ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਸਿੱਖੋ, ਸਿੱਖਾਂ ਦੇ ਕਾਤਲ "ਅਮਿਤਾਭ ਬੱਚਨ" ਦਾ ਹਾਂਗ ਕਾਂਗ ਆਉਣ 'ਤੇ ਵਿਰੋਧ ਪ੍ਰਦਰਸ਼ਨ 'ਚ ਸਾਥ ਦਿਓ
ਸਿੱਖੋ, ਸਿੱਖਾਂ ਦੇ ਕਾਤਲ "ਅਮਿਤਾਭ ਬੱਚਨ" ਦਾ ਹਾਂਗ ਕਾਂਗ ਆਉਣ 'ਤੇ ਵਿਰੋਧ ਪ੍ਰਦਰਸ਼ਨ 'ਚ ਸਾਥ ਦਿਓ
Page Visitors: 2490

ਸਿੱਖੋ, ਸਿੱਖਾਂ ਦੇ ਕਾਤਲ "ਅਮਿਤਾਭ ਬੱਚਨ" ਦਾ ਹਾਂਗ ਕਾਂਗ ਆਉਣ 'ਤੇ ਵਿਰੋਧ ਪ੍ਰਦਰਸ਼ਨ 'ਚ ਸਾਥ ਦਿਓ
- ਬਲਦੇਵ ਸਿੰਘ ਬੁੱਧ ਸਿੰਘ ਵਾਲਾ ਫੂਨ 94445134
3 ਤੋਂ 5 ਨਵੰਬਰ 1984 ਦਾ ਸਿੱਖਾਂ ਨੂੰ ਚੁਣ ਚੁਣ ਕੇ ਮਾਰਨ ਦਾ ਸਾਕਾ ਕਿਸੇ ਨੂੰ ਵੀ ਨਹੀਂ ਭੁੱਲਿਆ ਅਤੇ ਨਾਂ ਹੀ ਰਹਿੰਦੀ ਦੁਨੀਆਂ ਤੱਕ ਭੁੱਲੇਗਾ! ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਕਾਂਗਰਸੀ ਗੁੰਡਿਆਂ ਨੇ ਦੁੱਧ ਚੁੰਘਦੇ ਬੱਚਿਆਂ ਨੂੰ ਮਾਵਾਂ ਦੇ ਕੁੱਛੜਾਂ ਵਿੱਚੋਂ ਖਿੱਚਕੇ ਮਾਰਿਆ ਤੇ ਸਾਡੀਆਂ ਮਾਵਾਂ ਭੈਣਾਂ ਨਾਲ ਬਲਾਤਕਾਰ ਕਰਕੇ ਉਹਨਾ ਨੂੰ ਵੀ ਮਾਰ ਦਿੱਤਾ! ਸਿੱਖਾਂ ਨੂੰ ਮਾਰਨ ਵਾਸਤੇ ਜਗਦੀਸ਼ ਟਈਟਰ, ਸੱਜਣ ਕੁਮਾਰ, ਕਮਲ ਨਾਥ ਵਗੈਰਾ ਰਿੰਗ ਲੀਡਰ ਸਨ ਅਤੇ ਖੁੱਲੇ ਆਮ ਜ਼ੋਰ ਜ਼ੋਰ ਨਾਲ ਬੋਲ ਰਹੇ ਸਨ ਕਿ ਸਿੱਖੋਂ ਕੋ ਮਾਰ ਡਾਲੋ ਇਨਕੇ ਬੱਚੇ ਭੀ ਨਹੀਂ ਬਚਨੇ ਚਾਹੀਏਅਤੇ ਦਿੱਲੀ ਵਿੱਚ ਤੇ ਦਿੱਲਿਓਂ ਬਾਹਰ ਪਾਨ, ਬੀੜੀ ਤੇ ਮੀਟ ਵੇਚਣ ਵਾਲਿਆਂ ਨੇ ਸਿੱਖਾਂ ਨੂੰ ਵੱਢਣਾ ਸੁਰੂ ਕਰ ਦਿੱਤਾਇੱਸ ਰੌਲੇ ਰੱਪੇ ਵਿੱਚ ਅਭਿਤਾਬ ਬੱਚਨਨੇ ਵੀ ਲਾਲ ਦਸਤਾਨਾ ਪਾਕੇ ਟੀ ਵੀ ਵਿੱਚ ਬੋਲ ਦਿੱਤਾ ਕਿ ਸਿੱਖੋਂ ਨੇ ਹਮਾਰੀ ਮਾਂ ਮਾਰਤੀ, ਹਮਾਰੀ ਹੀ ਨਹੀਂ ਸਾਰੇ ਭਾਰਤ ਦੀ ਕੀ ਮਾਂ ਦੀ, ਇਸਕੇ ਖੂਨ ਕੇ ਛੀਟੇਂ ਪੰਜਾਬ ਤੱਕ ਜਾਨੇ ਚਾਹੀਏਇਸਦੇ ਬਿਆਨ ਤੋਂ ਬਾਅਦ ਸਿੱਖਾਂ ਨੂੰ ਮਾਰਨ ਵਾਸਤੇ ਹਿੰਦੂ ਹੋਰ ਕਾਹਲੇ ਹੋ ਗਏ! ਇੱਸਦੇ ਬਿਆਨ ਨੇ ਬੱਲਦੀ ਉੱਤੇ ਤੇਲ ਪਾ ਦਿੱਤਾਇਸਦਾ ਬਕਵਾਸ ਜੋ ਇਸਨੇ 1984 ਵਿੱਚ ਕੀਤਾ ਸੀ ਉਹ ਯੂ-ਟਿਊਬ 'ਤੇ ਹੈ ਕੋਈ ਵੀ ਦੇਖ ਸਕਦਾ ਹੈ
ਅਲਾਹਾਬਾਦ (ਯੂ ਪੀ) ਵਿੱਚ ਪੈਦਾ ਹੋਇਆ, ਅਤੇ ਇੰਦਰਾਂ ਗਾਂਧੀ ਵੀ ਯੂ ਪੀ ਦੀ ਸੀ ਪਰ ਪਾਰਸੀ ਨਾਲ ਵਿਆਹ ਕਰਵਾਕੇ ਪਾਰਸੀ ਬਣ ਗਈਉਸਨੇ ਹੀ ਇਸਨੂੰ ਫਿਲਮਾਂ ਵਿੱਚ ਹੀਰੋ ਬਨਾਉਣ ਵਾਸਤੇ ਮੱਦਦ ਕੀਤੀ ਸੀਇਸ ਵਾਸਤੇ ਇੰਦਰਾਂ ਦੀ ਮੌਤ ਤੇ ਇਸਨੂੰ ਦੁੱਖ ਹੋਇਆ! ਇਸਨੇ ਸਿੱਖ ਮਾਂ ਨੂੰ ਮਾਂ ਨਹੀਂ ਮੰਨਿਆ ਇਸਨੇ ਇਸਨੇ ਪਾਰਸੀਮਾਂ ਨੂੰ ਮਾਂ ਮੰਨਿਆਪਿੱਛੇ ਜਿਹੇ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਖਾਲਸਾ ਦੀ ਓਪਨਿੰਗ ਸਰਮੋਨੀਸੀ ਤਾਂ ਬਾਦਲ ਸਰਕਾਰ ਨੇ ਇਸਨੂੰ ਅਨੰਦਪੁਰ ਸ਼ੋਅ ਵਾਸਤੇ ਸੱਦਿਆ ਸੀ ਅਤੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਸ ਕਾਤਲ ਨੂੰ ਪੰਜਾਬ ਵਿੱਚ ਕੋਈ ਪ੍ਰੋਗ੍ਰਾਮ ਨਹੀਂ ਕਰਨ ਦਿਆਂਗੇਅਤੇ ਇਸਦਾ ਪ੍ਰੋਗ੍ਰਾਮ ਕੈਂਸਲ ਕਰ ਦਿੱਤਾ ਸੀਵੈਸੇ ਇੱਹ ਸਿੱਖਾਂ ਦਾ ਕਾਤਲ ਅਭਿਤਾਬ ਬਚਨਇੱਕ ਸਿੱਖ ਔਰਤ ਤੇਜ ਕੌਰਦੇ ਪੇਟੋਂ ਹੈ, ਇਸ ਕਰਕੇ ਥੋੜੀ ਸ਼ਕਲ ਪੰਜਾਬੀਆਂ ਨਾਲ ਮਿਲਦੀ ਹੈ
14 ਨਵੰਬਰ 2008 ਨੂੰ ਕੇ ਪੀ ਐਸ ਗਿੱਲ ਬੈਲਜੀਅਮ ਗਿਆ ਸੀਬਰੂਸਲ ਸ਼ਹਿਰ ਵਿੱਚ ਸ੍ਰ: ਹਰਵਿੰਦਰ ਸਿੰਘ ਨੇ ਇਸ ਨਾਲ ਹੱਥੋਪਾਈ ਹੋ ਗਿਆ ਸੀ ਅਤੇ ਇਸਦੀ ਪੱਗ ਵੀ ਲੱਥ ਗਈ ਸੀ! ਅਤੇ ਰਾਤੋ ਰਾਤ ਬੈਲਜੀਅਮ ਛੱਡਕੇ ਭਾਰਤ ਆ ਗਿਆ ਸੀ, ਜਿਹੜਾ ਹੁਣ ਬਿਆਨ ਦਿੰਦਾ ਹੈ ਕਿ ਜੱਟਾਂ ਨੂੰ ਮੇਰੇ ਵਰਗਾ ਪੁਲੀਸ ਵਾਲਾ ਚਾਹੀਦਾ’? ਇਹ ਬੈਲਜੀਅਮ ਵਿੱਚੋਂ ਰਾਤੋ ਰਾਤ ਭੱਜ ਆਇਆ ਸੀ ?
24
ਮਾਰਚ 2010 ਨੂੰ ਕਨੇਡਾ ਵਿੱਚ ਸਿੱਖਾਂ ਦਾ ਕਾਤਲ ਕਮਲ ਨਾਥ ਆਇਆ ਉੱਥੇ ਉਹਨਾ ਗਲਾਂ ਵਿੱਚ ਟਾਇਰ ਪਾਕੇ ਮੁਜਾਹਿਰਾ ਕੀਤਾ
ਹੁਣ ਅਭਿਤਾਬ ਬਚਨਹਾਂਗ ਕਾਂਗ ਹੋ ਕੇ ਮਕਾਊਜਾ ਰਿਹਾ ਹੈਮੇਰੀ ਸਾਰੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਸਾਰੇ ਪੰਜਾਬੀ ਮਾਈ ਭਾਈ ਹਾਂਗ ਕਾਂਗ ਏਅਰ ਪੋਰਟ ਤੇ ਇਸ ਕਾਤਲ ਦੇ ਬੈਨਰ ਲੈਕੇ ਇਸਨੂੰ ਦਿਖਾਵੋ ਤਾਂ ਕਿ ਇਸਨੂੰ ਸ਼ਰਮ ਆਵੇ ਤੇ ਪ੍ਰੋਗ੍ਰਾਮ ਕਰ ਹੀ ਨਾ ਸਕੇ! ਅਤੇ ਅੱਗੇ ਤੋਂ ਹਾਂਗ ਕਾਂਗ ਵੱਲ ਮੂੰਹ ਨਾ ਕਰੇ! ਸਿੱਖੋ ਦਿਖਾ ਦੇਵੋ ਇਸਨੂੰ ਕਿ ਅਸੀਂ ਸਿੱਖ ਹੁੰਨੇ ਆਂਇੱਕ ਮੁੰਡੇ ਨੇ ਮੈਨੂੰ ਫੂਨ ਕੀਤਾ ਕਿ ਉਸਦੇ ਮੂੰਹ ਤੇ ਲੱਫੜ ਮਾਰੂੰਗਾਫਿਰ ਮੈਂ ਕਿਹਾ ਕਿ ਅਸੀਂ ਲੜਾਈ ਝਗੜਾ ਨਹੀਂ ਕਰਨਾ, ਸਿਰਫ ਸ਼ਾਂਤਮਈ ਢੰਗ ਨਾਲ ਉਸਦਾ ਵਿਰੋਧ ਕਰਨਾ ਹੈ ਕਿ ਅੱਗੇ ਵਾਸਤੇ ਕੋਈ ਕਿਸੇ ਨੂੰ ਮਾਰਨ ਵਾਸਤੇ ਨਾ ਉਕਸਾਵੇ
ਸਿੱਖੋ ਆਪਸੀ ਝਗੜੇ ਝੇੜੇ ਛੱਡਕੇ ਅੱਜ ਇੱਕ ਮੁੱਠ ਹੋਕੇ ਹਾਂਗ ਕਾਂਗ ਏਅਰ ਪੋਰਟ ਤੇ ਜੰਮਕੇ ਮੁਜਾਹਿਰਾ ਕਰੋ ਅਤੇ ਦੁਨੀਆਂ ਨੂੰ ਦੱਸ ਦੇਵੋ ਕਿ 29 ਸਾਲ ਤੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਅਤੇ ਸਿੱਖਾਂ ਦੇ ਕਾਤਲ ਸ਼ਰੇਆਮ ਅਭਿਤਾਬਵਾਂਗੂੰ ਘੁੰਮ ਰਹੇ ਹਨ! ਸਭ ਤੋਂ ਅੱਗੇ ਮੈਂ ਲੱਗੂੰਗਾ ਮੈਨੂੰ ਸਾਧ ਸੰਗਤ ਦਾ ਸਾਥ ਚਾਹੀਦਾ ਹੈਜੇ ਗੁਰਦਵਾਰਾ ਕਮੇਟੀ ਜਾਂ ਹੋਰ ਕਿਸੇ ਸੰਸਥਾ ਨੇ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਸਮਝੂੰਗਾ ਕਿ ਅਸੀਂ ਗੁਰਦਵਾਰਾ ਸਾਹਿਬ ਦੇ ਅੰਦਰ ਜੈਕਾਰੇ ਛੱਡਣ ਵਾਲੇ ਹਾਂ ਬਾਹਰ ਨਹੀਂ!
