਹੋ ਚੁੱਕੇ ਹਨ ਪੰਜਾਬੀ ਮਾਂ ਬੋਲੀ ਨੂੰ ਬਣਦਾ ਹੱਕ ਦਵਾਉਣ ਲਈ ਅੱਗੇ ਆਉਣ ।
    5.ਮਾਂ ਬਾਪ ਦਾ ਮੁੱਢਲਾ ਫਰਜ਼ ਬੱਚਿਆਂ ਨੂੰ ਪੰਜਾਬੀ ਨਾਲ ਜੋੜਣਾ ਅਤੇ ਸਕੂਲ ਵਿੱਚ ਜਾ ਕੇ ਪੰਜਾਬੀ ਵਿਸ਼ਾ ਪੜਾਇਆ ਜਾਵੇ ਬਾਰੇ ਕਹਿਣਾ।
    6. ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਜਾਂ ਕੰਪਨੀਆਂ ਤੋਂ ਆਈ ਫੌਨ ਕਾਲ ਨੂੰ ਪੰਜਾਬੀ ਵਿੱਚ ਗੱਲ ਕਰਨ ਲਈ ਕਿਹਾ ਜਾਵੇ ।
    7.ਪੰਜਾਬ ਸੂਬੇ ਵਿੱਚ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਸਾਰੇ ਲਿਖਤੀ ਪੜਤੀ ਕੰਮ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ |
    8. ਸਰਕਾਰੀ ਅਤੇ ਪਾ੍ਈਵੇਟ ਸਕੂਲਾਂ ਵਿੱਚ ਜੇ ਪੰਜਾਬੀ ਤੇ ਪਾਬੰਧੀ ਲਗਾਈ ਜਾਂਦੀ ਹੈ ਤਾਂ ਉਸ ਤੇ ਬਣਦੀ ਕਨੂੰਨੀ ਕਾਰਵਾਈ ਹੋਣੀ ਚਾਹਦੀ ਹੈ।

      ਹੈਪੀ ਸਰਾਂ ਨੇ ਕਿਹਾ ਕਿ ਆਪ ਸਭ ਦਾ ਸਾਥ ਦੇਣਾ ਬਹੁਤ ਜਰੂਰੀ ਹੈ ਤਾਂ ਜੋ ਇਹ ਕੋਸ਼ਿਸ ਨੂੰ ਇੱਕ ਲਹਿਰ ਵਿੱਚ ਬਦਲ ਸਕੇ ਤੇ ਪੰਜਾਬੀ ਮਾਂ ਬੋਲੀ ਨੂੰ ਉਸ ਦਾ ਬਣਦਾ ਹੱਕ ਮਿਲ ਸਕੇ ।ਉਹਨਾਂ ਇਹ ਵੀ ਕਿਹਾ ਕਿ ਇਹ ਪੰਜਾਬ ਆ ਪੰਜਾਬੀਆਂ ਤੋਂ ਉਹਨਾਂ ਦੀ ਮਾਂ ਬੋਲੀ ਪੰਜਾਬੀ ਕੋਈ  ਆਮ ਜਾਂ ਖਾਸ  ਖੋਹ ਨਹੀਂ ਸਕਦਾ |ਇਸ ਵਕਤ ਸੁਸਾਇਟੀ ਸਰਪ੍ਸਤ ਹੈਪੀ ਸਰਾਂ ਦੇ ਨਾਲ ਰਣਧੀਰ ਬਰਾੜ , ਬੰਟੀ ਤਨੋਜੀਆ , ਦੀਪੂ ਸਿੰਗਲਾ , ਰਵਿੰਦਰ ਜੱਸਲ , ਗੁਰਮੀਤ ਸਰਾਂ , ਰਾਜਨ ਰੋੜੀਕਪੂਰਾ , ਹਰਸੰਗੀਤ ਸਿੰਘ , ਲਖਵਿੰਦਰ ਸਿੰਘ , ਗੁਰਲਾਲ ਸਿੰਘ , ਹੈਪੀ , ਹਰਪੀ੍ਤ ਸਿੰਘ , ਮਨਜੀਤ ਸਿੰਘ ਕਾਹਨਸਿੰਘ ਵਾਲਾ , ਕੰਵਲਜੀਤ ਸਿੰਘ ਕਾਹਨਸਿੰਘ ਵਾਲਾ , ਪਰਮੋਦ ਧੀਰ  , ਅਲਕਿੰਦਰ ਸਰਾਂ, ਮਨੀਤ ਬਰਾੜ , ਪੀ੍ਤ ਸਰਾਂ ਆਦਿ ਨਾਲ ਮੋਜੂਦ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.