ਕਵਿਤਾਵਾਂ
+ - = ਦੋਸ਼ = - +
Page Visitors: 2436
+ - = ਦੋਸ਼ = - +
ਹਉਮੈ ਦੀ ਦਲ-ਦਲ ਫੱਸੇ ਹਨ
ਲਗਦਾ ਨਹੀਂ ਕਦੇ ਹੱਸੇ ਹਨ।
ਪੀੜ ਪਰਾਈ ਕਹਿਣ ਸਦਾ ਅਜੇਂਟ
ਆਪਣੇ ਪਏ ਤਾਂ ਲੱਗੇ ਕਰੰਟ।
ਲਈ ਅਜਬ ਦੀ ਠੇਕੇਦਾਰੀ
ਕਹੇ ਸਿੱਖ ਸਾਰੇ ਦੁਰਗਾ ਪੁਜਾਰੀ।
ਨਾਭੇ ਵਿਚ ਜੋ ਰਹਿੰਦਾ ਸੀ
ਹਮ ਹਿੰਦੂ ਨਹੀਂ ਉਹ ਕਹਿੰਦਾ ਸੀ।
ਪਰ ਵੈਧ ਸਵਾਲ ਕਰਣ ਅਤਿ ਭਾਰਾ
ਕੈਸੀ ਮਰਿਆਦਾ ਪੰਥ ਮੰਨੇ ਨਾ ਸਾਰਾ?
ਫੇਸਬੁੱਕਾਂ ਇਹ ਲਿਖਣ ਆਗੂ
ਮਾੜੀ ਰਹਿਤ ਸੋ ਹੋਈ ਨਾ ਲਾਗੂ !
ਲਿਖਦੇ ਲਿਖ-ਲਿਖ ਰੱਟਦੇ
ਦੋਸ਼ ਮਰਿਆਦਾ ਦੇ ਕੱਡਦੇ।
ਅੱਖੇ ਸਾਡੀ ਮਰਿਆਦਾ ਇਕ ਹੈ
ਗੁਰ ਸ਼ਬਦਾਂ ਦੇ ਵਿਚ ਹੈ।
ਜੇ ਸੋਚਣ ਵਿਚਾਰ ਕਰਣ
ਨਾ ਉਲਟੇ ਤਕਰਾਰ ਕਰਣ।
ਜੋ ਮੰਨੀ ਨਾ ਜਾਏ ਮਰਿਆਦਾ ਮਾੜੀ
ਕੀ ਸਿੱਖ ਮੰਨਦੇ ਗੁਰੂ ਦੀ ਸਾਰੀ ?
ਕਿਸ ਪੁਰ ਕਲ ਨੂੰ ਝੱਗੜੋਗੇ
ਫਿਰ ਦੋਸ਼ ਬਾਣੀ ਦਾ ਕੱਡੋਗੇ ?
ਹਰਦੇਵ ਸਿੰਘ, ਜੰਮੂ-੨੨.੦੫.੨੦੧੬