ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਇਕ ਚਿਠੀ , ਕਮਲਦੀਪ ਕੌਰ ਭੈਣ ਸ. ਬਲਵੰਤ ਸਿੰਘ ਰਾਜੋਆਣਾ ਦੀ
ਇਕ ਚਿਠੀ , ਕਮਲਦੀਪ ਕੌਰ ਭੈਣ ਸ. ਬਲਵੰਤ ਸਿੰਘ ਰਾਜੋਆਣਾ ਦੀ
Page Visitors: 2531

              ਇਕ ਚਿਠੀ , ਕਮਲਦੀਪ ਕੌਰ ਭੈਣ ਸ. ਬਲਵੰਤ ਸਿੰਘ ਰਾਜੋਆਣਾ  ਦੀ  
INDIAN NEWS AGENCY -- P. T. I. DISPELL THE ILLUSION IN NEWS PAPER & MEDIA REGARDING S. BALWANT SINGH RAJOANA SANDESH DTD. 16/02/2013 FOR SIKH NATION
 WAHEGURU JI KA KHALSA
WAHEGURU JI KI FATEH,
ਭਾਰਤੀ ਨਿਊਜ਼ ਏਜੰਸੀ ਪੀ. ਟੀ. ਆਈ ਵੱਲੋਂ ਅੱਜ ਦੀਆਂ ਅਖ਼ਬਾਰਾਂ ਵਿਚ ਅਤੇ ਨਿਊਜ਼ ਚੈਨਲਾਂ ਤੇ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ 16-02-2013 ਵਾਲੀ ਚਿੱਠੀ ਜੋ ਕਿ ਉਸੇ ਦਿਨ ਮੀਡੀਆ ਨੂੰ ਜਾਰੀ ਕਰ ਦਿੱਤੀ ਗਈ ਸੀ ਜੋ ਖਾਲਸਾ ਪੰਥ ਦੇ ਨਾਮ ਲਿਖੀ ਗਈ ਸੀ ਉੁਸ ਚਿੱਠੀ ਨੂੰ 8 ਦਿਨ ਬਾਅਦ ਬਹੁਤ ਹੀ ਗਲਤ ਅਤੇ ਗੁੰਮਰਾਹਕੁੰਨ  ਢੰਗ ਨਾਲ ਪੇਸ਼ ਕੀਤਾ ਹੈ। 
ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੇ ਇਹ ਚਿੱਠੀ ਅਫ਼ਜਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਲਿਖੀ ਸੀ  ਜਦੋਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕਰ ਰਹੇ ਸੀ ਇਸ ਚਿੱਠੀ ਵਿਚ ਕਿਤੇ ਵੀ ਵੀਰਜੀ ਨੇ ਇਹ ਨਹੀਂ ਲਿਖਿਆ ਕਿ ਮੈਨੂੰ ਫਾਂਸੀ ਦੇ ਦਿਓਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੇ ਆਪਣੀ ਚਿੱਠੀ ਵਿਚ ਇਹ ਕਿਹਾ ਸੀ ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬਨੂੰ ਢਹਿ ਢੇਰੀ ਕੀਤਾ , ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ , ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੀਆਂ ਮਾਸੂਮ ਧੀਆਂ ਭੈਣਾਂ ਨਾਲ  ਬਲਾਤਕਾਰ ਕਰਕੇ ਉਨਾਂ ਨੂੰ ਕੋਹ ਕੋਹ ਕੇ ਮਾਰਿਆ , ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ , ਜਿਹੜੇ ਕਾਂਗਰਸੀ ਹੁਕਮਰਾਨਾਂ ਦੇ ਆਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ਮੈਂ ਇੰਨ੍ਹਾ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਨਾ ਕਦੇ ਸਿਰ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗਾ , ਨਾ ਕਦੇ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਕਦੇ ਕਰਾਂਗਾ , ਨਾ ਕਦੇ ਕੋਈ ਰਹਿਮ ਮੰਗਿਆ ਹੈ ਨਾ ਹੀ ਕਦੇ ਮੰਗਾਂਗਾ
ਵੀਰਜੀ ਨੇ ਇਸ ਚਿੱਠੀ ਰਾਹੀਂ ਖਾਲਸਾ ਪੰਥ ਨੂੰ ਆਪਣੀ ਸੋਚ ਸਪੱਸਟ ਕੀਤੀ ਸੀ ਇਸ ਕਾਤਲ ਸਿਸਟਿਮ ਨੂੰ ਇਹ ਵੀ ਸਵਾਲ ਕੀਤਾ ਸੀ ਕਿ ਜੇਕਰ ਇਹ ਕਾਨੂੰਨ ਇਹਨਾਂ ਨੇਤਾਵਾਂ ਦੇ ਕਹੇ ਅਨੁਸਾਰ ਸਾਰਿਆਂ ਲਈ ਇੱਕ ਹੈ ਤਾਂ ਇਹ ਕਾਨੂੰਨ ਨਵੰਬਰ 1984 ਨੂੰ ਇਸੇ ਦਿੱਲੀ ਦੀਆਂ ਗਲੀਆ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਕਦੋਂ ਫਾਂਸੀ ਦੇ ਤਖ਼ਤੇ ਤੇ ਚੜ੍ਹਾਵੇਗਾ ? ਵੀਰਜੀ ਨੇ ਇਸ ਚਿੱਠੀ ਵਿਚ ਕਿਤੇ ਵੀ ਇਹ ਨਹੀਂ ਕਿਹਾ ਕਿ ਮੈਨੂੰ ਫਾਂਸੀ ਦੇਵੋ ਬਲਕਿ ਇਹ ਸਪੱਸਟ ਕੀਤਾ ਸੀ ਕਿ ਜੇਕਰ ਕਾਤਲ ਸਿਸਟਿਮ ਮੈਨੂੰ ਮਾਰਨਾ ਚਾਹੁੰਦਾ ਹੈ ਤਾਂ  ਇਹ ਕਾਤਲ ਸਿਸਟਿਮ ਜਦ ਮਰਜੀ ਹੋਵੇ ਮੇਰਾ ਸਿਦਕ ਪਰਖ ਸਕਦੇ ਹਨ । 
ਇਥੇ ਇੱਕ ਗੱਲ ਹੋਰ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਜੋ ਸਰਕਾਰੀ ਏਜੰਸੀ ਨੇ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੂੰ ਬੱਬਰ ਖਾਲਸਾ ਇੰਟਰਨੈਸਨਲ ਨਾਲ ਸਬੰਧਿਤ ਕਿਹਾ ਹੈ ਵੀਰਜੀ ਨੇ ਪਹਿਲਾਂ ਹੀ ਬਹੁਤ ਵਾਰ ਇਹ ਸਪੱਸਟ ਕੀਤਾ ਹੋਇਆ ਹੈ ਕਿ ਉਹਨਾ ਦਾ ਬੱਬਰ ਖਾਲਸਾ ਇੰਟਰਨੈਸਨਲ ਨਾਲ ਕੋਈ ਸਬੰਧ ਨਹੀਂ ਹੈ
 ਕਮਲਦੀਪ ਕੌਰ ਭੈਣ ਸ. ਬਲਵੰਤ ਸਿੰਘ ਰਾਜੋਆਣਾ    
  ਮਿਤੀ 25-02-2013              

  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.