ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਇੱਕ ਗ੍ਰੰਥ –ਇੱਕ ਪੰਥ
ਇੱਕ ਗ੍ਰੰਥ –ਇੱਕ ਪੰਥ
Page Visitors: 2556

ਇੱਕ ਗ੍ਰੰਥ –ਇੱਕ ਪੰਥ
ਇੱਕੋ ਗੁਰੂ ਗ੍ਰੰਥ ਹੈ ਸਾਡਾ,
ਉਸ ਅਨੁਸਾਰੀ ਪੰਥ ਹੈ ਸਾਡਾ ।

ਸਾਡੀ ਰਹਿਤ-ਮਰਿਆਦਾ ਇੱਕ ਹੈ ,
ਗੁਰੂ ਗ੍ਰੰਥ ਦੇ ਸ਼ਬਦਾਂ ਵਿੱਚ ਹੈ ।

ਗੁਰੂ ਗ੍ਰੰਥ ਤੋਂ ਬਾਹਰ ਨਾ ਜਾਈਏ ,
ਹੋਰ ਗ੍ਰੰਥ ਨਾ ਵਿੱਚ ਰਲਾਈਏ ।

ਗੁਰੂ ਗ੍ਰੰਥ ਦੇ ਪਾਠ ਪਿਆਰੇ ,
ਸਾਡੇ ਲਈ ਨੇ ਸਿੱਖਿਆ ਸਾਰੇ ।

ਗੁਰਬਾਣੀ ਦੇ ਸਭ ਉਪਦੇਸ਼ ,
ਜੀਵਨ ਲਈ ਸੱਚਾ ਸੰਦੇਸ਼ ।

ਗੁਰਬਾਣੀ ਦੇ  ਜੋ ਸਿਧਾਂਤ ,
ਸਾਡੇ ਲਈ ਨੇ ਜੀਵਨ ਜਾਂਚ ।

ਗੁਰ ਹੀ ਨਿੱਤਨੇਮ ਹੈ ਮੇਰਾ ,
ਗੁਰ ਹੀ ਮੇਰਾ ਪੰਧ ਦਸੇਰਾ ।

ਗੁਰਬਾਣੀ ਨਾ ਮੰਤਰ ਜਾਣੋ ,
ਹਰ ਸਿੱਖਿਆ ਨੂੰ ਜੀਕੇ ਮਾਣੋ ।


ਸਮਝ ਸਮਝ ਗੁਰਬਾਣੀ ਗਾਈਏ ,
ਤੋਤੇ ਵਾਂਗ ਨਾ ਰੱਟੇ ਲਾਈਏ ।

ਜਦ ਸ਼ਬਦਾਂ ਦੇ ਅਰਥ ਵਿਚਾਰੋ ,
ਭਾਵ ਅਰਥ ਵੀ ਨਾਲ ਚਿਤਾਰੋ ।

ਜੇਕਰ ਅਰਥ ਸਮਝ ਨਾ ਪਾਈਏ ,
ਸੰਗਤ ਨਾਲ ਵਿਚਾਰ ਚਲਾਈਏ ।

ਜਿੰਨੀ ਸਮਝ `ਚ ਆਈ ਜਾਵੇ ,
ਜੀਵਨ ਵਿੱਚ ਅਪਣਾਈ ਜਾਵੇ ।

ਸੁਣਦੇ ਜਾਈਏ ਪੜਦੇ ਜਾਈਏ ,
ਪੜ੍ਹ ਸੁਣ ਧਾਰਨ ਕਰਦੇ ਜਾਈਏ ।

ਗੁਰੂ ਗ੍ਰੰਥ ਵਿੱਚ ਨਾਨਕ ਹੱਸਦਾ ,
ਸ਼ਬਦਾਂ ਅੰਦਰ ਓਹ ਹੀ ਵਸਦਾ ।

ਗੁਰੂ ਗ੍ਰੰਥ ਤਾਂ ਗੁਰੂ ਹੈ ਪੂਰਾ ,
ਕਦੇ ਨਾ ਸਮਝੋ ਕਿਤੋਂ ਅਧੂਰਾ ।


ਪੂਰੇ ਗੁਰ ਕੀ ਪੂਰੀ ਦੀਖਿਆ ,
ਦੋਖੀ ਕਹਿਣ ਅਧੂਰੀ ਦੀਖਿਆ ।

ਗੁਰੂ ਗ੍ਰੰਥ ਵਿੱਚ ਏਕਾ ਬਾਣੀ ,
ਆਪੇ ਗੁਰੂ ਸਥਾਪਿਤ ਜਾਣੀ ।

ਬਾਣੀ ਧੁਰ ਤੋਂ ਗੱਦੀ ਪਾਈ ,
ਬਣਕੇ ਸਭਦਾ ਗੁਰੂ ਸਥਾਈ ।

ਗੁਰੂ ਗ੍ਰੰਥ ਸਮਰੱਥ ਗੁਰੂ ਹੈ ,
ਗੁਰ ਸ਼ਬਦਾਂ ਦੀ ਮੱਤ ਗੁਰੂ ਹੈ ।

ਗੁਰੂ ਗ੍ਰੰਥ ਵਿੱਚ ਬਾਣੀ ਗੁਰ ਹੈ ,
ਇਸ ਬਾਣੀ ਦਾ ਸੋਮਾ ਧੁਰ ਹੈ ।

ਧੁਰ ਤੋਂ ਗਿਆਨ ਗੁਰੂ ਹੈ ਬਣਿਆ ,
ਬ੍ਰਹਿਮੰਡੀ ਨਿਯਮਾਂ ਦਾ ਜਣਿਆ ।

ਜੋਤ ਗੁਰੂ ਦੀ ਗਿਆਨ ਗੁਰੂ ਦਾ ,
ਇੱਕੋ ਗਿਆਨ ਪੈਗਾਮ ਗੁਰੂ ਦਾ ।

ਸੱਚਾ ਗਿਆਨ ਗੁਰਬਾਣੀ ਸਾਡੀ ,
ਇੱਕ ਹੀ ਜੋਤ ਕਹਾਣੀ ਸਾਡੀ ।

ਏਕੋ ਹੈ ਭਾਈ ਏਕੋ ਹੈ

ਸਾਹਿਬੁ ਮੇਰਾ ਏਕੋ ਹੈ


ਡਾ ਗੁਰਮੀਤ ਸਿੰਘ ‘ਬਰਸਾਲ’ ਕੈਲੇਫੋਰਨੀਆਂ
 


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.