ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸਿਵਲ ਸਰਜਨ ਵੱਲੋਂ ਭਰੇ ਸ਼ਰਾਬ ਦੇ ਸੈਂਪਲ ਏ ਈ ਟੀ ਸੀ ਨੇ ਖੋਹੇ
ਸਿਵਲ ਸਰਜਨ ਵੱਲੋਂ ਭਰੇ ਸ਼ਰਾਬ ਦੇ ਸੈਂਪਲ ਏ ਈ ਟੀ ਸੀ ਨੇ ਖੋਹੇ
Page Visitors: 2318

ਸਿਵਲ ਸਰਜਨ ਵੱਲੋਂ ਭਰੇ ਸ਼ਰਾਬ ਦੇ ਸੈਂਪਲ ਏ ਈ ਟੀ ਸੀ ਨੇ ਖੋਹੇ
ਤੰਦਰੁਸਤ ਪੰਜਾਬ ਮਿਸ਼ਨ ਦਾ ਨਿਕਲਿਆ ਜੁਲੂਸ
ਮਹਿਲਾ ਅਧਿਕਾਰੀਆਂ ਨਾਲ ਵੀ ਕੀਤੀ ਹੱਥੋ ਪਾਈ
ਸਿਵਲ ਸਰਜਨ ਵੱਲੋਂ ਕੀਤੀ ਪੁਲਿਸ ਕੋਲ ਕੀਤੀ ਲਿਖਤੀ ਸ਼ਿਕਾਇਤ
By : ਜਗਦੀਸ਼ ਥਿੰਦ
Thursday, Sep 26, 2019 06:34 AM
ਸਿਹਤ ਵਿਭਾਗ ਦੀ ਮਹਿਲਾ ਅਧਿਕਾਰੀ ਨਾਲ ਹੱਥੋਪਾਈ ਹੁੰਦੇ ਹੋਏ ਏ ਈ ਟੀ ਸੀ ਰੋਮਾਣਾ
  ਜਗਦੀਸ਼ ਥਿੰਦ
ਫਾਜ਼ਿਲਕਾ 25 ਸਤੰਬਰ ਪੰਜਾਬ ਸਰਕਾਰ ਵੱਲੋਂ ਕਥਿਤ ਤੌਰ ਤੇ ਆਰੰਭੀ ਤੰਦਰੁਸਤ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਦੀ ਉਸ ਵਕਤ ਹਵਾ ਨਿਕਲ ਗਈ ਜਦੋਂ ਸਿਵਲ ਸਰਜਨ ਫਾਜ਼ਿਲਕਾ ਵੱਲੋਂ ਭਰੇ ਸ਼ਰਾਬ ਦੇ ਸੈਂਪਲਾਂ ਨੂੰ ਐਕਸਾਈਜ਼ ਵਿਭਾਗ ਦੇ ਏ ਈ ਟੀ ਸੀ ਨੇ ਜਬਰੀ ਖੋਹ ਲਿਆ ।

ਭਰੇ ਸੈਂਪਲ ਖੋਹਣ ਦੌਰਾਨ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਫ਼ਾਜ਼ਿਲਕਾ ਰੋਮਾਣਾ ਵੱਲੋਂ ਹੈਲਥ ਵਿਭਾਗ ਦੀ ਮਹਿਲਾ ਅਧਿਕਾਰੀ ਤੋਂ ਰਜਿਸਟਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ।
      ਸਿਵਲ ਸਰਜਨ ਫਾਜ਼ਿਲਕਾ ਡਾਕਟਰ  ਦਲੇਰ ਸਿੰਘ ਮੁਲਤਾਨੀ ਵੱਲੋਂ ਇਸ ਸੰਬੰਧੀ ਪੁਲਸ ਥਾਣਾ ਸਿਟੀ ਫਾਜ਼ਿਲਕਾ ਵਿੱਚ ਲਿਖ਼ਤੀ ਸ਼ਿਕਾਇਤ ਕਰਕੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਅੁਤੇ  ਕਰਮਚਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਸ਼ਿਕਾਇਤ ਕਰਨ ਦੇ ਨਾਲ - ਨਾਲ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਵੱਲ ਵੀ ਇਸ ਦੀ ਸੂਚਨਾ ਭੇਜੀ ਹੈ । ਸਿਵਲ ਸਰਜਨ ਫਾਜ਼ਿਲਕਾ  ਡਾਕਟਰ ਦਲੇਰ ਸਿੰਘ ਮੁਲਤਾਨੀ ਅਨੁਸਾਰ ਇਹ ਕਾਰਵਾਈ ਉਸ ਵਕਤ ਹੋਈ ਜਦੋਂ ਉਹ  ਸੈਂਪਲ ਭਰ ਰਹੇ ਸੀ  ।

