ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅੱਤਵਾਦੀ ਟਿਕਾਣਿਆਂ ‘ਤੇ ਸਖਤੀ ਨਾਲ ਕਾਰਵਾਈ ਕਰੇ ਪਾਕਿਸਤਾਨ- ਅਮਰੀਕਾ
ਅੱਤਵਾਦੀ ਟਿਕਾਣਿਆਂ ‘ਤੇ ਸਖਤੀ ਨਾਲ ਕਾਰਵਾਈ ਕਰੇ ਪਾਕਿਸਤਾਨ- ਅਮਰੀਕਾ
Page Visitors: 2501

ਅੱਤਵਾਦੀ ਟਿਕਾਣਿਆਂ ‘ਤੇ ਸਖਤੀ ਨਾਲ ਕਾਰਵਾਈ ਕਰੇ ਪਾਕਿਸਤਾਨ- ਅਮਰੀਕਾ
ਵਾਸ਼ਿੰਗਟਨ, 31 ਅਗਸਤ (ਪੰਜਾਬ ਮੇਲ)- ਇਕ ਸਖਤ ਸੰਦੇਸ਼ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਆਪਣੀਆਂ ਸਰਹੱਦਾਂ ਅੰਦਰ ਅੱਤਵਾਦੀਆਂ ਦੀਆਂ ਪਨਾਹਗਾਹਾਂ ਖਿਲਾਫ ਕਾਰਵਾਈ ਕਰਨ ਦੇ ਯਤਨਾਂ ਵਿਚ ਤੇਜ਼ੀ ਲਿਆਉਣ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਟਿਕਾਣਿਆਂ ‘ਤੇ ਵੱਡੇ ਹਮਲਿਆਂ ਲਈ ਜ਼ਿੰਮੇਵਾਰ ਹੱਕਾਨੀ ਨੈੱਟਵਰਕ ਖਿਲਾਫ ਠੋਸ ਕਦਮ ਚੱਕਣ ਲਈ ਕਿਹਾ ਹੈ। ਅਮਰੀਕਾ ਦੀ ਕੌਮੀ ਸੁਰੱਖਿਆ ਸਲਾਹਕਾਰ ਸੂਸਨ ਰਾਈਸ ਨੇ ਇਹ ਸਖਤ ਸੰਦੇਸ਼ ਕਲ੍ਹ ਪਾਕਿਸਤਾਨ ਦੇ ਆਪਣੇ ਦਿਨ ਭਰ ਲੰਬੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਸੈਨਾ ਮੁਖੀ ਜਨਰਲ ਰਾਹੀਲ ਸ਼ਰੀਫ ਸਮੇਤ ਪਾਕਿਸਤਾਨ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਸਮੇਂ ਦਿੱਤਾ ਹੈ। ਵਾਈਟ ਹਾਊਸ ਦੀ ਕੌਮੀ ਸੁਰੱਖਿਆ ਕੌਂਸਿਲ ਦੇ ਬੁਲਾਰੇ ਨੇਡ ਪਰਾਈਸ ਨੇ ਕਿਹਾ ਕਿ ਰਾਈਸ ਨੇ ਆਪਣੀਆਂ ਮੀਟਿੰਗਾਂ ਦੌਰਾਨ ਪਾਕਿਸਤਾਨ ਨੂੰ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀਆਂ ਸਰਹੱਦਾਂ ਦੇ ਅੰਦਰ ਅੱਤਵਾਦੀ ਛੁਪਣਗਾਹਾਂ ਖਿਲਾਫ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਅਫਗਾਨਿਸਤਾਨ ਵਿਚ ਤਾਜ਼ਾ ਹਮਲਿਆਂ ਦੀ ਲਹਿਰ ਪਿੱਛੋਂ ਰਾਈਸ ਨੇ ਹੱਕਾਨੀ ਨੈਟਵਰਕ ਖਿਲਾਫ ਵੀ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਕੂਟਨੀਤਕ ਸੂਤਰਾਂ ਅਨੁਸਾਰ ਰਾਈਸ ਨੇ ਪਾਕਿਸਤਾਨ ਵਲੋਂ ਉੱਤਰੀ ਵਜ਼ੀਰਸਤਾਨ ਵਿਚ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ ਪ੍ਰੰਤੂ ਉਨ੍ਹਾਂ ਹੱਕਾਨੀ ਨੈਟਵਰਕ ਖਿਲਾਫ ਜ਼ਿਆਦਾ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਸੰਗਠਨ ਦਾ ਆਧਾਰ ਉੱਤਰੀ ਵਜ਼ੀਰਸਤਾਨ ਵਿਚ ਹੈ ਪਰ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਕਿ ਸੈਨਿਕ ਕਾਰਵਾਈਆਂ ਪਿੱਛੋਂ ਅੱਤਵਾਦੀ ਅਫਗਾਨਿਸਤਾਨ ਨੂੰ ਭੱਜ ਗਏ ਹਨ। ਅਮਰੀਕਾ ਦੀ ਚੋਟੀ ਦੀ ਸੁਰੱਖਿਆ ਅਧਿਕਾਰੀ ਨੇ ਪਾਕਿਸਤਾਨ ਨੂੰ ਅਫਗਾਨਿਸਤਾਨ ਨਾਲ ਸਬੰਧਾਂ ਨੂੰ ਸੁਧਾਰਨ ਦੀ ਵੀ ਅਪੀਲ ਕੀਤੀ। ਵਾਲ ਸਟਰੀਟ ਰਸਾਲੇ ਨੇ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਕਿ ਰਾਈਸ ਨੇ ਇਸਲਾਮਾਬਾਦ ਵਿਚ ਪਾਕਿਸਤਾਨ ਦੇ ਸਰਕਾਰੀ ਤੇ ਸੈਨਿਕ ਨੇਤਾਵਾਂ ਨੂੰ ਦੱਸਿਆ ਕਿ ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨਾਂ ਵਲੋਂ ਗੁਆਂਢੀ ਮੁਲਕ ਅਫਗਾਨਿਸਤਾਨ ਵਿਚ ਕੀਤੇ ਜਾ ਰਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.