ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਅੱਜ ਹੁਕਮ ਦਿੱਤਾ ਹੈ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਨਾਲ ਸਬੰਧਤ ਅਪੀਲਾਂ ਇਕੱਠੀਆਂ ਕਰਕੇ ਉਸ ਦੇ ਸਾਹਮਣੇ ਪੇਸ਼ ਕੀਤੀਆਂ ਜਾਣ। ਇਸ ਕੇਸ ’ਚ ਸੱਜਣ ਕੁਮਾਰ ਬਰੀ ਹੋ ਗਿਆ ਸੀ ਜਦ ਕਿ ਪੰਜ ਹੋਰ ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ ਸਨ। ਇਹ ਆਦੇਸ਼ ਜਸਟਿਸ ਪੀ.ਕੇ. ਭਸੀਨ ਅਤੇ ਜੇ.ਆਰ. ਮਿੱਧਾ ਦੇ ਬੈਂਚ ਨੇ ਜਾਰੀ ਕੀਤੇ। ਅਦਾਲਤ ਵੱਲੋਂ ਇਕ ਦੋਸ਼ੀ ਬਲਵਾਨ ਖੋਖਰ ਦੀ ਅਪੀਲ ’ਤੇ ਸੁਣਵਾਈ ਕੀਤੀ ਜਾ ਰਹੀ ਹੈ। ਅਗਲੀ ਸੁਣਵਾਈ 12 ਮਾਰਚ ’ਤੇ ਪਾ ਦਿੱਤੀ ਗਈ ਹੈ।
ਸਿੱਖ ਮਸਲੇ
ਸੱਜਣ ਕੁਮਾਰ ਦੇ ’84 ਨਾਲ ਸੰਬੰਧਤ ਸਾਰੇ ਕੇਸ ਇਕੱਠੇ ਕਰਨ ਦੇ ਹੁਕਮ
Page Visitors: 2436