   ਬਾਬੂਸ਼ਾਹੀ ਵੱਲੋਂ ਸਿਵਲ ਸਰਜਨ ਫਾਜ਼ਿਲਕਾ ਨਾਲ  ਸਾਧੇ ਸੰਪਰਕ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਦੀਵਾਲੀ ਦੇ ਤਿਉਹਾਰ ਸਬੰਧੀ ਮਠਿਆਈਆਂ ਦਾ ਮਿਆਰ ਚੈੱਕ ਕਰਨ ਲਈ ਸੈਂਪਲ ਭਰ ਰਹੇ ਸੀ ਤਾਂ  ਉਹਨਾਂ ਨਾਲ ਹੀ ਮੌਜੂਦ ਸ਼ਰਾਬ ਦੇ ਠੇਕੇ ਦੇ ਸੈਂਪਲ 
 ਭਰਨ ਲਈ ਕਿਹਾ।
  ਸਿਵਲ ਸਰਜਨ ਮੁਲਤਾਨੀ ਦੱਸਦੇ ਹਨ ਕਿ ਸ਼ਰਾਬ ਦੇ ਸੈਂਪਲ ਭਰਨ ਤੋਂ ਪਹਿਲਾਂ ਉਨ੍ਹਾਂ ਇਹ ਤਸਦੀਕ ਕੀਤਾ ਕਿ ਸ਼ਰਾਬ ਦੇ ਸੈਂਪਲ 
ਭਰਨ ਲਈ ਆਥੋਰਾਈਜ਼ਡ ਹਨ ਜਾਂ ਨਹੀਂ ।   ਸੈਂਪਲ ਲੈਣ ਲਈ ਉਨ੍ਹਾਂ ਦੋ ਵਰਾਇਟੀਆਂ ਦੇ ਸੈਂਪਲ  ਲਏ  ।
  ਸ਼ਰਾਬ  ਫੂਡ ਸਿਕਿਓਰਿਟੀ ਐਕਟ ਅਧੀਨ ਆਉਂਦੀ  ਹੈ 
। ਸਿਵਲ ਸਰਜਨ ਨੇ ਏ ਈ ਟੀ  ਸੀ ਨੂੰ ਕਿਹਾ ਕਿ ਤੁਸੀਂ ਇਸ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ  ਪੜ੍ਹ ਸਕਦੇ ਹੋ ।  ਇਸੇ ਦੌਰਾਨ ਜਦੋਂ ਸਿਹਤ ਵਿਭਾਗ ਦਾ ਅਮਲਾ ਕਾਰਵਾਈ ਕਰ ਰਿਹਾ ਸੀ ਤਾਂ ਇਹ ਈ ਟੀ ਸੀ ਰੋਮਾਣਾ ਦਾ ਫੋਨ ਆਇਆ ਕਿ ਤੁਸੀਂ ਕਿਸ ਤਰ੍ਹਾਂ ਸ਼ਰਾਬ ਦਾ ਸੈਂਪਲ ਭਰ ਸਕਦੇ ਹੋ । ਸਿਵਲ ਸਰਜਨ ਦੱਸਦੇ ਹਨ ਕਿ ਇਸ ਦੌਰਾਨ ਹੀ ਏ ਈ ਟੀ ਸੀ ਰੋਮਾਣਾ ਠੇਕੇ ਤੇ ਆਣ ਧਮਕੇ ।
   ਏ 
ਈ ਟੀ ਸੀ ਰੋਮਾਣਾ ਨੇ ਜਦੋਂ ਸਿਵਲ  ਸਰਜਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇਸ ਸਬੰਧੀ ਤੰਦਰੁਸਤ ਪੰਜਾਬ ਮਿਸ਼ਨ ਦੇ ਮੁਖੀ ਕਾਹਨ ਸਿੰਘ ਪੰਨੂੰ ਨਾਲ  ਗੱਲ ਕਰ ਸਕਦੇ ਹੋ ਪਰ ਉਨ੍ਹਾਂ ਇੱਕ ਨਹੀਂ ਸੁਣੀ । ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੱਲੋਂ ਭਰੇ ਹੋਏ ਸੈਂਪਲ ਖੋਹ ਲਏ ਗਏ ਅਤੇ ਰਜਿਸਟਰ ਖੋਹਣ ਦੀ ਕੋਸ਼ਿਸ਼ ਕੀਤੀ ਗਈ । ਸਿਵਲ ਸਰਜਨ ਮੁਲਤਾਨੀ ਨੇ ਕਿਹਾ ਕਿ ਐਕਸਾਈਜ਼ ਵਿਭਾਗ ਦਾ ਸੀਨੀਅਰ ਅਧਿਕਾਰੀ ਇਸ ਤਰ੍ਹਾਂ ਵਰਤਾਓ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਉਹ ਸਰਕਾਰੀ ਅਧਿਕਾਰੀ ਨਾ ਹੋ ਕੇ ਠੇਕੇਦਾਰ ਦਾ ਨੁਮਾਇੰਦਾ ਹੋਵੇ
   ਉਨ੍ਹਾਂ ਕਿਹਾ ਕਿ ਉਹ ਸਿਹਤ ਵਿਭਾਗ ਦੀ ਮਹਿਲਾ ਅਧਿਕਾਰੀ ਤੋਂ ਰਜਿਸਟਰ ਖੋਹਣ ਅਤੇ ਉਸ ਨੂੰ ਅਪਸ਼ਬਦ ਬੋਲਣ ਤੋਂ ਇਲਾਵਾ ਕੀਤੀ ਗਈ ਵੱਡੀ ਕਾਨੂੰਨੀ ਉਲੰਘਣਾਂ ਸਬੰਧੀ ਇਨਸਾਫ ਲਈ ਸਿਰੇ ਤੱਕ ਸੰਘਰਸ਼ ਕਰਨਗੇ ।