ਜੇ ਕੋਈ ਹੋਰ ਸੰਸਥਾਂ ਅੱਗੇ ਅਉਣਾ ਚਾਹੁੰਦੀ ਹੈ ਤਾਂ ਅੱਗੇ ਆਵੇ ਮੈਂ ਪਿੱਛੇ ਹੋ ਜਾਵਾਂਗਾਸਾਧ ਸੰਗਤ ਜੀ ਜੇ ਬੈਲਜੀਅਮ ਵਾਲੇ ਗਿੱਲਨੂੰ ਸੜਕ ਤੇ ਕੁੱਟ ਸਕਦੇ ਹਨ, ਜੇ ਅਮਰੀਕਾ ਵਾਲੇ ਅਮਰੀਕਾ ਵਿੱਚ ਬਾਦਲਤੇ ਮੁਕੱਦਮਾਂ, ਕਨੇਡਾ ਵਾਲੇ ਸਿੱਖਾਂ ਨੂੰ ਮਰਵਾਉਣ ਵਾਲੇ ਕਮਲ ਨਾਥਦੇ ਕਨੇਡਾ ਜਾਣ ਤੇ ਉਸਦੇ ਵਿਰੁੱਧ ਕਨੇਡਾ ਵਿੱਚ ਜ਼ੋਰਦਾਰ ਪ੍ਰਦਸ਼ਨ ਤਾਂ ਕੀ ਅਸੀਂ ਇਸ ਸਿੱਖਾਂ ਦੇ ਕਾਤਲ ਇਸ ਸਿੱਖਾਂ ਦੇ ਕਾਤਲ ਦਾ ਹਾਂਗ ਕਾਂਗ ਵਿੱਚ ਸ਼ਾਂਤਮਈ ਢੰਗ ਨਾਲ ਵਿਰੋਧ ਨਹੀਂ ਕਰ ਸਕਦੇ? ਮੈਂਨੂੰ ਯਕੀਨ ਹੈ ਕਿ ਸਾਰੇ ਮਾਈ ਭਾਈ ਏਅਰ ਪੋਰਟ ਤੇ ਜਾਣਗੇ ਅਤੇ 1984 ਦੀ ਯਾਦ ਤਾਜ਼ਾ ਕਰਵਾਉਣਗੇ
ਇਹ 5 ਜੁਲਾਈ ਸਵੇਰੇ 6 ਵਜੇ ਏਅਰ ਇੰਡੀਆਤੇ ਹਾਂਗ ਕਾਂਗ ਏਅਰ ਪੋਰਟ ਤੋਂ ਉੱਤਰ ਕੇ ਮਕਾਊ ਨੂੰ ਫੇਰੀ ਦੁਆਰਾ ਜਾਵੇਗਾਸਾਨੂੰ ਹਾਂਗ ਕਾਂਗ ਵਿੱਚ ਚੀਨ ਦੀ ਕੌਸੂਲੇਟ ਕੋਲ ਵੀ ਅਰਜ਼ੀ ਦੇਣੀ ਚਾਹੀਦੀ ਹੈ ਕਿ ਇਹ ਕਾਤਲ ਚੀਨ ਅਤੇ ਹਾਂਗ ਕਾਂਗ ਵਿੱਚ ਪੈਰ ਨਾ ਪਾ ਸਕੇ! ਕਈ ਦੇਗ ਲੈਕੇ ਘਰਾਂ ਨੂੰ ਚਲੇ ਜਾਣਗੇ ਤੇ ਕਹਿਣਗੇ ਭਾਣਾ ਮੰਨੋਪਰ ਮੈਂ ਭਾਣਾ ਨਹੀਂ ਮੰਨੂੰਗਾ ਅਤੇ ਜੇ ਕਿਸੇ ਨੇ ਮੇਰਾ ਸਾਥ ਨਾ ਦਿੱਤਾ ਤਾਂ ਮੈਂ ਏਅਰ ਪੋਰਟ ਤੇ ਜਾਕੇ ਇਕਲਾ ਹੀ ਮੁਜਾਹਿਰਾ ਕਰੂੰਗਾ! ਜੇ ਮੈਂ ਜੂਨ 1984 ਦੇ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ 4000 ਹਜ਼ਾਰ ਫੌਜੀਆਂ ਦੇ ਨਾਲ ਬੈਰਕਾਂ ਸਦਾ ਵਾਸਤੇ ਛੱਡ ਸਕਦਾ ਹਾਂ, ਤਾਂ ਤਾਂ ਸਾਧ ਸੰਗਤ ਜੀ ਤੁਸੀਂ ਇੱਕ ਦਿਨ ਕੱਚੀ ਨੌਕਰੀ ਤੋਂ ਛੁੱਟੀ ਲੈਕੇ ਰੋਸ ਮੁਜਾਹਿਰਾ ਨਹੀਂ ਕਰ ਸਕਦੇ?

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.