ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹਰਿਆਣੇ ‘ਚ ਅਕਾਲੀ ਦਲ ਇਕੱਲਿਆਂ ਚੋਣ ਲੜੇਗੀ-ਅਕਾਲੀ ਐਮ.ਐਲ.ਏ. ਭਾਜਪਾ ‘ਚ ਹੋਇਆ ਸ਼ਾਮਲ-ਅਕਾਲੀ ਦਲ ਅਤੇ ਬੀ.ਜੇ.ਪੀ.’ਚ ਹੋਈ ਟੁੱਟ-ਫੁੱਟ
ਹਰਿਆਣੇ ‘ਚ ਅਕਾਲੀ ਦਲ ਇਕੱਲਿਆਂ ਚੋਣ ਲੜੇਗੀ-ਅਕਾਲੀ ਐਮ.ਐਲ.ਏ. ਭਾਜਪਾ ‘ਚ ਹੋਇਆ ਸ਼ਾਮਲ-ਅਕਾਲੀ ਦਲ ਅਤੇ ਬੀ.ਜੇ.ਪੀ.’ਚ ਹੋਈ ਟੁੱਟ-ਫੁੱਟ
Page Visitors: 2324

ਹਰਿਆਣੇ 'ਚ ਅਕਾਲੀ ਦਲ ਇਕੱਲਿਆਂ ਚੋਣ ਲੜੇਗਾ -ਅਕਾਲੀ ਐਮ ਐਲ ਏ ਭਾਜਪਾ 'ਚ ਹੋਇਆ ਸ਼ਾਮਲ -ਅਕਾਲੀ ਦਲ ਅਤੇ ਬੀ ਜੇ ਪੀ ਦੀ  ਹੋਈ ਟੁੱਟ-ਫੁੱਟ ,
ਹਰਿਆਣਾ -ਮਹਾਰਾਸ਼ਟਰ ਵਿਧਾਨ ਸਭ ਚੋਣਾਂ -2019
By : ਬਾਬੂਸ਼ਾਹੀ ਬਿਊਰੋ
Thursday, Sep 26, 2019 08:07 PM

  ਹਰਿਆਣੇ 'ਚ ਅਕਾਲੀ ਦਲ ਅਤੇ ਬੀ ਜੇ ਪੀ ਦੀ  ਹੋਈ ਟੁੱਟ-ਫੁੱਟ ,
ਅਕਾਲੀ ਦਲ ਇਕੱਲੇ ਚੋਣ ਲੜੇਗਾ -
ਅਕਾਲੀ ਐਮ ਐਲ ਏ ਭਾਜਪਾ 'ਚ ਹੋਇਆ ਸ਼ਾਮਲ

 ਚੰਡੀਗੜ੍ਹ , 25 ਸਤੰਬਰ , 2019 :
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਅਤੇ ਬੀ ਜੇ ਪੀ ਵਿਚ ਗੱਠਜੋੜ ਸਿਰੇ ਨਹੀਂ ਚੜ੍ਹਿਆ ਸਗੋਂ ਦੋਹਾਂ ਵਿਚਕਾਰ ਸਿਆਸੀ ਕੁੜੱਤਣ ਪੈਦਾ ਹੋਈ ਨਜ਼ਰ ਆ ਰਹੀ ਹੈ . ਚੋਣ ਸਮਝੌਤੇ ਅਤੇ ਸੀਟਾਂ ਦੀ ਵੰਡ ਲਈ ਗੱਲਬਾਤ ਟੁੱਟ ਜਾਣ ਦੇ ਸਿੱਟੇ ਵਜੋਂ ਅਕਾਲੀ ਦਲ ਨੇ ਇਕੱਲਿਆਂ ਹੀ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ . ਉਂਜ ਤਾਂ ਪਹਿਲਾਂ ਹੀ ਗੱਲਬਾਤ ਸਿਰੇ ਨਹੀਂ ਸੀ ਚੜ੍ਹ ਰਹੀ ਪਰ ਅੱਜ 
ਜਦੋਂ ਭਾਜਪਾ ਨੇ ਹਰਿਆਣੇ ਵਿਚਲੇ ਅਕਾਲੀ ਦਲ ਦੇ ਇੱਕੋ ਇੱਕ ਐਮ ਐਲ ਏ ਬਲਕੌਰ ਸਿੰਘ ਨੂੰ ਦਿੱਲੀ ਲਿਜਾ ਕੇ ਭਾਜਪਾ ਵਿਚ ਸ਼ਾਮਲ ਕਰਾ ਲਿਆ ਤਾਂ ਅਕਾਲੀ ਦਲ ਦੇ ਨੇਤਾ ਹੋਰ ਭੜਕ ਗਏ .
 ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਐਲਾਨ ਕੀਤਾ ਕਿ ਅਕਾਲੀ ਦਲ ਹਰਿਆਣਾ ਵਿਧਾਨ  ਸਭ ਚੋਣਾਂ ਆਪਣੇ ਬਲਬੂਤੇ ਲੜੇਗਾ .
  ਇਹ ਨਿਰਣਾ ਅੰਮ੍ਰਿਤਸਰ ਵਿਚ ਪਾਰਟੀ ਦੀ ਹੋਈ ਕੌਰ ਕਮੇਟੀ ਦੀ ਮੀਟਿੰਗ 'ਚ ਕੀਤਾ ਗਿਆ .

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.