ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ‘ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਂਅ
ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ ‘ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਂਅ
Page Visitors: 2310

ਸੁਮੀਤਪਾਲ ਕੌਰ ਨੇ ਚਮਕਾਇਆ ਕੈਨੇਡਾ 'ਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਨਾਂਅ
By : ਬਲਜਿੰਦਰ ਸੇਖਾ
Thursday, Sep 26, 2019 09:20 AM
    
      ਬਲਜਿੰਦਰ ਸੇਖਾ

ਟੋਰਾਂਟੋ, 26 ਸਤੰਬਰ 2019 -

  ਕਨੇਡਾ ਦੇ ਸ਼ਹਿਰ ਸਰੀ, ਜੋ ਕਿ ਪੰਜਾਬੀਆਂ ਦੀ ਭਰਵੀਂ ਵਸੋਂ ਵਾਲਾ ਇਲਾਕਾ ਹੈ, ਵਿਖੇ ਉਥੋਂ ਦੇ ਪ੍ਰਸਿੱਧ ਸਮਾਜਸੇਵੀ ਸੁੱਖੀ ਬਾਠ ਵਲੋਂ ਆਪਣੇ ਪਿਤਾ ਸ. ਅਰਜਨ ਸਿੰਘ ਦੀ ਯਾਦ ਨੂੰ ਸਮਰਪਤ, ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ, ਪੰਜਾਬ ਭਵਨ ਵਿਖੇਦੋ ਰੋਜ਼ਾਅੰਤ੍ਰਰਾਸ਼ਟਰੀ ਸਾਹਿਤ ਤੇ ਸੱਭਿਆਚਾਰਕ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਦੀ ਪ੍ਰਧਾਨਗੀ ਡਾ. ਐਸ. ਪੀ. ਸਿੰਘ, ਸਾਬਕਾ ਉਪ-ਕੁਲਪਤੀ ਗੁਰੂ ਨਨਾਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਨੇ ਕੀਤੀ।
  ਇਸ ਸੰਮੇਲਨ ਵਿਚ ਭਾਰਤ, ਪਾਕਿਸਤਾਨ, ਯੂਰਪ, ਆਸਟਰੇਲੀਆ ਤੇ ਉੱਤਰੀ ਅਮਰੀਕਾ ਤੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੇ ਬੁੱਧੀ ਜੀਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੇ ਵੱਖ ਵੱਖ ਵਿਸ਼ਿਆਂ, ਜਿਵੇਂ; 'ਗੁਰੂ ਨਾਨਕ ਬਾਣੀ ਵਿਚ ਸਰਬ ਸਾਂਝੀਵਾਲਤਾ ਦਾ ਸੰਕਲਪ', 'ਪੰਜਾਬੀ ਸਾਹਿਤ, ਵਿਰਸਾ, ਵਰਤਮਾਨ ਤੇ ਰੁਝਾਨ','ਪੰਜਾਬੀ ਸਾਹਿਤ ਵਿਚ ਆਸ਼ਾਵਾਦ ਦੀ ਪ੍ਰਵਿਰਤੀ,ਅਤੇ 'ਅੰਤਰਰਾਸ਼ਟਰੀ ਵਿਦਿਆਰਥੀ: ਚਣੌਤੀਆਂ ਤੇ ਜ਼ਿੰਮੇਵਾਰੀਆਂ' ਉੱਪਰ ਵਿਚਾਰ ਚਰਚਾ ਕੀਤੀ। ਦੋਵੇਂ ਦਿਨ ਚੱਲੇ ਕਵੀ ਦਰਬਾਰ ਤੇ ਅਨੀਤਾ ਸ਼ਬਦੀਸ਼ਦੇਨਾਟਕਾਂ ਨੂੰ ਸਰੋਤਿਆਂ ਨੇ ਭਰਪੂਰ ਹੁੰਗਾਰਾ ਦਿੱਤਾ।
  ਪੰਜਾਬ ਭਵਨ ਵਿਚ ਸ. ਜਰਨੈਲ ਸਿੰਘ ਆਰਟਿਸਟ ਦੀ ਦੇਖ ਰੇਖ ਹੇਠ ਲਾਈ ਗਈ,ਪੰਜਾਬੀ ਚਿੱਤਰਕਾਰਾਂ ਦੀ ਚਿੱਤਰ ਪ੍ਰਦਰਸ਼ਨੀ, ਦਰਸ਼ਕਾਂ ਤੇ ਸਰੋਤਿਆਂ ਦੀ ਖਾਸ ਖਿੱਚ ਦਾ ਕਾਰਨ ਬਣੀ ਹੋਈ ਸੀ। ਇਸ ਪ੍ਰਦਰਸ਼ਨੀ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੀ ਫਾਈਨ ਆਰਟਸ ਦੀ ਲੈਕਚਰਾਰ ਸੁਮੀਤਪਾਲ ਕੌਰ,ਦੀ ਇਕ ਪੇਟਿੰਗ ਵੀ ਸ਼ਮਿਲ ਸੀ। ਕੈਂਬਰਿਜ ਸਕੂਲ ਮੋਗਾ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਸ਼ਲਦੀਪ ਸਿੰਘ ਸਹਿਗਲ, ਮੀਤ ਪ੍ਰਧਾਨ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਸ. ਗੁਰਦੇਵ ਸਿੰਘ ਤੇ ਪ੍ਰਿੰਸੀਪਲ ਸ੍ਰੀਮਤੀ ਸਤਵਿੰਦਰ ਕੌਰ ਨੇ ਸਮੀਤਪਾਲ ਕੌਰ ਨੂੰ ਵਧਾਈ ਦਿੱਤੀ ਅਤੇ ਸਕੂਲ ਦਾ ਨਾਂ ਚਮਕਾਉਣ ਲਈ ਉਸ ਦਾ ਧੰਨਵਾਦ ਵੀ ਕੀਤਾ। ਦਵਿੰਦਰਪਾਲ ਸਿੰਘ ਨੇ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਖਾਤਰ ਅਜਿਹੇ ਸੰਮੇਲਨ ਕਰਵਾਉਣ ਲਈ ਸੁੱਖੀ ਬਾਠ ਨੂੰ ਵਧਾਈ ਦਿੱਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.