ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਆਮ ਆਦਮੀ ਪਾਰਟੀ ਵਲੋਂ ਫੂਲਕਾ ਦੀ ਅਗਵਾਈ ਹੇਠ ਸਾਈਕਲ ਰੈਲੀ
ਆਮ ਆਦਮੀ ਪਾਰਟੀ ਵਲੋਂ ਫੂਲਕਾ ਦੀ ਅਗਵਾਈ ਹੇਠ ਸਾਈਕਲ ਰੈਲੀ
Page Visitors: 2572

ਆਮ ਆਦਮੀ ਪਾਰਟੀ ਵਲੋਂ ਫੂਲਕਾ ਦੀ ਅਗਵਾਈ ਹੇਠ ਸਾਈਕਲ ਰੈਲੀ
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਰੇਤਾ-ਬੱਜਰੀ, ਟ੍ਰਾਂਸਪੋਰਟ, ਸੜਕਾਂ, ਕੇਬਲ ਟੀਵੀ ਦੇ ਕਾਰੋਬਾਰ ਤੇ ਕੀਤਾ ਕਬਜ਼ਾ: ਫੂਲਕਾ
ਐਸ. ਏ. ਐਸ. ਨਗਰ, 30 ਮਾਰਚ (ਜਤਿੰਦਰ ਸੱਭਰਵਾਲ) : ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਵੀ. ਆਈ .ਪੀ ਕਲਚਰ ਦੇ ਵਿਰੋਧ ਵਿੱਚ ਲੁਧਿਆਣਾ ਤੋਂ ਚੰਡੀਗੜ੍ਹ ਤੀਕ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਐਚ. ਐਸ. ਫੁਲਕਾ ਦੀ ਅਗਵਾਈ ਹੇਠ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਜੋ ਅੱਜ ਖਰੜ ਤੋਂ ਮੁਹਾਲੀ ਹੁੰਦੀ ਹੋਈ ਚੰਡੀਗੜ੍ਹ ਦੇ ਮਟਕਾ ਚੌਂਕ ਤੇ ਪਹੁੰਚ ਕੇ ਸਮਾਪਤ ਹੋ ਗਈ|

