ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਬਾਰੇ ਲਿਖੇ ਪੈਰ੍ਹੇ ਨੂੰ ਗਵਰਨਰ ਪਾਟਿਲ ਨੇ ਆਪਣੇ ਭਾਸ਼ਣ ਦੌਰਾਨ ਨਹੀਂ ਪੜ੍ਹਿਆ
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਬਾਰੇ ਲਿਖੇ ਪੈਰ੍ਹੇ ਨੂੰ ਗਵਰਨਰ ਪਾਟਿਲ ਨੇ ਆਪਣੇ ਭਾਸ਼ਣ ਦੌਰਾਨ ਨਹੀਂ ਪੜ੍ਹਿਆ
Page Visitors: 2448

1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਬਾਰੇ ਲਿਖੇ ਪੈਰ੍ਹੇ ਨੂੰ ਗਵਰਨਰ ਪਾਟਿਲ ਨੇ ਆਪਣੇ ਭਾਸ਼ਣ ਦੌਰਾਨ ਨਹੀਂ ਪੜ੍ਹਿਆ 
ਗਗਨਦੀਪ ਸੋਹਲ 9888086711
ਚੰਡੀਗੜ੍ਹ, 3 ਮਾਰਚ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਪਹਿਲੇ ਦਿਨ ਸਿੱਖ ਭਾਈਚਾਰੇ ਨਾਲ ਜੁੜਿਆ ਇਕ ਮਹੱਤਵਪੂਰਨ ਮੁੱਦਾ 1984 ਦੇ ਸਿੱਖ ਵਿਰੋਧੀ ਕਤਲੇਆਮ ਬਾਰੇ ਗਵਰਨਰ ਸ਼ਿਵਰਾਜ ਪਾਟਿਲ ਵਲੋਂ ਭਾਸ਼ਣ ਚ ਲਿਖਤੀ ਤੌਰ ਤੇ ਸ਼ਾਮਲ ਹੋਣ ਦੇ ਬਾਵਜੂਦ ਨਹੀਂ ਪੜ੍ਹਿਆ ਗਿਆ।
ਪੰਜਾਬ ਵਿਧਾਨ ਸਭਾ ਚ ਆਪਣਾ ਭਾਸ਼ਣ ਪੜ੍ਹਦਿਆਂ ਭਾਸ਼ਣ ਦੀ ਸ਼ੁਰੂਆਤ ਚ ਹੀ ਦਿੱਤੇ ਗਏ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਲਈ ਇਨਸਾਫ ਬਾਰੇ ਲਿਖੇ ਪੈਰ੍ਹੇ ਨੂੰ ਗਵਰਨਰ ਪਾਟਿਲ ਨੇ ਆਪਣੇ ਭਾਸ਼ਣ ਦੌਰਾਨ ਨਹੀਂ ਪੜ੍ਹਿਆ ਗਿਆ ਤੇ ਪੀੜਤਾਂ ਲਈ ਇਨਸਾਫ ਦੀ ਮੰਗ ਤੇ ਪੰਜਾਬ ਸਰਕਾਰ ਵਲੋਂ ਇਸ ਬਾਬਤ ਕੀਤੀ ਗਈ ਕੇਂਦਰ ਸਰਕਾਰ ਨੂੰ ਅਪੀਲ ਬਾਰੇ ਉਨ੍ਹਾਂ ਕੋਈ ਜ਼ਿਕਰ ਨਹੀਂ ਕੀਤਾ ਤੇ ਸਿੱਧਾ ਖੇਤੀਬਾੜੀ ਵਾਲੇ ਭਾਸ਼ਣ ਤੇ ਪਹੁੰਚ ਗਏ। 
ਉਂਝ ਇਸ ਪੈਰ੍ਹੇ ਚ ਪੰਜਾਬ ਸਰਕਾਰ ਵਲੋਂ ਜ਼ਿਕਰ ਕੀਤਾ ਗਿਆ ਸੀ ਕਿ ਹਜ਼ਾਰਾਂ ਸਿੱਖਾਂ ਦੇ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ, ਜਿਨ੍ਹਾਂ ਨੂੰ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਚ ਸ਼ਰੇਆਮ ਕਤਲ ਕੀਤਾ ਗਿਆ ਤੇ ਉਹ ਅੱਜ ਵੀ ਇਨਸਾਫ ਲਈ ਦਰ-ਦਰ ਭਟਕ ਰਹੇ ਹਨ। ਇਸ ਦੁਖਾਂਤ ਦੇ 30 ਸਾਲ ਹੋ ਗਏ ਹਨ ਤੇ ਦੋਸ਼ੀਆਂ ਦੀ ਪਛਾਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਸਜ਼ਾਵਾਂ ਨਹੀਂ ਦਿਤੀਆਂ ਜਾ ਰਹੀਆਂ। ਦੋਸ਼ੀਆਂ ਚੋਂ ਕੁਝ ਤਾਂ ਕੇਂਦਰੀ ਕੈਬਨਟ ਚ ਵਜ਼ੀਰੀਆਂ ਤੱਕ ਮਾਣ ਚੁੱਕੇ ਹਨ। ਅਜਿਹੇ ਮਹੌਲ ਚ ਲੋਕਾਂ ਦਾ ਪ੍ਰਬੰਧਕੀ ਢਾਂਚੇ ਚੋਂ ਵਿਸ਼ਵਾਸ ਉਠਣਾ ਲਾਜ਼ਮੀ ਹੈ। ਇਸ ਲਈ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਗੁਜ਼ਾਰਸ਼ ਕਰਦੀ ਹੈ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਯੋਗ ਕਦਮ ਚੁੱਕੇ ਜਾਣ ਤੇ ਦੁਖਾਂਤ ਦੇ ਬੇਕਸੂਰ ਪੀੜਤਾਂ ਨੂੰ ਉਚਤ ਰਾਹਤ ਮੁਹੱਈਆ ਕਰਾਈ ਜਾਵੇ। 
ਪਰ ਇਸ ਸਭ ਦਾ ਜ਼ਿਕਰ ਪਾਟਿਲ ਵਲੋਂ ਆਪਣੇ ਭਾਸ਼ਣ ਦੌਰਾਨ ਨਹੀਂ ਕੀਤਾ ਗਿਆ। ਹੁਣ ਜ਼ਿਕਰ ਜਾਣਬੁੱਝਕੇ ਨਹੀਂ ਕੀਤਾ ਗਿਆ ਜਾਂ ਉਨ੍ਹਾਂ ਵਲੋਂ ਸਹਿਜੇ ਹੀ ਇਹ ਪੈਰ੍ਹਾ ਛੱਡ ਦਿਤਾ ਗਿਆ, ਇਹ ਤਾਂ ਪਾਟਿਲ ਖੁਦ ਹੀ ਜਾਣਦੇ ਹਨ ਪਰ ਇਹ ਮਹੱਤਵਪੂਰਨ ਵਿਛਾ ਭਾਸ਼ਣ ਦੌਰਾਨ ਨਾ ਪੜ੍ਹੇ ਜਾਣ ਤੇ ਅਕਾਲੀ-ਭਾਜਪਾ ਸਰਕਾਰ ਦੇ ਵਿਧਾਨਕਾਰਾਂ ਸਮੇਤ ਮੀਡੀਆ ਕਰਮੀ ਵੀ ਹੈਰਾਨ ਸਨ। 
ਭਾਸ਼ਣ ਦੇ ਅੰਤ ਚ ਪਾਟਿਲ ਨੇ ਕਿਹਾ ਕਿ ਜਿਹੜੇ ਜਿਹੜੇ ਪੈਰ੍ਹੇ ਉਹ ਨਹੀਂ ਪੜ੍ਹ ਸਕੇ, ਉਨ੍ਹਾਂ ਨੂੰ ਪੜ੍ਹਿਆ ਹੋਇਆ ਹੀ ਸਮਝਿਆ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.