ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਕਦੀ ਪਰਹੇਜ਼ਗਾਰਾਂ ਨੂੰ ਨਾ ਏਨੇ ਰੋਗ ਆ ਪੈਂਦੇ
ਕਦੀ ਪਰਹੇਜ਼ਗਾਰਾਂ ਨੂੰ ਨਾ ਏਨੇ ਰੋਗ ਆ ਪੈਂਦੇ
Page Visitors: 2560

ਕਦੀ ਪਰਹੇਜ਼ਗਾਰਾਂ ਨੂੰ ਨਾ ਏਨੇ ਰੋਗ ਆ ਪੈਂਦੇ
 
ਮੇਰਾ ਸਾਹ ਸਤ ਰਹੂ ਕਾਇਮ ਹਾਂ ਮੇਰੇ ਰਹਿਨੁਮਾ ਕਰਕੇ
ਵਫਾ ਕਰਕੇ ਦੁਆ ਕਰਕੇ ਉਹਦੀ ਸੋਹਣੀ ਨਿਗ੍ਹਾ ਕਰਕੇ

ਬਚਾਊ ਆਣ ਕੇ ਕਿਹੜਾ ਵਲੀ ਜਾਂ ਔਲੀਆ ਸਾਨੂੰ
ਜਦੋਂ ਤੋਂ ਮਰਨ ਹਾਂ ਲੱਗੇ, ਹੋਈ ਜ਼ਹਿਰੀ ਹਵਾ ਕਰਕੇ

ਸਾਰੇ ਹੀ ਜਾਣਦੇ ਆਪਾਂ ਕਿ ਬਚਕੇ ਹੀ ਬਚਾ ਹੋਣਾ
ਰੋਜ਼ਾਨਾ ਦੇਖਦੇ ਰਹਿੰਦੇ ਹਾਂ ਗੱਲ ਨੂੰ ਵੀ ਵਧਾ ਕਰਕੇ

ਹੋਣੀ ਦੀ ਮਾਰ ਨੂੰ ਚੰਗਾ ਹੈ ਏਦਾਂ ਸਮਝ ਜੇ ਲਈਏ
ਝੱਖੜ ਝੁੱਲ ਨੇ ਜਾਂਦੇ ਬਣੇ ਬਹੁਤੇ ਦਬਾਅ ਕਰਕੇ

ਕਦੀ ਪਰਹੇਜ਼ਗਾਰਾਂ ਨੂੰ ਨਾ ਏਨੇ ਰੋਗ ਆ ਪੈਂਦੇ
ਦੁਹਾਈੋ ਪਰ ਬੜੀ ਪੈਂਦੀ ਹੈ ਲੋਹੜੇ ਦੀ ਦਵਾ ਕਰਕੇ

ਜੀਵਨ ਦੇ ਸਹਿਜ ਦਾ ਵੀ ਜੇ ਕਿਤੇ ਤੂੰ ਭੇਤ ਜਾਣੇਗਾ
ਲਹਿਰਾਂ ਨੇ ਪਰਤ ਆਉਣਾ ਹੈ ਆਪਣੇ ਹੀ ਝੜਾ ਕਰਕੇ

ਬੜੇ ਪ੍ਰਬੀਨ ਡਾਕਟਰ ਨੇ ਤੇ ਸਾਧੂ ਹੋ ਗਏ ਬਹੁਤੇ
ਜੀਣਾ ਹੋ ਗਿਆ ਦੁੱਭਰ ਭਲਾ ਕਿਸ ਬਦ ਦੁਆ ਕਰਕੇ

ਬਚਾਈਏ ਪੌਣ, ਪਾਣੀ ਤੇ ਜ਼ਮੀਂ ਪ੍ਰਦੂਸ਼ਣੋ ਰਲ ਕੇ
ਕੋਈ ਵੀ ਹਰਜ਼ ਨਾ ਹੋਣਾ ਹੈ ਆਪਣਾ ਹੀ ਭਲਾ ਕਰਕੇ

ਜੇ ਰੱਬੀ ਭੇਤ ਹੈ ਪਾਉਣਾ ਤਾਂ ਏਨਾ ਜਾਨਣਾ ਪੈਣਾ
ਖੁਦਾ ਦੇ ਵਾਂਗ ਹੋ ਜਾਏ ਜਣਾ ਰੱਬੀ ਸੁਭਾਅ ਕਰਕੇ

ਬਿਜਲੀ ਦੌਰ ਹੈ ਭਾਵੇਂ ਬੜੇ ਨੇ ਗਿਆਨ ਦੇ ਦੀਪਕ
ਤਾਂ ਵੀ ਤਾਂ ਘੁੱਪ ਹੈ ਨ੍ਹੇਰਾ ਦਿਲੀਂ ਕਾਲੀ ਘਟਾ ਕਰਕੇ

ਗੁਰੂ ਭਾਈਆਂ ਤੋਂ ‘ਢੇਸੀ’ ਨੂੰ ਰੋਜ਼ਾਨਾ ਹੀ ਮਿਲੇ ਧਮਕੀ
ਮਗਜ਼ ਚੋਂ ਸੋਚ ਕੱਢਾਂਗੇ ਤੂੰ ਦੇਖੀਂ ਸਹੀ ਖ਼ਤਾ ਕਰਕੇ


Kulwant Singh Dhesi
0044-7854 136 413
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.