ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਗੀ ਬਲਬੀਰ ਸਿੰਘ ਦੇ ਸਾਰੇ ਅਵਾਰਡ ਵਾਪਸ ਲਏ ਜਾਣ- ਤਰਸੇਮ ਸਿੰਘ ਖਾਲਸਾ
ਰਾਗੀ ਬਲਬੀਰ ਸਿੰਘ ਦੇ ਸਾਰੇ ਅਵਾਰਡ ਵਾਪਸ ਲਏ ਜਾਣ- ਤਰਸੇਮ ਸਿੰਘ ਖਾਲਸਾ
Page Visitors: 2511

   ਰਾਗੀ ਬਲਬੀਰ ਸਿੰਘ ਦੇ ਸਾਰੇ ਅਵਾਰਡ ਵਾਪਸ ਲਏ ਜਾਣ-
  ਤਰਸੇਮ ਸਿੰਘ ਖਾਲਸਾ
     ਨਵੀ ਦਿੱਲੀ 1 ਸਤੰਬਰ () ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ  ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ ਖਾਲਸਾ ਨੇ ਰਾਗੀ ਬਲਬੀਰ ਸਿੰਘ ਵੱਲੋ ਆਸ਼ੂਤੋਸ਼ ਦੇ ਚਰਨਾਂ ਵਿੱਚ  ਬੈਠ ਕੇ ਕੀਤਰਨ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਬਲਬੀਰ ਸਿੰਘ ਨੇ ਅਜਿਹਾ ਕਰਕੇ ਇੱਕ ਵਿਅਕਤੀ ਨੂੰ ਗੁਰਬਾਣੀ ਤੋ ਉਪਰ ਵਿਖਾਉਣ ਦਾ ਯਤਨ ਕੀਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਤੇ ਸਿੱਖ ਸੰਗਤਾਂ ਲੋੜੀਦੀ ਕਾਰਵਾਈ ਕਰਨਗੀਆ।
     ਜਾਰੀ ਇੱਕ ਬਿਆਨ ਰਾਹੀ ਸ੍ਰ ਖਾਲਸਾ ਨੇ ਕਿਹਾ ਕਿ ਰਾਗੀ ਸਿੰਘਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜਦੋ ਕੋਈ ਰਾਗੀ ਕਿਸੇ ਅੰਬੈਸੀ ਵਿੱਚ ਵਿਦੇਸ਼ ਜਾਣ ਲਈ ਵੀਜ਼ਾ ਲੈਣ ਜਾਂਦਾ ਹੈ ਤਾਂ ਕੋਸਲੇਟ ਜੇਕਰ ਉਹਨਾਂ ਦੀ ਪ੍ਰੀਖਿਆ ਲੈਣੀ ਚਾਹੇ ਤਾਂ ਵੀ ਰਾਗੀ ਜੱਥਾ ਉੱਚੀ ਜਗਾ ਤੇ ਬੈਠ ਕੇ ਕੀਰਤਨ ਕਰਦੇ ਹਨ ਤੇ ਕੋਸਲੇਟ ਨੂੰ ਥੱਲੇ ਬੈਠ ਕੇ ਕੀਤਰਨ ਸਰਵਣ ਕਰਨਾ ਪੈਦਾ ਹੈ ਜਦ ਕਿ ਸਿੱਖ ਪੰਥ ਦੀਆ ਪਰੰਪਰਾ ਤੇ ਮਰਿਆਦਾ ਨੂੰ ਭਲੀਭਾਂਤ ਜਾਣਕਾਰੀ ਰੱਖਣ ਵਾਲੇ ਰਾਗੀ ਬਲਬੀਰ ਸਿੰਘ ਨੇ ਪੰਥ ਵਿਰੋਧੀ ਗਤੀਵਿਧੀਆ ਕਰਨ ਲਈ ਦੋਸ਼ੀ ਗਰਦਾਨੇ ਗਏ ਆਸ਼ੂਤੋਸ਼ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਰਕੇ ਸਾਬਤ ਕਰ ਦਿੱਤਾ ਹੈ ਉਸ ਨੇ ਲਾਲਚ ਵੱਸ ਅਜਿਹਾ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੇ ਰਾਗੀ ਉਸਦੀ ਹਮਾਇਤ ਤੇ ਆਏ ਹਨ ਉਹਨਾਂ ਨੂੰ ਵੀ ਆਪਣੀ ਕੀਤੀ ਗਈ ਸ਼ਿਫਾਰਸ਼ ਸਬੰਧੀ ਪਸ਼ਚਾਤਾਪ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਨੇ ਇੱਕ ਗਲਤ ਵਿਅਕਤੀ ਦੀ ਸਿਫਾਰਸ਼ ਕੀਤੀ ਹੈ ਅਤੇ ਇਸ ਗੰਦਗੀ ਦੇ ਛਿੱਟੇ ਉਹਨਾਂ ਦੀ ਆਭਾ ਤੇ ਜਰੂਰ ਪਏ ਹਨ। ਉਹਨਾਂ ਕਿਹਾ ਕਿ ਬਲਬੀਰ ਸਿੰਘ ਨੇ ਬੱਜਰ ਗਲਤੀ ਕਰਕੇ ਰਾਗੀ ਸਭਾ ਦੀ ਆਣ ਤੇ ਸ਼ਾਨ ਨੂੰ ਠੇਸ ਪਹੁੰਚਾਈ ਹੈ ਤੇ ਰਾਗੀ ਸਭਾ ਨੂੰ ਵੀ ਅੱਗੇ ਆ ਕੇ ਇਸ ਦੀ ਨਿੰਦਾ ਕਰਦਿਆ ਕਾਰਵਾਈ ਦੀ ਮੰਗ ਕਰਨੀ ਚਾਹਦੀ ਹੈ। ਉਹਨਾਂ ਕਿਹਾ ਕਿ ਬਲਬੀਰ ਸਿੰਘ ਨੂੰ ਦਿੱਤੇ ਗਏ ਸਾਰੇ ਅਵਾਰਡ ਵਾਪਸ ਲੈ ਜਾਣੇ ਚਾਹੀਦੇ ਹਨ ਅਤੇ ਸ੍ਰੀ ਅਕਾਲ ਤਖਤ ਤੋ ਬਿਨਾਂ ਕਿਸੇ ਦੇਰੀ ਤੋ ਤਲਬ ਕਰਕੇ ਉਸ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.