  ਉਹਨਾਂ ਕਿਹਾ ਕਿ ਕਿਸੇ ਵੀ ਵਸਤੂ ਦਾ ਸੈਂਪਲ  ਭਰੇ ਜਾਣ ਤੋਂ ਬਾਅਦ ਜਦੋਂ ਉਹ ਵਸਤੂ ਗ਼ਮ ਲਗਾ ਕੇ ਸੀਲ ਕਰ ਦਿੱਤੀ ਜਾਂਦੀ ਹੈ ਤਾਂ ਉਹ ਸਰਕਾਰੀ ਦਸਤਾਵੇਜ਼ ਬਣ ਜਾਂਦਾ ਹੈ । ਇਸ ਸਥਿਤੀ ਵਿੱਚ ਭਰੇ ਹੋਏ ਸੈਂਪਲਾਂ ਨੂੰ ਖੋਹ ਕੇ ਲੈ ਜਾਣਾ ਅਤੇ ਸਰਕਾਰੀ ਅਮਲੇ ਨਾਲ ਹੱਥੋਂ ਪਾਈ ਹੋਣਾ ਅਪਰਾਧਿਕ ਮਨੋਬਿਰਤੀ ਦਾ ਪ੍ਰਗਟਾਵਾ ਕਰਦਾ

 
ਉਨ੍ਹਾਂ ਕਿਹਾ ਕਿ ਸ਼ਰਾਬ ਦੇ ਭਰੇ ਹੋਏ ਸੈਂਪਲ ਜੋ ਗਮ ਨਾਲ ਬੰਦ ਕਰਕੇ ਉੱਪਰ ਸੈਂਪਲ ਨੰਬਰ ਲਗਾ ਦਿੱਤਾ ਗਿਆ ਸੀ ਤਾਂ ਉਸ ਨੂੰ ਖੋਹ ਕੇ ਪਾੜ ਦੇਣਾ ਵੱਡਾ ਕਾਨੂੰਨੀ ਅਪਰਾਧ ਹੈ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.