ਅੱਜ ਮੁਹਾਲੀ ਕਚਿਹਰੀਆਂ ਸਾਹਮਣੇ ਇਸ ਰੈਲੀ ਵਿੱਚ ਮੌਜੂਦ ਪਾਰਟੀ ਦੇ ਦਿੱਲੀ ਤੋਂ ਸੀਨੀਅਰ ਨੇਤਾ ਸ੍ਰੀ ਨਵੀਨ ਜੈ ਹਿੰਦ, ਸੁੱਚਾ ਸਿੰਘ ਛੋਟੇਪੁਰ ਕਨਵੀਨਰ ਅਤੇ ਪੰਜਾਬ ਸਟੇਟ ਕਮੇਟੀ ਦੇ ਮੈਂਬਰ ਸਰਬ ਸ੍ਰੀ ਐਲ. ਆਰ. ਨਈਅਰ, ਹਿੰਮਾਸ਼ੂ ਪਾਠਕ, ਪਰਨਬ ਰਾਏ, ਤਰਨਦੀਪ ਸਿੰਘ, ਜਸਨਦੀਪ ਸਿੰਘ, ਜਸਰਾਜ ਜੱਸੀ ਅਤੇ ਬਿਕਰਮ ਸਿੰਘ ਦਾ ਮੁਹਾਲੀ ਪਹੁੰਚਣ ਤੇ ਇਥੋਂ ਦੇ ਯੂਨਿਟ ਵਲੋਂ ਸਵਾਗਤ ਕੀਤਾ ਗਿਆ| ਮੁਹਾਲੀ ਯੂਨਿਟ ਵਿੱਚ ਇਥੋਂ ਦੇ ਸਾਬਕਾ ਕਨਵੀਨਰ ਸ੍ਰੀ ਅਜੀਤ ਸਿੰਘ ਭੰਵਰਾ, ਦਰਸ਼ਨ ਸਿੰਘ ਧਾਲੀਵਾਲ , ਸ੍ਰੀਮਤੀ ਨੀਨਾ ਭੰਵਰਾ, ਸਤਵੰਤ ਕੌਰ ਘੁੰਮਣ, ਮੇਵਾ ਸਿੰਘ, ਗੁਰਮੇਜ ਸਿੰਘ ਕਾਹਲੋਂ, ਬਲਦੇਵ ਸਿੰਘ ਸੰਧੂ, ਦੁਰਗਾ ਦਾਸ ਬਲਵਿੰਦਰ ਸਿੰਘ ਬੀਰ, ਵੀ. ਐਸ. ਗੁਪਤਾ ਇੰਦਰਜੀਤ ਸਿੰਘ , ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਸਵੀਟੀ ਸ਼ਰਮਾ, ਰਜਿੰਦਰ ਸਿੰਘ, ਸ਼ਾਦੀ ਲਾਲ, ਦਲੀਪ ਸਿੰਘ, ਹਰਨੈਲ ਸਿੰਘ ਸਵਾੜਾ, ਪਰਮਜੀਤ ਸਿੰਘ, ਰਾਜਿੰਦਰ ਸ਼ਰਮਾ ਤੇ ਰਛਪਾਲ ਸਿੰਘ ਐਡਵੋਕੇਟ ਹਾਜਰ ਸਨ|
ਇਸ ਮੌਕੇ ਬੋਲਦਿਆਂ ਸ੍ਰੀ ਫੁਲਕਾ ਨੇ ਕਿਹਾ ਕਿ ਪੰਜਾਬ ਵਿੱਚ ਲਾਲ ਬੱਤੀਆਂ ਵਾਲੀਆਂ ਕਾਰਾਂ ਅਤੇ ਵੀ. ਆਈ. ਪੀ. ਕਲਚਰ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਇਸ ਉੱਤੇ ਸੂਬੇ ਦਾ ਬਹੁਤ ਨਜਾਇਜ ਖਰਚਾ ਹੋ ਰਿਹਾ ਹੈ ਜੋ ਕਿ ਲੋਕਾਂ ਦੀ ਭਲਾਈ ਵਾਸਤੇ ਹੋਣਾ ਚਾਹੀਦਾ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਦੇ ਲੀਡਰ ਅਤੇ ਸਰਕਾਰੀ ਅਧਿਕਾਰੀ ਪੰਜਾਬ ਦੇ ਲੋਕਾਂ ਤੇ ਦਹਿਸ਼ਤ ਪਾਉਣ ਲਈ ਬਿਨਾ ਕਿਸੇ ਕਾਰਨ ਤੋਂ ਹਥਿਆਰਬੰਦ ਫੋਰਸ ਨਾਲ ਲਈ ਫਿਰਦੇ ਹਨ ਜੋ ਕਿ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ| ਉਨ੍ਹਾਂ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦੇ ਰੇਤਾ- ਬਜਰੀ, ਟ੍ਰਾਂਸਪੋਰਟ, ਸੜਕਾਂ, ਕੇਵਲ ਟੀ. ਵੀ. ਅਤੇ ਹੋਰ ਕਾਰੋਬਾਰ ਤੇ ਆਪਣਾ ਕਬਜਾ ਜਮਾ ਲਿਆ ਹੈ ਜਿਸਦਾ ਖਮਿਆਜਾ ਆਮ ਆਦਮੀ ਭੁਗਤ ਰਿਹਾ ਹੈ ਅਤੇ ਇਸ ਦਾ ਜਵਾਬ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਵੇਗਾ|
ਇਸ ਮੌਕੇ ਜਿਲ੍ਹਾ ਮੁਹਾਲੀ ਸਾਬਕਾ ਕਨਵੀਨਰ ਸ੍ਰੀ ਅਜੀਤ ਸਿੰਘ ਭੰਵਰਾ ਨੇ ਕਿਹਾ ਜਿਲ੍ਹਾ ਦੇ ਸਾਰੇ ਆਮ ਵਲੰਟੀਅਰਾਂ ਨੂੰ ਇਕ ਜੁਟ ਕਰਕੇ ਬਹੁਤ ਹੀ ਮਜਬੂਤ ਜਥੇਬੰਦੀ ਬਣਾਈ ਜਾਵੇਗੀ ਅਤੇ ਆਮ ਪਾਰਟੀ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਪੂਰਜੋਰ ਕੋਸ਼ਿਸ਼ ਕੀਤੀ ਜਾਵੇਗਾ| ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਆਮ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਾਰਟੀ ਵਲੋਂ ਹਰ ਫੋਰਮ ਤੇ ਉਜਾਗਰ ਕੀਤਾ ਜਾਵੇਗਾ ਅਤੇ ਲੋਕਾਂ ਦੇ ਹੱਕਾਂ ਲਈ ਹਰ ਪੱਧਰ ਤੇ ਲੜਾਈ ਲੜੀ
ਜਾਵੇਗੀ| ਸ੍ਰੀ ਭੰਵਰਾ ਨੇ ਕਿਹਾ ਕਿ ਅੱਜ ਦੀ ਰੈਲੀ ਦੂਰ ਦੂਰ ਦੇ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਹਰ ਸੈਕਟਰ ਤੋਂ ਵਲੰਟੀਅਰ ਪਹੁੰਚੇ ਹੋਏ ਸਨ ਤੇ ਲੋਕਾਂ ਵਿੱਚ ਵੀ ਪਾਰਟੀ ਪ੍ਰਤੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ|

 





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.