ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਸੰਤ ਤੋਂ ਸਿੱਖ !!
ਸੰਤ ਤੋਂ ਸਿੱਖ !!
Page Visitors: 2557

ਸੰਤ ਤੋਂ ਸਿੱਖ !!

ਜਦ ਤੋਂ ਉਸਨੇ ਸ਼ਬਦ ਦਾ ਲੰਗਰ ਲਾਇਆ ਹੈ ,
ਸੰਪਰਦਾਈਆਂ ਦੇ ਉਹ ਹਜ਼ਮ ਨਹੀਂ ਆਇਆ ਹੈ ।

ਸੰਤ-ਮਾਰਗੀ ਤਦ ਤੋਂ ਡਾਢੇ ਔਖੇ ਨੇ,
ਨਾਮ ਉਹਨਾ ਦਾ ਜਦ ਤੋਂ ਨਾਮੋਂ ਲਾਹਿਆ ਹੈ ।

ਜਦ ਤੋਂ ਬਣਿਆਂ ਪੁੱਤ ਭਰਾ ਉਹ ਸੰਗਤ ਦਾ,
ਡੇਰੇਦਾਰ ਦਿਲੋਂ ਉਸਤੋਂ ਘਬਰਾਇਆ ਹੈ ।

ਅੱਜ ਵੀ ਉਹ ਤਾਂ ਸੰਤ ਕਹਿਣ ਤੋਂ ਹੱਟਦੇ ਨਾ,
ਸੰਤ-ਬਾਦ ਦਾ ਪੈ ਗਿਆ ਜਿੱਥੇ ਸਾਇਆ ਹੈ ।

ਬਚਪਨ ਵਿੱਚ ਸੰਗਤ ਨਾਲ ਐਸਾ ਜੁੜਿਆ ਉਹ,
ਜੋ ਪਰਚੱਲਤ ਸੁਣਿਆਂ ਅੱਗੇ ਸੁਣਾਇਆ ਹੈ ।

ਗੁਰਮਤਿ ਦੇ ਪ੍ਰਚਾਰ `ਚ ਵੱਡਾ ਫਰਕ ਪਿਆ,
ਗੁਰ-ਸਿਧਾਂਤ ਨੂੰ ਜਦੋਂ ਆਧਾਰ ਬਣਾਇਆ ਹੈ ।

ਗੈਰ-ਕੁਦਰਤੀ ਗੱਲਾਂ ਸਿੱਧੀਆਂ ਹੋਈਆਂ ਸਭ,
ਗੁਰਮਤਿ ਦੀ ਕਸਵੱਟੀ ਤੇ ਜਦ ਲਾਇਆ ਹੈ ।

ਡੇਰੇਦਾਰਾਂ ਨੇ ਸਭ ਹਰਭੇ ਵਰਤੇ ਨੇ,
ਜਦ ਤੋਂ ਝੰਡਾ ਗੁਰਮਤਿ ਦਾ ਲਹਿਰਾਇਆ ਹੈ ।

ਸਿੱਖ ਤੋਂ ਸੰਤ ਬਥੇਰੇ ਬਣਦੇ ਦੇਖੇ ਨੇ,
ਪਰ ਉਸ ਸੰਤੋਂ ਸਿੱਖ ਬਣਕੇ ਦਿਖਲਾਇਆ ਹੈ


ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.