ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੁਣ ਪੰਜਾਬੀ ‘ਚ ਵੀ ਪ੍ਰਸਾਰਿਤ ਹੋਵੇਗੀ ਕੈਨੇਡਾ ਦੇ ਲੀਡਰਾਂ ਦੀ ਡਿਬੇਟ
ਹੁਣ ਪੰਜਾਬੀ ‘ਚ ਵੀ ਪ੍ਰਸਾਰਿਤ ਹੋਵੇਗੀ ਕੈਨੇਡਾ ਦੇ ਲੀਡਰਾਂ ਦੀ ਡਿਬੇਟ
Page Visitors: 2306

ਹੁਣ ਪੰਜਾਬੀ 'ਚ ਵੀ ਪ੍ਰਸਾਰਿਤ ਹੋਏਗੀ ਕੈਨੇਡਾ ਦੇ ਲੀਡਰਾਂ ਦੀ ਡਿਬੇਟ
ਬਾਬੂਸ਼ਾਹੀ ਬਿਊਰੋ
Friday, Sep 27, 2019 09:10 AM
  ਚੰਡੀਗੜ੍ਹ, 27 ਸਤੰਬਰ - ਹੁਣ ਕੈਨੇਡਾ ਦੀ ਫੈਡਰਲ ਚੋਣਾਂ ਦੌਰਾਨ ਨੈਸ਼ਨਲ ਪੱਧਰ 'ਤੇ ਹੁੰਦੀ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਵਿਚਕਾਰ ਡਿਬੇਟ ਪੰਜਾਬੀ ਚ ਵੀ ਹੋਏਗੀ। ਅਗਲੀ ਡਿਬੇਟ 7 ਅਕਤੂਬਰ ਨੂੰ ਸ਼ਾਮ ਦੇ 7 ਵਜੇ ਤੋਂ 9 ਵਜੇ (ਈਸਟਰਨ ਟਾਇਮ) ਨੂੰ ਹੋਵੇਗੀ।
  ਜ਼ਿਕਰਯੋਗ ਹੈ ਕਿ ਅੰਗਰੇਜ਼ੀ ਵਿੱਚ ਹੋਣ ਵਾਲੀ ਇਸ ਡਿਬੇਟ ਦਾ ਕੌਮੀ ਪੱਧਰ ਦਾ ਪ੍ਰਸਾਰਨ ਅੰਗਰੇਜ਼ੀ ਤੋਂ ਬਿਨਾਂ ਫਰਾਂਸੀਸੀ, ਮੈਂਡਰੀਨ ਅਤੇ ਕੈਂਟੋਨੀਜ਼ (ਚੀਨੀ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਬੋਲੀਆਂ), ਇਤਾਲਵੀ, ਅਰਬੀ, ਪੰਜਾਬੀ ਅਤੇ ਮੂਲਵਾਸੀ ਲੋਕਾਂ ਦੀਆਂ ਕੁਝ ਪ੍ਰਮੁੱਖ ਬੋਲੀਆਂ ਵਿੱਚ ਕੀਤਾ ਜਾਵੇਗਾ।
  ਕੈਨੇਡਾ ਦੀਆਂ ਦੋ ਸਰਕਾਰੀ ਬੋਲੀਆਂ ਹਨ: ਅੰਗਰੇਜ਼ੀ ਅਤੇ ਫਰਾਂਸੀਸੀ। ਕੈਨੇਡਾ ਦੇ ਮੀਡੀਏ ਦੀ ਕੌਮੀ ਪੱਧਰ ਦੀ ਭਾਈਵਾਲੀ, ਕੈਨੇਡੀਅਨ ਡਿਬੇਟ ਪ੍ਰੋਡਕਸ਼ਨ ਪਾਰਟਨਰਸ਼ਿਪ, ਵੱਲੋਂ ਬਹਿਸ ਨੂੰ ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਿਨਾਂ ਦੂਜੀਆਂ ਬੋਲੀਆਂ ਵਿੱਚ ਪ੍ਰਸਾਰਤ ਕਰਨਾ ਕੈਨੇਡਾ ਦੀ ਇਕ ਵੰਨਸੁਵੰਨੇ ਲੋਕਾਂ ਦੇ ਮੁਲਕ ਹੋਣ ਦੀ ਪਛਾਣ ਨੂੰ ਹੋਰ ਤਕੜਾ ਕਰਦਾ ਹੈ।
  ਇਨ੍ਹਾਂ ਦੂਜੀਆਂ ਬੋਲੀਆਂ ਵਿੱਚ ਪੰਜਾਬੀ ਦਾ ਸ਼ਾਮਲ ਹੋਣਾ, ਇਸ ਗੱਲ ਦਾ ਸੰਕੇਤ ਹੈ ਕਿ ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਇਕ ਮਹੱਤਵਪੂਰਨ ਸਥਾਨ ਹੈ। ਕੈਨੇਡੀਅਨ ਡਿਬੇਟ ਪ੍ਰੋਡਕਸ਼ਨ ਪਾਰਟਨਰਸ਼ਿੱਪ ਦੇ ਇਸ ਫੈਸਲੇ ਨੂੰ ਜੀ ਆਇਆਂ ਕਹਿਣਾ ਬਣਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.